ਵਾਰ-ਵਾਰ ਫੋਨ ਚਾਰਜ ਕਰਨ ਦਾ ਝੰਜਟ ਹੋਵੇਗਾ ਖ਼ਤਮ ! ਕਈ ਦਿਨਾਂ ਤੱਕ ਚੱਲੇਗੀ ਬੈਟਰੀ, Apple ਤੇ Samsung ਨਵੀਂ ਤਕਨੀਕ 'ਤੇ ਕਰ ਰਿਹਾ ਕੰਮ
ਸੈਮਸੰਗ ਅਤੇ ਐਪਲ ਅਜਿਹੀ ਬੈਟਰੀ ਬਣਾਉਣ 'ਤੇ ਕੰਮ ਕਰ ਰਹੇ ਹਨ ਜੋ ਆਕਾਰ ਵਿਚ ਛੋਟੀ ਹੋਵੇਗੀ, ਪਰ ਸਮਰੱਥਾ ਜ਼ਿਆਦਾ ਹੋਵੇਗੀ। ਇਸ ਦੇ ਨਾਲ, ਫੋਨ ਨੂੰ ਉਹਨਾਂ ਦੇ ਆਕਾਰ ਨੂੰ ਖਰਾਬ ਕੀਤੇ ਬਿਨਾਂ ਜ਼ਿਆਦਾ ਬੈਟਰੀ ਲਾਈਫ ਦਿੱਤੀ ਜਾ ਸਕਦੀ ਹੈ।
ਸਮਾਰਟਫੋਨ ਤਕਨਾਲੋਜੀ ਲਗਾਤਾਰ ਵਿਕਸਤ ਹੋ ਰਹੀ ਹੈ। ਇੱਕ ਸਮਾਂ ਸੀ ਜਦੋਂ 2MP ਕੈਮਰਾ ਵੱਡੀ ਗੱਲ ਮੰਨੀ ਜਾਂਦੀ ਸੀ ਪਰ ਹੁਣ 200MP ਕੈਮਰੇ ਵਾਲੇ ਸਮਾਰਟਫੋਨ ਆਉਣੇ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ, ਬਾਕੀ ਟੈਕਨਾਲੋਜੀ ਐਡਵਾਂਸ ਹੋ ਰਹੀ ਹੈ, ਪਰ ਬੈਟਰੀ ਦੇ ਸੰਬੰਧ ਵਿੱਚ ਤਰੱਕੀ ਥੋੜ੍ਹੀ ਹੌਲੀ ਹੈ। ਹੁਣ ਵੀ ਕਈ ਵੱਡੇ ਸਮਾਰਟਫੋਨ ਲਗਭਗ 5000 mAh ਤੱਕ ਦੀ ਬੈਟਰੀ ਦੇ ਨਾਲ ਆਉਂਦੇ ਹਨ। ਹਾਲਾਂਕਿ ਹੁਣ ਇਸ 'ਚ ਬਦਲਾਅ ਹੋਣ ਵਾਲਾ ਹੈ ਤੇ ਸੈਮਸੰਗ ਅਤੇ ਐਪਲ ਵਰਗੀਆਂ ਕੰਪਨੀਆਂ ਵੱਡੀਆਂ ਬੈਟਰੀ ਲਿਆਉਣ 'ਤੇ ਵਿਚਾਰ ਕਰ ਰਹੀਆਂ ਹਨ।
ਚੀਨੀ ਸਮਾਰਟਫੋਨ ਕੰਪਨੀਆਂ ਬੈਟਰੀ ਦੇ ਮਾਮਲੇ 'ਚ ਦੂਜੀਆਂ ਕੰਪਨੀਆਂ ਨੂੰ ਰਸਤਾ ਦਿਖਾ ਰਹੀਆਂ ਹਨ। ਉਦਾਹਰਨ ਲਈ, ਚੀਨ ਵਿੱਚ ਉਪਲਬਧ Nubia RedMagic 10 Pro ਦੀ ਬੈਟਰੀ ਸਮਰੱਥਾ 7,050 mAh ਹੈ। ਇਸ ਦੇ ਬਾਵਜੂਦ ਇਸ ਦੇ ਆਕਾਰ 'ਤੇ ਕੋਈ ਅਸਰ ਨਹੀਂ ਪਿਆ ਹੈ। ਹੁਣ ਸੈਮਸੰਗ ਅਤੇ ਐਪਲ ਵੀ ਇਸੇ ਰਾਹ 'ਤੇ ਚੱਲ ਰਹੇ ਹਨ। ਦੋਵੇਂ ਕੰਪਨੀਆਂ ਨਵੀਆਂ ਬੈਟਰੀਆਂ ਨੂੰ ਵਿਕਸਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਬੈਟਰੀਆਂ ਦੀ ਮਦਦ ਨਾਲ ਫੋਨ ਦਾ ਆਕਾਰ ਵਧਾਏ ਬਿਨਾਂ ਜ਼ਿਆਦਾ ਸਮਰੱਥਾ ਦਿੱਤੀ ਜਾ ਸਕਦੀ ਹੈ।
ਕਿਹਾ ਜਾ ਰਿਹਾ ਹੈ ਕਿ ਐਪਲ ਦੇ ਮੁਕਾਬਲੇ ਸੈਮਸੰਗ ਪਹਿਲਾਂ ਵੱਡੀ ਬੈਟਰੀ ਸਮਰੱਥਾ ਵਾਲੇ ਫੋਨ ਲਾਂਚ ਕਰ ਸਕਦਾ ਹੈ। ਸੈਮਸੰਗ ਨੇ ਬੈਟਰੀ 'ਚ ਸਿਲੀਕਾਨ ਸਮੱਗਰੀ ਨੂੰ ਬਿਨਾਂ ਆਕਾਰ ਵਧਾਏ ਵਧਾਉਣ ਦਾ ਤਰੀਕਾ ਲੱਭਿਆ ਹੈ। ਇਸ 'ਚ ਬੈਟਰੀ ਫੁੱਲਣ ਵਰਗੀ ਕੋਈ ਸਮੱਸਿਆ ਨਹੀਂ ਹੋਵੇਗੀ। ਹਾਲਾਂਕਿ ਹੁਣ ਤੱਕ ਕੰਪਨੀ ਨੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹ ਆਪਣੇ ਸਮਾਰਟਫੋਨ 'ਚ ਵੱਡੀ ਬੈਟਰੀ ਕਦੋਂ ਦੇਣਾ ਸ਼ੁਰੂ ਕਰੇਗੀ।
ਇੰਡਸਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਐਪਲ ਫੋਨਾਂ 'ਚ ਵੱਡੀ ਸਮਰੱਥਾ ਦੀਆਂ ਬੈਟਰੀਆਂ ਦਾ ਇੰਤਜ਼ਾਰ ਲੰਬਾ ਹੋ ਸਕਦਾ ਹੈ। ਅਜਿਹੀਆਂ ਅਟਕਲਾਂ ਹਨ ਕਿ ਐਪਲ 2026 ਤੋਂ ਬਾਅਦ ਆਉਣ ਵਾਲੇ ਆਈਫੋਨ ਮਾਡਲਾਂ ਵਿੱਚ ਉੱਚ ਸਮਰੱਥਾ ਵਾਲੀਆਂ ਬੈਟਰੀਆਂ ਲਿਆ ਸਕਦਾ ਹੈ। ਦਰਅਸਲ, ਨਵੀਂ ਤਕਨੀਕ ਅਪਣਾਉਣ ਦੇ ਮਾਮਲੇ ਵਿੱਚ ਐਪਲ ਹਮੇਸ਼ਾ ਦੂਜੀਆਂ ਕੰਪਨੀਆਂ ਤੋਂ ਪਿੱਛੇ ਰਹਿੰਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।