ਪੜਚੋਲ ਕਰੋ
Advertisement
ਕੋਰੋਨਾ ਦੇ ਕਹਿਰ 'ਚ iPhone ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਕਈ ਮਹੀਨਿਆਂ ਤੋਂ ਚਰਚਾ ਵਿੱਚ ਰਹਿਣ ਤੋਂ ਬਾਅਦ ਐਪਲ iPhone SE 2 ਨੂੰ ਅੱਜ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਹ ਐਪਲ ਦਾ ਸਭ ਤੋਂ ਸਸਤਾ ਫੋਨ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ: Apple ਦਾ ਸਸਤਾ ਫੋਨ iPhone SE 2 ਦੀ ਅੱਜ ਲਾਂਚ ਹੋਣ ਦੀ ਉਮੀਦ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀ ਅੱਜ ਇਸ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। iPhone SE ਤੋਂ ਬਾਅਦ ਇਹ Apple ਦਾ ਦੂਜਾ ਘੱਟ ਕੀਮਤ ਵਾਲਾ ਆਈਫੋਨ ਹੋਵੇਗਾ।
IPhone SE 2 ਜਾਂ iPhone 9 ਦੀ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ। ਇਸ ਦੀਆਂ ਫੀਚਰਸ ਤੇ ਡਿਜ਼ਾਈਨ ਪਹਿਲਾਂ ਹੀ ਲੀਕ ਹੋ ਚੁੱਕੇ ਹਨ। ਪਹਿਲਾਂ ਇਹ ਫੋਨ 31 ਮਾਰਚ ਨੂੰ ਲਾਂਚ ਕੀਤਾ ਜਾਣਾ ਸੀ, ਪਰ ਕੋਰੋਨਾਵਾਇਰਸ ਕਾਰਨ ਲੌਕਡਾਊਨ ਲਾਗੂ ਹੋਣ ਕਾਰਨ ਇਸ ਦੀ ਤਰੀਕ ਵਧਾ ਦਿੱਤੀ ਗਈ ਸੀ।
ਆਈਫੋਨ ਐਸਈ 2 ਏ13 ਬਾਇਓਨਿਕ ਚਿੱਪਸੈੱਟ 'ਤੇ ਚੱਲੇਗਾ, ਜੋ ਕਿ ਆਈਫੋਨ 11 ਦੀ ਸੀਰੀਜ਼ ‘ਚ ਵੀ ਵਰਤਿਆ ਗਿਆ ਸੀ। ਇਹ 3 ਜੀਬੀ ਰੈਮ ਅਤੇ 64 ਜੀਬੀ ਤੇ 128 ਜੀਬੀ ਸਟੋਰੇਜ ਵਿਕਲਪ ਦੇ ਨਾਲ ਆ ਸਕਦੀ ਹੈ। ਆਈਫੋਨ ਐਸਈ 2 ‘ਚ 4.7 ਇੰਚ ਦਾ ਐਲਸੀਡੀ ਡਿਸਪਲੇਅ, ਸਿੰਗਲ ਰੀਅਰ ਤੇ ਸੈਲਫੀ ਕੈਮਰਾ ਹੋ ਸਕਦਾ ਹੈ।
ਲੀਕ ਹੋਈ ਜਾਣਕਾਰੀ ਮੁਤਾਬਕ, ਆਈਫੋਨ ਐਸਈ 2 ਦੇ ਡਿਜ਼ਾਈਨ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਨੂੰ ਟੱਚ ਆਈਡੀ ਬਟਨ ਨਾਲ ਆਈਫੋਨ 8 ਵਰਗਾ ਡਿਜ਼ਾਈਨ ਦਿੱਤਾ ਜਾ ਸਕਦਾ ਹੈ। ਫਿੰਗਰਪ੍ਰਿੰਟ ਸੈਂਸਰ ਟਚ ਆਈਡੀ ‘ਚ ਸ਼ਾਮਲ ਕੀਤਾ ਜਾਵੇਗਾ। ਕਲਰ ਵੇਰੀਐਂਟ ਦੀ ਗੱਲ ਕਰੀਏ ਤਾਂ ਇਹ ਫੋਨ ਸਿਲਵਰ, ਗ੍ਰੇ ਅਤੇ ਗੋਲਡ 'ਚ ਆ ਸਕਦਾ ਹੈ।
iPhone SE 2 ਨੂੰ ਆਪਣੇ ਆਈਫੋਨ SE ਦੀ ਕੀਮਤ 'ਤੇ 2016 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਬੇਸ ਮਾਡਲ ਲਈ ਇਸ ਦੀ ਸ਼ੁਰੂਆਤੀ ਕੀਮਤ 399 ਡਾਲਰ (30,400 ਰੁਪਏ) ਹੋ ਸਕਦੀ ਹੈ। ਇਹ ਐਪਲ ਦਾ ਸਭ ਤੋਂ ਸਸਤਾ ਫੋਨ ਹੋਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement