Apple Event Today: ਐਪਲ ਅੱਜ ਲਾਂਚ ਕਰੇਗਾ iPhone 12, ਜਾਣੋ ਕੀ ਹੋ ਸਕਦੀ ਕੀਮਤ ਤੇ ਕੀ ਕੁੱਝ ਹੋਏਗਾ ਖਾਸ
ਅੱਜ ਦਾ ਦਿਨ iphone ਦੇ ਸ਼ੌਕੀਨਾਂ ਲਈ ਬਹੁਤ ਖ਼ਾਸ ਦਿਨ ਹੈ। ਐਪਲ ਅੱਜ ਆਪਣੀ ਬਹੁਤ ਹੀ ਉਡੀਕ ਵਾਲੀ ਸੀਰੀਜ਼ ਆਈਫੋਨ 12 (iPhone 12) ਨੂੰ ਲਾਂਚ ਕਰਨ ਜਾ ਰਿਹਾ ਹੈ।
ਅੱਜ ਦਾ ਦਿਨ iphone ਦੇ ਸ਼ੌਕੀਨਾਂ ਲਈ ਬਹੁਤ ਖ਼ਾਸ ਦਿਨ ਹੈ। ਐਪਲ ਅੱਜ ਆਪਣੀ ਬਹੁਤ ਹੀ ਉਡੀਕ ਵਾਲੀ ਸੀਰੀਜ਼ ਆਈਫੋਨ 12 (iPhone 12) ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਮਾਗਮ ਵਿੱਚ ਕੀਤੀ ਜਾਵੇਗੀ। ਇਸ ਲਾਂਚ ਈਵੈਂਟ 'ਚ ਕੰਪਨੀ ਸ਼ੁਰੂਆਤ ਆਪਣੇ ਛੋਟੇ ਆਈਫੋਨ, ਆਈਫੋਨ 12 ਮਿਨੀ ਤੋਂ ਵੀ ਕਰ ਸਕਦੀ ਹੈ। ਐਪਲ ਨੇ ਇਸ ਇਵੈਂਟ ਦਾ ਨਾਮ ਹਾਈ ਸਪੀਡ ਰੱਖਿਆ ਹੈ।ਹਾਈ ਸਪੀਡ ਤੋਂ 5G ਆਈਫੋਨ ਦੀ ਉਮੀਦ ਹੈ। ਐਪਲ ਦਾ ਹਾਈ ਸਪੀਡ ਪ੍ਰੋਗਰਾਮ ਅੱਜ ਰਾਤ 10.30 ਵਜੇ ਤੋਂ ਹੋਵੇਗਾ।
4 ਮਾਡਲ ਕੀਤੇ ਜਾਣਗੇ ਲਾਂਚ ਐਪਲ ਆਪਣੇ ਈਵੈਂਟ ਵਿਚ ਆਈਫੋਨ 12 ਸੀਰੀਜ਼ ਦੇ ਚਾਰ ਸਮਾਰਟਫੋਨ ਲਾਂਚ ਕਰੇਗੀ। ਇਸ ਵਿੱਚ ਆਈਫੋਨ 12 ਮਿਨੀ, ਆਈਫੋਨ 12, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਸ਼ਾਮਲ ਹਨ। ਇਹ ਸਾਰੇ ਫੋਨ ਐਪਲ 5G ਕੁਨੈਕਟੀਵਿਟੀ ਦੇ ਨਾਲ ਲਾਂਚ ਕੀਤੇ ਜਾਣਗੇ।
ਹੋ ਸਕਦੀ ਇਹ ਕੀਮਤ ਲੀਕਸ ਦੀ ਰਿਪੋਰਟ ਦੇ ਅਨੁਸਾਰ, ਆਈਫੋਨ 12 ਮਿਨੀ ਦੀ ਸਕ੍ਰੀਨ ਸਾਈਜ਼ 5.1 ਇੰਚ ਹੋਵੇਗਾ ਅਤੇ ਇਸਦੀ ਕੀਮਤ ਲਗਭਗ $ 699 ਯਾਨੀ ਕਿ 51,000 ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ 6.1 ਇੰਚ ਡਿਸਪਲੇਅ ਵਾਲਾ ਆਈਫੋਨ 12 ਅਮਰੀਕਾ ਵਿੱਚ 799 ਡਾਲਰ ਯਾਨੀ ਤਕਰੀਬਨ 58,300 ਰੁਪਏ ਵਿੱਚ ਫਿਕਸ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ 64GB ਤੋਂ 256GB ਤੱਕ ਸਟੋਰੇਜ ਮਿਲ ਸਕਦੀ ਹੈ।
