(Source: ECI/ABP News/ABP Majha)
Best plan of Jio, Airtel, Vi: 100 ਰੁਪਏ ਤੋਂ ਘੱਟ ਕੀਮਤ ’ਚ Jio, Airtel ਤੇ Vi ਦੇ ਬੈਸਟ ਪਲੈਨ, ਮਿਲ ਰਹੇ ਸ਼ਾਨਦਾਰ ਆਫ਼ਰਜ਼
ਰਿਲਾਇੰਸ ਜੀਓ, ਏਅਰਟੈਲ ਤੇ ਵੋਡਾਫ਼ੋਨ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ’ਚ ਆਪਣੇ ਯੂਜ਼ਰਜ਼ ਨੂੰ ਨਵੇਂ ਤੇ ਸਸਤੇ ਪਲੈਨ ਨਾਲ ਬਿਹਤਰ ਸਰਵਿਸ ਦੇਣ ਦੀ ਦੌੜ ਲੱਗੀ ਰਹਿੰਦੀ ਹੈ। ਇਹ ਤਿੰਨੇ ਹੀ ਕੰਪਨੀਆਂ ਆਪਣੇ ਯੂਜ਼ਰਜ਼ ਦੀ ਜ਼ਰੂਰਤ ਦੇ ਹਿਸਾਬ ਨਾਲ ਪਲੈਨ ਲੈ ਕੇ ਆਉਂਦੀਆਂ ਹਨ।
Best plan of Jio, Airtel, Vi: ਰਿਲਾਇੰਸ ਜੀਓ, ਏਅਰਟੈਲ ਤੇ ਵੋਡਾਫ਼ੋਨ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ’ਚ ਆਪਣੇ ਯੂਜ਼ਰਜ਼ ਨੂੰ ਨਵੇਂ ਤੇ ਸਸਤੇ ਪਲੈਨ ਨਾਲ ਬਿਹਤਰ ਸਰਵਿਸ ਦੇਣ ਦੀ ਦੌੜ ਲੱਗੀ ਰਹਿੰਦੀ ਹੈ। ਇਹ ਤਿੰਨੇ ਹੀ ਕੰਪਨੀਆਂ ਆਪਣੇ ਯੂਜ਼ਰਜ਼ ਦੀ ਜ਼ਰੂਰਤ ਦੇ ਹਿਸਾਬ ਨਾਲ ਪਲੈਨ ਲੈ ਕੇ ਆਉਂਦੀਆਂ ਹਨ। ਜੇ ਤੁਹਾਨੂੰ 100 ਰੁਪਏ ਤੋਂ ਘੱਟ ਦਾ ਕੋਈ ਪਲੈਨ ਚਾਹੀਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਤਿੰਨ ਕੰਪਨੀਆਂ ਦੇ 100 ਰੁਪਏ ਤੋਂ ਘੱਟ ਕੀਮਤ ਦੇ ਪਲੈਨ ਬਾਰੇ ਦੱਸਾਂਗੇ।
JIO ਦੇ 100 ਰੁਪਏ ਤੋਂ ਘੱਟ ’ਚ ਪਲੈਨ
