![ABP Premium](https://cdn.abplive.com/imagebank/Premium-ad-Icon.png)
Telegram: ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਆਇਆ ਟੈਲੀਗ੍ਰਾਮ, ਜਬਰਨ ਵਸੂਲੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਦੇ ਲੱਗੇ ਦੋਸ਼
Telegram being investigated in India: ਟੈਲੀਗ੍ਰਾਮ ਦੇ ਸੀਈਓ ਅਤੇ ਸੰਸਥਾਪਕ ਪਾਵੇਲ ਦੁਰੋਵ ਨੂੰ ਸ਼ਨੀਵਾਰ ਨੂੰ ਫਰਾਂਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਪੈਰਿਸ ਦੇ ਲੇ ਬੋਰਗੇਟ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
![Telegram: ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਆਇਆ ਟੈਲੀਗ੍ਰਾਮ, ਜਬਰਨ ਵਸੂਲੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਦੇ ਲੱਗੇ ਦੋਸ਼ After telegram-ceo-pavel-durov-Arrest Telegram being investigated in India over extortion, gambling concerns details inside Telegram: ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਆਇਆ ਟੈਲੀਗ੍ਰਾਮ, ਜਬਰਨ ਵਸੂਲੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਦੇ ਲੱਗੇ ਦੋਸ਼](https://feeds.abplive.com/onecms/images/uploaded-images/2024/08/26/cf3b9fa8a43ccffef02ae3fbf4575f4c1724667964957709_original.jpg?impolicy=abp_cdn&imwidth=1200&height=675)
Telegram being investigated in India: ਟੈਲੀਗ੍ਰਾਮ ਦੇ ਸੀਈਓ ਅਤੇ ਸੰਸਥਾਪਕ ਪਾਵੇਲ ਦੁਰੋਵ ਨੂੰ ਸ਼ਨੀਵਾਰ ਨੂੰ ਫਰਾਂਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਪੈਰਿਸ ਦੇ ਲੇ ਬੋਰਗੇਟ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਹਰ ਪਾਸੇ ਹਲਚਲ ਮੱਚ ਚੁੱਕੀ ਹੈ। ਦੱਸ ਦੇਈਏ ਕਿ ਹੁਣ ਸਰਕਾਰ ਅਪਰਾਧਿਕ ਗਤੀਵਿਧੀਆਂ ਲਈ ਟੈਲੀਗ੍ਰਾਮ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚ ਜਬਰੀ ਵਸੂਲੀ ਅਤੇ ਜੂਏ ਵਰਗੇ ਮਾਮਲੇ ਸ਼ਾਮਲ ਹਨ।
ਇਕ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਮਨੀਕੰਟਰੋਲ ਨੂੰ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਦੇ ਨਤੀਜਿਆਂ 'ਚ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਰਕਾਰ ਇਸ ਮੈਸੇਜਿੰਗ ਐਪ 'ਤੇ ਪਾਬੰਦੀ ਲਗਾ ਸਕਦੀ ਹੈ। ਇਹ ਮਾਮਲਾ 24 ਅਗਸਤ ਨੂੰ ਪੈਰਿਸ 'ਚ ਟੈਲੀਗ੍ਰਾਮ ਦੇ 39 ਸਾਲਾ ਸੰਸਥਾਪਕ ਅਤੇ ਸੀਈਓ ਪਾਵੇਲ ਦੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ। ਉਸ ਨੂੰ ਇਸ ਮੈਸੇਜਿੰਗ ਐਪ ਦੀ ਸੰਚਾਲਨ ਨੀਤੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਐਪ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਹਿਰਾਸਤ ਵਿੱਚ ਲਿਆ ਗਿਆ ਸੀ।
ਭਾਰਤ ਵਿੱਚ ਲੱਗ ਸਕਦੀ ਹੈ ਪਾਬੰਦੀ
ਸਰਕਾਰੀ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ 25 ਅਗਸਤ ਨੂੰ ਮਨੀਕੰਟਰੋਲ ਨੂੰ ਦੱਸਿਆ "ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14C) ਟੈਲੀਗ੍ਰਾਮ 'ਤੇ P2P ਸੰਚਾਰ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਫਿਰੌਤੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਅਧਿਕਾਰੀ ਨੇ ਟੈਲੀਗ੍ਰਾਮ 'ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।
ਇਸ ਕਾਰਨ ਕੀਤਾ ਗਿਆ ਗ੍ਰਿਫਤਾਰ
ਟੈਲੀਗ੍ਰਾਮ ਮੈਸੇਜਿੰਗ ਐਪ ਦੇ ਸੰਸਥਾਪਕ ਅਤੇ ਸੀਈਓ ਪਾਵੇਲ ਦੁਰੋਵ ਦੀ ਇਹ ਗ੍ਰਿਫਤਾਰੀ ਪੁਲਿਸ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। ਇਹ ਜਾਂਚ ਟੈਲੀਗ੍ਰਾਮ 'ਤੇ ਸੰਚਾਲਕਾਂ ਦੀ ਕਮੀ 'ਤੇ ਕੇਂਦਰਿਤ ਸੀ। ਪੁਲਿਸ ਦੁਆਰਾ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਸੰਚਾਲਕਾਂ ਦੀ ਕਮੀ ਨੇ ਮੈਸੇਜਿੰਗ ਐਪ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)