ਇਸ ਦੇ ਨਾਲ ਹੀ ਆਈਫੋਨ 12 ਪ੍ਰੋ ਦਾ ਡਿਸਪਲੇਅ 6.1 ਇੰਚ ਦਾ ਹੋਵੇਗਾ ਅਤੇ ਫੋਨ ਦੀ ਸ਼ੁਰੂਆਤੀ ਕੀਮਤ $ 999 ਯਾਨੀ ਲਗਭਗ 73,000 ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ ਆਈਫੋਨ 12 ਪ੍ਰੋ ਮੈਕਸ ਦੀ ਡਿਸਪਲੇਅ 6.7 ਇੰਚ ਹੋਵੇਗੀ ਅਤੇ ਇਸ ਦੀ ਸ਼ੁਰੂਆਤੀ ਕੀਮਤ $1099 ਡਾਲਰ ਯਾਨੀ ਲਗਭਗ 80,000 ਰੁਪਏ ਰੱਖੀ ਜਾ ਸਕਦੀ ਹੈ। ਇਸ ਈਵੈਂਟ ਵਿੱਚ, ਕੰਪਨੀ ਵਾਇਰਲੈਸ ਚਾਰਜਰ ਨੂੰ ਵੀ ਮਾਰਕੀਟ ਵਿੱਚ ਲਾਂਚ ਕਰ ਸਕਦੀ ਹੈ।ਹਾਲਾਂਕਿ, ਇਨ੍ਹਾਂ ਸਮਾਰਟਫੋਨਸ ਦੀ ਕੀਮਤ ਬਾਰੇ ਕੰਪਨੀ ਦੇ ਵੱਲੋਂ ਅਧਿਕਾਰਤ ਤੌਰ 'ਤੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਇਸ ਤਰ੍ਹਾਂ ਦਾ ਹੋ ਸਕਦਾ ਡਿਜ਼ਾਇਨ ਇਕ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਆਈਫੋਨ 12 ਦਾ ਡਿਜ਼ਾਈਨ ਆਈਫੋਨ 4 ਦੇ ਸਮਾਨ ਹੋ ਸਕਦਾ ਹੈ। ਐਪਲ ਨੇ ਇਸਨੂੰ 2010 ਵਿੱਚ ਲਾਂਚ ਕੀਤਾ ਸੀ। ਨਵੇਂ ਆਈਫੋਨ ਵਿਚ ਕਰਵ ਵਾਲੇ ਕਿਨਾਰੇ ਦੀ ਬਜਾਏ ਇਕ ਸਮਤਲ ਕਿਨਾਰੇ ਹੋ ਸਕਦੇ ਹਨ।ਐਪਲ ਨੇ ਆਈਪੈਡ ਪ੍ਰੋ 'ਚ ਇਹ ਕੀਤਾ ਹੈ। ਕਥਿਤ ਤੌਰ 'ਤੇ ਨਵੇਂ ਆਈਫੋਨ ਵਿੱਚ ਸਟੀਲ ਦੇ ਕਿਨਾਰੇ ਵੀ ਹੋਣਗੇ।
ਪਹਿਲਾ 5G ਆਈਫੋਨ ਹੋਵੇਗਾ ਮਾਰਕੀਟ ਵਿੱਚ ਕਈ ਫੋਨ 5G ਟੈਕਨਾਲੋਜੀ ਨਾਲ ਲਾਂਚ ਕੀਤੇ ਗਏ ਹਨ। ਐਪਲ ਦੀ ਆਈਫੋਨ 12 ਸੀਰੀਜ਼ ਪਹਿਲੀ 5G ਸੀਰੀਜ਼ ਹੋਵੇਗੀ। ਐਪਲ ਦੇ ਸਾਰੇ ਚਾਰ ਆਈਫੋਨ 5G ਤਕਨਾਲੋਜੀ ਨਾਲ ਲੈਸ ਹੋਣਗੇ, ਪਰ ਸਿਰਫ ਹਾਈ ਐਂਡ ਪ੍ਰੋ ਲੈਵਲ ਮਾਡਲ ਸਭ ਤੋਂ ਤੇਜ਼ 5G ਸਪੀਡ ਨਾਲ ਲੈਸ ਹੋਣਗੇ।