ਰਿਲਾਇੰਸ ਜੀਓ 100 ਜਾਂ ਉਸ ਤੋਂ ਘੱਟ ਦੇ ਕਈ ਪਲੈਨ ਪੇਸ਼ ਕਰ ਰਹੀ ਹੈ। ਇਸ ਦੇ 101 ਰੁਪਏ 4 G ਡਾਟਾ ਪੈਕ ਵਿੱਚ ਯੂਜ਼ਰਜ਼ ਨੂੰ ਕੁੱਲ 12GB ਡਾਟਾ ਤੇ ਨੌਨ ਜੀਓ ਨੈੱਟਵਰਕ ਉੱਤੇ ਕਾੱਲਿੰਗ ਲਈ 1,000 ਮਿੰਟ ਮਿਲਦੇ ਹਨ। ਇਸ ਵਿੱਚ ਘੱਟ ਕੀਮਤ ਉੱਤੇ ਜ਼ਿਆਦਾ ਡਾਟਾ ਤੇ ਅਸੀਮਤ ਕਾਲ ਲਾਭ ਮਿਲਦੇ ਹਨ। ਉੱਧਰ ਜੀਓ ਦੇ 51 ਰੁਪਏ ਵਾਲੇ ਪਲੈਨ ਵਿੱਚ 6GB ਡਾਟਾ ਤੇ ਜੀਓ ਤੋਂ ਹੋਰ ਨੈੱਟਵਰਕਸ ਉੱਤੇ ਕਾੱਲਿੰਗ ਲਈ 500 ਮਿੰਟ ਦਿੱਤੇ ਜਾ ਰਹੇ ਹਨ।
ਉੱਧਰ ਇਸ 21 ਰੁਪਏ ਪਲੈਨ ਵਿੱਚ ਦੋ ਜੀਬੀ ਡਾਟਾ ਤੇ ਜੀਓ ਤੋਂ ਨੌਨ 6ਜੀਬੀ ਨੈੱਟਵਰਕ ਉੱਤੇ ਕਾਲਿੰਗ ਲਈ 200 ਮਿੰਟ ਮਿਲ ਰਹੇ ਹਨ। ਇਨ੍ਹਾਂ ਪਲੈਨਜ਼ ਦੀ ਵੈਲੀਡਿਟੀ ਤੁਹਾਡੇ ਮੌਜੂਦਾ ਪਲੈਨ ਤੱਕ ਰਹੇਗੀ। ਉੱਧਰ ਜੀਓ ਦੇ 10 ਰੁਪਏ ਦੇ ਰੀਚਾਰਜ ਪਲੈਨ ਵਿੱਚ ਇੱਕ ਜੀਬੀ ਡਾਟਾ ਮਿਲਦਾ ਹੈ। ਨਾਲ ਹੀ 21 ਰੁਪਏ ਵਾਲੇ ਪਲੈਨ ਵਿੱਚ ਦੋ ਜੀਬੀ ਡਾਟਾ ਮਿਲਦਾ ਹੈ। ਇਨ੍ਹਾਂ ਤੋਂ ਇਲਾਵਾ ਜੀਓ ਦੇ 51 ਰੁਪਏ ਪਲੈਨ ਵਿੱਚ ਛੇ ਜੀਬੀ ਡਾਟਾ ਮਿਲ ਰਿਹਾ ਹੈ।
Airtel ਦੇ 100 ਰੁਪਏ ਤੋਂ ਘੱਟ ਵਾਲੇ ਰੀਚਾਰਜ ਪਲੈਨ
ਏਅਰਟੈੱਲ ਕੋਲ ਹਾਲੇ 100 ਰੁਪਏ ਦੇ ਘੱਟ ਵਾਲੇ ਚਾਰ ਪਲੈਨ ਹਨ। ਇਨ੍ਹਾਂ ਵਿੱਚੋਂ 79 ਰੁਪਏ ਦੇ ਪਲੈਨ ਵਿੱਚ 200 ਐੱਮਬੀ ਡਾਟਾ ਅਤੇ 64 ਰੁਪਏ ਦਾ ਟਾਕ ਟਾਈਮ ਦਿੱਤਾ ਜਾ ਰਿਹਾ ਹੈ। ਇਹ ਪਲੈਨ 28 ਦਿਨਾਂ ਲਈ ਵੈਲਿਡ ਰਹਿਣਗੇ। ਇਸ ਤੋਂ ਇਲਾਵਾ 49 ਰੁਪਏ ’ਚ 28 ਦਿਨਾਂ ਲਈ 100 MB ਡਾਟਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਯੂਜ਼ਰਜ਼ ਨੂੰ 38.52 ਰੁਪਏ ਦਾ ਟਾਕ ਟਾਈਮ ਵੀ ਮਿਲ ਰਿਹਾ ਹੈ। ਜੇ ਤੁਹਾਨੂੰ ਮੋਬਾਇਲ ਡਾਟਾ ਹੀ ਚਾਹੀਦਾ ਹੈ, ਤਾਂ ਤੁਸੀਂ 19 ਰੁਪਏ ਦਾ ਪਲੈਨ ਸਿਲੈਕਟ ਕਰ ਸਕਦੇ ਹੋ। ਇਸ ਵਿੱਚ ਦੋ ਦਿਨਾਂ ਲਈ 200 ਐੱਮਬੀ ਡਾਟਾ ਮਿਲੇਗਾ।
