ਲਉ ਜੀ!! ਮਾਲਕ ਦੇ ਮਗਰ-ਮਗਰ ਚੱਲਣ ਵਾਲਾ ਸੂਟਕੇਸ
ਟ੍ਰੈਵਲਮੇਟ ਰੋਬੋਟਿਕਸ ਦੇ ਸੀ ਈ ਓ ਡੇਵਿਡ ਨੀਅਰ ਨੇ ਕਿਹਾ, ‘ਪਿਛਲੇ ਦੋ ਦਹਾਕਿਆਂ ਵਿੱਚ ਸੂਟਕੇਸ ਬਾਰੇ ਦੁਨੀਆ ਵਿੱਚ ਖਾਸ ਬਦਲਾਅ ਨਹੀਂ ਹੋਇਆ।
ਵਾਸ਼ਿੰਗਟਨ- ਜਿਹੜੇ ਲੋਕਾਂ ਨੂੰ ਸੂਟਕੇਸ ਨੂੰ ਲੈ ਕੇ ਚੱਲਣ ਵਿੱਚ ਬੋਰੀਅਤ ਹੁੰਦੀ ਹੈ, ਉਨ੍ਹਾਂ ਦੀ ਬੋਰੀਅਤ ਛੇਤੀ ਹੀ ਦੂਰ ਹੋਣ ਵਾਲੀ ਹੈ। ਅਮਰੀਕੀ ਕੰਪਨੀ ਟ੍ਰੈਵਲਮੇਟ ਰੋਬੋਟਿਕਸ ਨੇ ਅਜਿਹਾ ਸੂਟਕੇਸ ਬਣਾਇਆ ਹੈ, ਜੋ ਖੁਦ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਕੇ ਘਰ ਤੱਕ ਆ ਜਾਵੇਗਾ। ਇਹ ਸੂਟਕੇਸ ਆਪਣੇ ਮਾਲਕ ਦੇ ਸਮਾਰਟਫੋਨ ਨੂੰ ਟਰੈਕ ਕਰਦੇ ਹੋਏ ਉਸ ਤੋਂ ਤਿੰਨ ਤੋਂ ਪੰਜ ਫੁੱਟ ਦੂਰੀ ਉੱਤੇ ਚੱਲਦਾ ਹੈ।
ਟ੍ਰੈਵਲਮੇਟ ਰੋਬੋਟਿਕਸ ਦੇ ਸੀ ਈ ਓ ਡੇਵਿਡ ਨੀਅਰ ਨੇ ਕਿਹਾ, ‘ਪਿਛਲੇ ਦੋ ਦਹਾਕਿਆਂ ਵਿੱਚ ਸੂਟਕੇਸ ਬਾਰੇ ਦੁਨੀਆ ਵਿੱਚ ਖਾਸ ਬਦਲਾਅ ਨਹੀਂ ਹੋਇਆ। ਇਨੋਵੇਸ਼ਨ ਦੇ ਪੱਖ ਤੋਂ ਇਹ ਬੜਾ ਪੁਰਾਣਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਵਿਸ਼ੇਸ਼ ਸੂਟਕੇਸ ਬਣਾਇਆ ਹੈ। ਸਾਡਾ ਟਰੈਵਲਮੇਟ ਸੂਟਕੇਸ ਇਕ ਬਿਜ਼ਨਸਮੈਨ ਤੋਂ ਲੈ ਕੇ ਸਰੀਰਕ ਤੌਰ ਉੱਤੇ ਅਸਮਰਥ ਵਿਅਕਤੀ ਤਕ ਦਾ ਮਦਦਗਾਰ ਹੋਵੇਗਾ। ਮਾਲ ਅਤੇ ਕੁਝ ਹੋਰ ਹਾਲਾਤ ਵਿੱਚ ਇਸ ਦੇ ਪ੍ਰੋਟੋਟਾਈਪ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ।
ਇਹ ਸੂਟਕੇਸ ਖਾਸ ਇੰਫਰਾਰੈੱਡ ਸੈਂਸਰ ਨਾਲ ਖੁਦ ਨੂੰ ਕਿਸੇ ਸਾਮਾਨ ਜਾਂ ਵਿਅਕਤੀ ਨਾਲ ਵੱਜਣ ਤੋਂ ਬਚਾਉਂਦਾ ਹੈ। ਜਦੋਂ ਇਹ ਸੂਟਕੇਸ ਆਪਣੇ ਮਾਲਕ ਦੇ ਸਮਾਰਟਫੋਨ ਤੋਂ 15 ਫੁੱਟ ਤੋਂ ਵੱਧ ਦੂਰ ਹੁੰਦਾ ਹੈ, ਇਸ ਦਾ ਅਲਾਰਮ ਵੱਜਣ ਲੱਗ ਜਾਂਦਾ ਹੈ ਅਤੇ ਵਿਅਕਤੀ ਦੇ ਸਮਾਰਟਫੋਨ ਉੱਤੇ ਸੰਦੇਸ਼ ਪਹੁੰਚ ਜਾਂਦਾ ਹੈ। ਕੰਪਨੀ ਇਸ ਵਿੱਚ ਕੁਝ ਬਦਲਾਅ ਵੀ ਕਰ ਰਹੀ ਹੈ ਤਾਂ ਕਿ ਏਅਰਪੋਰਟ ਉੱਤੇ ਚੈੱਕ ਇਨ ਅਤੇ ਅਜਿਹੇ ਹੋਰ ਹਾਲਾਤ, ਜਿਨ੍ਹਾਂ ਵਿੱਚ ਸੂਟਕੇਸ ਦਾ ਦੂਰ ਰਹਿਣਾ ਸੁਭਾਵਕ ਹੈ, ਦੇ ਵਕਤ ਇਸ ਦਾ ਅਲਾਰਮ ਨਾ ਵੱਜ ਸਕੇ।’
ਇਹ ਵੀ ਪੜ੍ਹੋ: ਸੋਸ਼ਲ ਲੌਗ-ਇੰਨ ਕਰਨ ਤੋਂ ਪਹਿਲਾਂ ਸਾਵਧਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin