ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼
ਇੰਸਟਾਗ੍ਰਾਮ ਮੁਤਾਬਕ ਭਾਰਤ 'ਚ ਇੰਸਟਾਗ੍ਰਮ ਪੋਸਟ ਦੇ ਇਕ-ਤਿਹਾਈ ਤੋਂ ਵੱਧ ਲੰਬੀਆਂ ਛੋਟੀਆਂ ਅਤੇ ਛੋਟੇ ਫਾਰਮੈਟ ਵਾਲੀਆਂ ਵੀਡੀਓਜ਼ ਸਮੇਤ ਵੀਡੀਓ ਬਣਦੇ ਹਨ। ਸਰਵਿਸ ਨੇ ਇਹ ਵੀ ਦੇਖਿਆ ਕਿ ਮਹਾਮਾਰੀ ਦੌਰਾਨ ਵੀਡੀਓ ਦੀ ਲਾਈਵ-ਸਟ੍ਰੀਮਿੰਗ ਇਕ ਵਧਦਾ ਹੋਇਆ ਟ੍ਰੈਂਡ ਬਣ ਗਿਆ
ਨਵੀਂ ਦਿੱਲੀ: ਇੰਸਟਾਗ੍ਰਾਮ ਨੇ ਅੱਜ ਰੀਲਸ ਦਾ ਐਲਾਨ ਕੀਤਾ, ਜੋ ਇਕ ਸ਼ੌਰਟ ਵੀਡੀਓ ਬਣਾਉਣ ਵਾਲਾ ਟੂਲ ਹੈ। ਟਿਕ ਟੌਕ ਯੂਜ਼ਰਸ ਲਈ ਇਹ ਵੱਡੀ ਖੁਸ਼ਖ਼ਬਰੀ ਹੈ। ਇਹ ਕਦਮ ਭਾਰਤ 'ਚ ਟਿਕਟੌਕ 'ਤੇ ਹਾਲ ਹੀ 'ਚ ਲਾਈ ਗਈ ਪਾਬੰਦੀ ਤੋਂ ਬਾਅਦ ਯੂਜ਼ਰਸ ਲਈ ਵੱਡੀ ਰਾਹਤ ਹੋਵੇਗਾ। ਹੁਣ ਇੰਸਟਾਗ੍ਰਾਮ ਰੀਲਸ ਅਚਾਨਕ ਬਣਾਏ ਇਸ ਗੈਪ ਨੂੰ ਭਰਨ ਦਾ ਕੰਮ ਕਰੇਗਾ।
ਇੰਸਟਾਗ੍ਰਾਮ ਮੁਤਾਬਕ ਭਾਰਤ 'ਚ ਇੰਸਟਾਗ੍ਰਮ ਪੋਸਟ ਦੇ ਇਕ-ਤਿਹਾਈ ਤੋਂ ਵੱਧ ਲੰਬੀਆਂ ਛੋਟੀਆਂ ਅਤੇ ਛੋਟੇ ਫਾਰਮੈਟ ਵਾਲੀਆਂ ਵੀਡੀਓਜ਼ ਸਮੇਤ ਵੀਡੀਓ ਬਣਦੇ ਹਨ। ਸਰਵਿਸ ਨੇ ਇਹ ਵੀ ਦੇਖਿਆ ਕਿ ਮਹਾਮਾਰੀ ਦੌਰਾਨ ਵੀਡੀਓ ਦੀ ਲਾਈਵ-ਸਟ੍ਰੀਮਿੰਗ ਇਕ ਵਧਦਾ ਹੋਇਆ ਟ੍ਰੈਂਡ ਬਣ ਗਿਆ।
ਦਿਲਚਸਪ ਗੱਲ ਇਹ ਹੈ ਕਿ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ 45 ਪ੍ਰਤੀਸ਼ਤ ਵੀਡੀਓ ਲਗਪਗ 15 ਸੈਕਿੰਡ ਜਾਂ ਇਸ ਤੋਂ ਛੋਟੇ ਸਨ। ਇਸ ਨੇ ਇੰਸਟਾਗ੍ਰਾਮ ਰੀਲਸ ਦੇ ਨਿਰਮਾਣ ਨੂੰ ਪ੍ਰੇਰਿਤ ਕੀਤਾ। ਕੰਪਨੀ ਇਹ ਵੀ ਦੱਸਦੀ ਹੈ ਕਿ ਰੀਲਸ ਮਨੋਰੰਜਨ ਦਾ ਭਵਿੱਖ ਹੈ ਅਤੇ ਇਹ ਵੱਡੀਆਂ ਮੀਡੀਆ ਕੰਪਨੀਆਂ ਤੋਂ ਲੈਕੇ ਵਿਅਕਤੀਗਤ ਸਮੱਗਰੀ ਨਿਰਮਾਤਾਵਾਂ ਤਕ ਸਾਰਿਆਂ ਨੂੰ ਕਵਰ ਕਰੇਗਾ।
ਇਸ ਤੋਂ ਇਲਾਵਾ ਰੀਲਸ ਨੂੰ ਮੌਜੂਦਾ ਸਮੇਂ ਸਿਰਫ਼ ਕੁਝ ਦੇਸ਼ਾਂ 'ਚ ਲੌਂਚ ਕੀਤਾ ਜਾ ਰਿਹਾ ਹੈ। ਬ੍ਰਾਜ਼ੀਲ ਜਰਮਨੀ ਅਤੇ ਫਰਾਂਸ ਤੋਂ ਬਾਅਦ ਭਾਰਤ ਇਹ ਫੀਚਰ ਪਾਉਣ ਵਾਲਾ ਚੌਥਾ ਦੇਸ਼ ਬਣੇਗਾ।
ਇੰਸਟਾਗ੍ਰਾਮ ਰੀਲਸ ਯੂਜ਼ਰਸ ਨੂੰ ਛੋਟੇ ਫਾਰਮੈਟ ਵਾਲੇ ਵੀਡੀਓ ਬਣਾਉਣ ਦੇਵੇਗਾ ਜੋ ਡਿਫਾਲਟ ਰੂਪ ਤੋਂ ਇੰਸਟਾਗ੍ਰਾਮ ਦੇ ਐਕਸਪਲੋਰ ਟੈਬ ਨਾਲ ਸ਼ੇਅਰ ਕਰਨ ਲਈ ਉਪਲਬਧ ਹੋਵੇਗਾ। ਹਾਲਾਂਕਿ ਯੂਜ਼ਰਸ ਕੋਲ ਆਪਣੀਆਂ ਵੀਡੀਓਜ਼ ਨੂੰ ਸਿੱਧਾ ਆਪਣੀਆਂ ਕਹਾਣੀਆਂ 'ਚ ਸ਼ੇਅਰ ਕਰਨ ਤੇ ਫੀਡ ਕਰਨ ਦਾ ਵਿਕਲਪ ਵੀ ਹੋਵੇਗਾ।
ਇੰਸਟਾਗ੍ਰਾਮ ਰੀਲਸ ਇਕ ਨਵੀਂ ਐਪਲੀਕੇਸ਼ਨ ਨਹੀਂ ਹੋਵੇਗੀ। ਸਗੋਂ ਇੰਸਟਾਗ੍ਰਾਮ ਐਪ ਦਾ ਹੀ ਇਕ ਹਿੱਸਾ ਹੋਵੇਗਾ। ਹਾਲੀਆ ਟੈਸਟ ਤੋਂ ਬਾਅਦ ਇਸ ਸੁਵਿਧਾ ਨੂੰ ਜਲਦ ਭਾਰਤ 'ਚ ਰੋਲਆਊਟ ਕੀਤਾ ਜਾਵੇਗਾ। ਇਹ ਸੁਵਿਧਾ ਅੱਜ ਸਾਢੇ ਸੱਤ ਵਜੇ ਤੋਂ ਭਾਰਤੀ ਯੂਜ਼ਰਸ ਲਈ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