Vi ਦੇ 100 ਰੁਪਏ ਤੋਂ ਘੱਟ ਵਾਲੇ ਰੀਚਾਰਜ ਪਲੈਨ
ਵੋਡਾਫ਼ੋਨ-ਆਈਡੀਆ ਕੋਲ 100 ਰੁਪਏ ਤੋਂ ਘੱਟ ਦੇ ਕਈ ਪਲੈਨ ਹਨ। ਵੋਡਾਫ਼ੋਨ ’ਚ ਕਾੱਲਿੰਗ ਤੇ ਡਾਟਾ ਬੈਨੇਫ਼ਿਟ ਲਈ 49 ਰੁਪਏ ਤੇ 79 ਰੁਪਏ ਵਾਲੇ ਪਲੈਨ ਮੌਜੂਦ ਹਨ। ਇਸ ਦੇ 49 ਰੁਪਏ ਵਾਲੇ ਪਲੈਨ ਵਿੱਚ ਯੂਜ਼ਰਜ਼ ਨੂੰ 28 ਦਿਨਾਂ ਲਈ 300 ਐੱਮਬੀ ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ 38 ਰੁਪਏ ਦਾ ਟਾੱਕ ਟਾਈਮ ਵੀ ਮਿਲ ਰਿਹਾ ਹੈ। ਕਾੱਇਲੰਗ ਲਈ ਤੁਹਾਡੇ ਤੋਂ ਪ੍ਰਤੀ ਸੈਕੰਡ 2.5 ਪੈਸੇ ਵਸੂਲ ਕੀਤੇ ਜਾਣਗੇ।
ਉੱਧਰ ਵੀਆਈ ਦੇ 79 ਰੁਪਏ ਵਾਲੇ ਪਲੈਨ ਵਿੱਚ 64 ਦਿਨਾ ਲਈ 400 ਐੰਮਬੀ ਡਾਟਾ ਤੇ 64 ਰੁਪਏ ਦਾ ਹੀ ਟਾਕ ਟਾਈਮ ਦਿੱਤਾ ਜਾ ਰਿਹਾ ਹੈ। ਜੇ ਮੋਬਾਇਲ ਜਾਂ ਵੈੱਬ ਐਪ ਨਾਲ ਰੀਚਾਰਜ ਕੀਤਾ ਜਾਵੇ, ਤਾਂ ਯੂਜ਼ਰਜ਼ ਨੂੰ ਐਕਸਟ੍ਰਾ 200 ਐੱਮਬੀ ਡਾਟਾ ਵੀ ਦਿੱਤਾ ਜਾਵੇਗਾ। ਇਸ ਦੌਰਾਨ ਵੀਆਈ ਦੇ 99 ਰੁਪਏ ਦੇ ਪਲੈਨ ਵਿੱਚ 18 ਦਿਨਾਂ ਲਈ ਇੱਥ ਜੀਬੀ ਡਾਟਾ, 100 ਐੱਸਐੱਮਐੱਸ ਅਤੇ ਅਨਲਿਮਿਟੇਡ ਕਾੱਲਿੰਗ ਬੈਨੇਫ਼ਿਟ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: International Flights Ban Extends: ਕੋਰੋਨਾ ਦੇ ਕਹਿਰ ਕਰਕੇ ਕੌਮਾਂਤਰੀ ਉਡਾਣਾਂ ਹੁਣ 31 ਮਈ ਤੱਕ ਮੁਅੱਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904