ਸਾਵਧਾਨ! ਤੁਹਾਡਾ Smartphone ਹੋ ਸਕਦਾ ਹੈਕ, ਸਰਕਾਰ ਨੇ ਦਿੱਤੀ ਚੇਤਾਵਨੀ
ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਯਾਨੀ CERT-In ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜੋ ਤੁਹਾਡੇ ਐਂਡਰੌਇਡ ਸਮਾਰਟਫੋਨ ਦੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਰੌਂਗਟੇ ਖੜ੍ਹੀ ਕਰ ਸਕਦੀ ਹੈ।
ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਯਾਨੀ CERT-In ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜੋ ਤੁਹਾਡੇ ਐਂਡਰੌਇਡ ਸਮਾਰਟਫੋਨ ਦੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਰੌਂਗਟੇ ਖੜ੍ਹੀ ਕਰ ਸਕਦੀ ਹੈ। ਲੱਖਾਂ ਭਾਰਤੀਆਂ ਦੇ ਹੱਥਾਂ 'ਚ ਕੁਆਲਕਾਮ ਅਤੇ ਮੀਡੀਆਟੈੱਕ ਚਿੱਪਸੈੱਟ ਵਾਲੇ ਐਂਡਰਾਇਡ ਫੋਨ ਹੈਕਰਾਂ ਦੇ ਨਿਸ਼ਾਨੇ 'ਤੇ ਹੈ। ਇਨ੍ਹਾਂ ਫੋਨਾਂ ਵਿੱਚ ਪਾਈਆਂ ਗਈਆਂ ਗੰਭੀਰ ਸੁਰੱਖਿਆ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਤੁਹਾਡੇ ਫੋਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਸਕਦੇ ਹਨ।
ਸਰਕਾਰੀ ਏਜੰਸੀ ਮੁਤਾਬਕ ਇਹ ਖਾਮੀਆਂ ਐਂਡ੍ਰਾਇਡ ਵਰਜ਼ਨ 12, 12L, 13 ਅਤੇ 14 ਸਾਫਟਵੇਅਰ 'ਚ ਪਾਈਆਂ ਗਈਆਂ ਹਨ। ਹਮਲਾਵਰ ਸੈਂਸੇਟਿਵ ਜਾਣਕਾਰੀ ਹਾਸਲ ਕਰਨ ਅਤੇ ਫ਼ੋਨ 'ਤੇ ਕੰਟਰੋਲ ਕਰਨ ਲਈ ਐਂਡਰਾਇਡ ਵਿੱਚ ਰਿਪੋਰਟ ਕੀਤੀਆਂ ਇਨ੍ਹਾਂ ਖਾਮੀਆਂ ਦੀ ਵਰਤੋਂ ਕਰ ਸਕਦੇ ਹਨ। ਇਹ ਕਮਜ਼ੋਰੀਆਂ ਐਂਡਰਾਇਡ ਦੇ ਫਰੇਮਵਰਕ, ਸਿਸਟਮ, ਕਰਨੇਲ, ਆਰਮ ਕੰਪੋਨੈਂਟਸ, ਇਮੇਜੀਨੇਸ਼ਨ ਟੈਕਨੋਲੋਜੀਜ਼, ਮੀਡੀਆਟੇਕ ਕੰਪੋਨੈਂਟਸ, ਕੁਆਲਕਾਮ ਕੰਪੋਨੈਂਟਸ, ਅਤੇ ਕੁਆਲਕਾਮ ਕਲੋਜ਼ਡ ਸੋਰਸ ਕੰਪੋਨੈਂਟਸ ਵਿੱਚ ਮੌਜੂਦ ਹਨ।
ਆਓ ਜਾਣਦੇ ਹਾਂ ਇਸ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ
- ਆਪਣੇ ਫ਼ੋਨ ਵਿੱਚ Android ਦਾ ਲੇਟੇਸਟ ਵਰਜ਼ਨ ਇੰਸਟਾਲ ਕਰੋ। ਫ਼ੋਨ ਅਤੇ ਇਸ ਦੀਆਂ ਐਪਸ ਲਈ ਆਟੋ ਅੱਪਡੇਟ ਚਾਲੂ ਰੱਖੋ। ਇਹਨਾਂ ਅੱਪਡੇਟਾਂ ਵਿੱਚ ਸੁਰੱਖਿਆ ਸੁਧਾਰ ਹੁੰਦੇ ਹਨ ਜਿਹੜੇ ਤੁਹਾਨੂੰ ਸੁਰੱਖਿਅਤ ਰੱਖਦੇ ਹਨ।
- ਸਿਰਫ਼ ਭਰੋਸੇਯੋਗ ਐਪ ਸਟੋਰ ਦੀ ਵਰਤੋਂ ਕਰੋ
- ਹਮੇਸ਼ਾ ਅਧਿਕਾਰਤ ਐਪ ਸਟੋਰ ਜਿਵੇਂ ਕਿ ਗੂਗਲ ਪਲੇ ਸਟੋਰ ਤੋਂ ਐਪਸ ਡਾਊਨਲੋਡ ਕਰੋ। ਅਣਜਾਣ ਸਰੋਤਾਂ ਤੋਂ ਐਪ ਡਾਊਨਲੋਡ ਕਰਨ ਤੋਂ ਬਚੋ।
- ਲਿੰਕਸ 'ਤੇ ਕਲਿੱਕ ਨਾ ਕਰੋ
- ਅਜੀਬੋਗਰੀਬ ਮੈਸੇਜ ਜਾਂ ਈਮੇਲ ਵਿੱਚ ਆਏ ਲਿੰਕਸ 'ਤੇ ਕਲਿੱਕ ਨਾ ਕਰੋ, ਖਾਸ ਕਰਕੇ ਜੇ ਉਹ ਤੁਹਾਡੀ ਨਿੱਜੀ ਜਾਣਕਾਰੀ ਪੁੱਛਦੇ ਹਨ। ਇਹ ਫਿਸ਼ਿੰਗ ਹਮਲੇ ਹੋ ਸਕਦੇ ਹਨ।
- ਫ਼ੋਨ ਨੂੰ ਰੀਸੈਟ ਕਰੋ
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫ਼ੋਨ ਨਾਲ ਛੇੜਛਾੜ ਹੋਈ ਹੈ, ਤਾਂ ਤੁਸੀਂ ਇਸਨੂੰ ਫੈਕਟਰੀ ਰੀਸੈੱਟ ਕਰ ਸਕਦੇ ਹੋ। ਪਰ ਧਿਆਨ ਰੱਖੋ, ਇਸ ਨਾਲ ਤੁਹਾਡੇ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ। ਇਸ ਲਈ, ਮਹੱਤਵਪੂਰਨ ਡੇਟਾ ਦਾ ਬੈਕਅੱਪ ਲਓ।
ਮਜ਼ਬੂਤ ਪਾਸਵਰਡ ਬਣਾਓ
ਸਟ੍ਰਾਂਗ ਪਾਸਵਰਡ ਬਣਾਓ: ਆਪਣੇ ਫ਼ੋਨ ਅਤੇ ਐਪਸ ਲਈ ਮਜ਼ਬੂਤ ਅਤੇ ਯੂਨਿਕ ਪਾਸਵਰਡ ਬਣਾਓ।
ਬਾਇਓਮੈਟ੍ਰਿਕ ਸਿਕਿਊਰਿਟੀ ਦੀ ਵਰਤੋਂ ਕਰੋ: ਫਿੰਗਰਪ੍ਰਿੰਟ ਜਾਂ ਫੇਸ ਅਨਲਾਕ ਵਰਗੇ ਬਾਇਓਮੈਟ੍ਰਿਕ ਤਰੀਕਿਆਂ ਨਾਲ ਆਪਣੇ ਫ਼ੋਨ ਨੂੰ ਸੁਰੱਖਿਅਤ ਰੱਖੋ।
Wi-Fi ਨੈੱਟਵਰਕਾਂ ਤੋਂ ਸਾਵਧਾਨ ਰਹੋ: ਜਨਤਕ Wi-Fi ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਅਤੇ ਆਪਣੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ VPN ਦੀ ਵਰਤੋਂ ਕਰੋ। ਥੋੜ੍ਹੀ ਜਿਹੀ ਸਾਵਧਾਨੀ ਤੁਹਾਡੇ ਫ਼ੋਨ ਨੂੰ ਹੈਕਰਾਂ ਤੋਂ ਬਚਾ ਸਕਦੀ ਹੈ।