(Source: ECI/ABP News)
Laptop: ਸਰਦੀਆਂ 'ਚ ਭੁੱਲ ਕੇ ਵੀ ਲੈਪਟਾਪ ਨਾਲ ਨਾ ਕਰੋ ਇਹ ਗਲਤੀਆਂ! ਨਹੀਂ ਤਾਂ ਹੋਏਗਾ ਭਾਰੀ ਨੁਕਸਾਨ
ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪੜ੍ਹਾਈ ਤੋਂ ਲੈ ਕੇ ਆਫਿਸ ਕੰਮ ਤੱਕ ਲੈਪਟਾਪ ਦੀ ਵਰਤੋਂ ਕਰਦੇ ਹਨ। ਪਰ ਸਰਦੀਆਂ ਦੇ ਵਿੱਚ ਅਸੀ ਲੈਪਟਾਪ ਦੇ ਨਾਲ ਕੁੱਝ ਅਜਿਹੀਆਂ ਗਲਤੀਆਂ ਕਰਦੇ ਹਾਂ ਜਿਸ ਨਾਲ ਇਹ ਇਲੈਕਟ੍ਰੋਨਿਕ ਜੰਤਰ ਜਲਦੀ ਖਰਾਬ..

Laptop Tips: ਜਿੱਥੇ ਸਰਦੀਆਂ ਦਾ ਮੌਸਮ ਸਾਨੂੰ ਆਰਾਮਦਾਇਕ ਮਾਹੌਲ ਅਤੇ ਠੰਡੀ ਹਵਾਵਾਂ ਦਾ ਅਹਿਸਾਸ ਕਰਾਉਂਦਾ ਹੈ, ਓਥੇ ਹੀ ਇਹ ਸਾਡੇ ਇਲੈਕਟ੍ਰੋਨਿਕ ਜੰਤਰਾਂ, ਖਾਸ ਤੌਰ 'ਤੇ ਲੈਪਟਾਪ ਲਈ ਚੁਣੌਤੀ ਬਣ ਸਕਦਾ ਹੈ। ਜੇ ਸਹੀ ਤਰੀਕੇ ਨਾਲ ਧਿਆਨ ਨਾ ਦਿੱਤਾ ਜਾਵੇ, ਤਾਂ ਤੁਹਾਡੇ ਲੈਪਟਾਪ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਆਓ ਜਾਣੀਏ ਉਹ ਗਲਤੀਆਂ ਜਿਨ੍ਹਾਂ ਤੋਂ ਸਰਦੀਆਂ ਵਿੱਚ ਲੈਪਟਾਪ ਇਸਤੇਮਾਲ ਕਰਦੇ ਸਮੇਂ ਬਚਣਾ ਚਾਹੀਦਾ ਹੈ।
ਹੋਰ ਪੜ੍ਹੋ : ਆਈਫੋਨ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ! ਪਹਿਲੀ ਵਾਰ ਡਿੱਗੇ ਇੰਨੇ ਰੇਟ
ਲੈਪਟਾਪ ਨੂੰ ਠੰਡੇ ਤਾਪਮਾਨ ਵਿੱਚ ਨਾ ਛੱਡੋ
ਸਰਦੀਆਂ ਵਿੱਚ ਤਾਪਮਾਨ ਕਾਫ਼ੀ ਘੱਟ ਹੋ ਸਕਦਾ ਹੈ, ਅਤੇ ਜੇ ਤੁਹਾਡਾ ਲੈਪਟਾਪ ਕਾਫ਼ੀ ਸਮੇਂ ਲਈ ਠੰਡੇ ਕਮਰੇ ਜਾਂ ਗੱਡੀ ਵਿੱਚ ਰੱਖਿਆ ਰਹਿੰਦਾ ਹੈ, ਤਾਂ ਇਸਦੇ ਅੰਦਰ condensation ਹੋ ਸਕਦਾ ਹੈ। ਇਹ ਨਮੀ ਲੈਪਟਾਪ ਦੇ ਸਰਕਿਟਸ ਨੂੰ ਸ਼ਾਰਟ ਕਰ ਸਕਦੀ ਹੈ ਅਤੇ ਡਿਵਾਈਸ ਨੂੰ ਨੁਕਸਾਨ ਪੁੰਹਚਾ ਸਕਦੀ ਹੈ। ਹਮੇਸ਼ਾਂ ਲੈਪਟਾਪ ਨੂੰ ਨਾਰਮਲ ਤਾਪਮਾਨ ਵਾਲੇ ਕਮਰੇ ਵਿੱਚ ਰੱਖੋ।
ਲੈਪਟਾਪ ਨੂੰ ਤੁਰੰਤ ਆਨ ਨਾ ਕਰੋ
ਜੇਕਰ ਤੁਹਾਡਾ ਲੈਪਟਾਪ ਠੰਡੇ ਮਾਹੌਲ ਵਿੱਚ ਰੱਖਿਆ ਹੋਇਆ ਸੀ, ਤਾਂ ਉਸਨੂੰ ਤੁਰੰਤ ਆਨ ਕਰਨ ਦੀ ਗਲਤੀ ਨਾ ਕਰੋ। ਠੰਡ ਤੋਂ ਗਰਮ ਮਾਹੌਲ ਵਿੱਚ ਆਉਂਦੇ ਹੀ ਲੈਪਟਾਪ ਦੇ ਅੰਦਰ ਨਮੀ ਬਣ ਸਕਦੀ ਹੈ। ਇਸ ਨੂੰ ਆਨ ਕਰਨ ਤੋਂ ਪਹਿਲਾਂ ਸਾਹਮਣੇ ਦੇ ਤਾਪਮਾਨ ਤੇ ਆਉਣ ਦਿਓ ਤਾਂ ਜੋ ਨਮੀ ਸੁੱਕ ਸਕੇ।
ਹੀਟਰ ਦੇ ਕੋਲ ਲੈਪਟਾਪ ਨਾ ਰੱਖੋ
ਸਰਦੀਆਂ ਵਿੱਚ ਹੀਟਰ ਦਾ ਇਸਤੇਮਾਲ ਆਮ ਹੈ, ਪਰ ਧਿਆਨ ਰੱਖੋ ਕਿ ਲੈਪਟਾਪ ਨੂੰ ਹੀਟਰ ਦੇ ਬਹੁਤ ਨੇੜੇ ਨਾ ਰੱਖੋ। ਇਸ ਨਾਲ ਲੈਪਟਾਪ ਦੇ ਅੰਦਰ ਦਾ ਤਾਪਮਾਨ ਅਚਾਨਕ ਵੱਧ ਸਕਦਾ ਹੈ, ਜਿਸ ਕਾਰਨ ਬੈਟਰੀ ਅਤੇ ਮਦਰਬੋਰਡ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਵੈਂਟੀਲੇਸ਼ਨ ਦਾ ਧਿਆਨ ਰੱਖੋ
ਸਰਦੀਆਂ ਵਿੱਚ ਲੋਕ ਆਪਣੇ ਆਪ ਨੂੰ ਗਰਮ ਰੱਖਣ ਲਈ ਰਜਾਈ ਜਾਂ ਕੰਬਲ ਦਾ ਇਸਤੇਮਾਲ ਕਰਦੇ ਹਨ, ਪਰ ਕਦੇ ਵੀ ਲੈਪਟਾਪ ਨੂੰ ਇਨ੍ਹਾਂ ਉੱਪਰ ਰੱਖ ਕੇ ਕੰਮ ਨਾ ਕਰੋ। ਇਸ ਨਾਲ ਵੈਂਟੀਲੇਸ਼ਨ ਰੁੱਕ ਸਕਦਾ ਹੈ ਅਤੇ ਲੈਪਟਾਪ ਓਵਰਹੀਟ ਹੋ ਸਕਦਾ ਹੈ। ਲੈਪਟਾਪ ਨੂੰ ਹਮੇਸ਼ਾ ਸਖਤ ਅਤੇ ਸਮਤਲ ਸਤ੍ਹਾ ਤੇ ਰੱਖੋ।
ਸਟੈਟਿਕ ਚਾਰਜ ਤੋਂ ਬਚਾਅ ਕਰੋ
ਸਰਦੀਆਂ ਵਿੱਚ ਡ੍ਰਾਈ ਏਅਰ ਕਾਰਨ ਸਟੈਟਿਕ ਚਾਰਜ ਵਧ ਜਾਂਦਾ ਹੈ, ਜੋ ਕਿ ਲੈਪਟੌਪ ਦੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਲੈਪਟੌਪ ਦਾ ਇਸਤੇਮਾਲ ਕਰਦਿਆਂ ਐਂਟੀ-ਸਟੈਟਿਕ ਉਪਕਰਨਾਂ ਦਾ ਇਸਤੇਮਾਲ ਕਰੋ। ਸਰਦੀਆਂ ਵਿੱਚ ਠੀਕ ਢੰਗ ਨਾਲ ਸੰਭਾਲ ਕਰਕੇ ਤੁਸੀਂ ਆਪਣੇ ਲੈਪਟੌਪ ਦੀ ਜ਼ਿੰਦਗੀ ਵਧਾ ਸਕਦੇ ਹੋ ਅਤੇ ਬਿਨਾਂ ਲੋੜ ਵਾਲੀ ਮੁਰੰਮਤ ਤੋਂ ਬਚ ਸਕਦੇ ਹੋ। ਉਪਰੋਕਤ ਟਿੱਪਸ ਨੂੰ ਧਿਆਨ ਵਿੱਚ ਰੱਖੋ ਅਤੇ ਆਪਣੇ ਲੈਪਟੌਪ ਨੂੰ ਸੁਰੱਖਿਅਤ ਰੱਖੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
