ਪੜਚੋਲ ਕਰੋ
(Source: ECI/ABP News)
100 ਰੁਪਏ ਤੋਂ ਘੱਟ 'ਚ JIO, AIRTEL ਤੇ Vi ਦੇ ਬੈਸਟ ਰੀਚਾਰਜ ਪਲੈਨ
ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫ਼ੋਨ ਆਪਣੇ ਯੂਜ਼ਰਜ਼ ਲਈ ਨਿੱਤ ਨਵੇਂ ਪਲੈਨ ਪੇਸ਼ ਕਰਦੀਆਂ ਰਹਿੰਦੀਆਂ ਹਨ।

ਨਵੀਂ ਦਿੱਲ਼ੀ: ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫ਼ੋਨ ਆਪਣੇ ਯੂਜ਼ਰਜ਼ ਲਈ ਨਿੱਤ ਨਵੇਂ ਪਲੈਨ ਪੇਸ਼ ਕਰਦੀਆਂ ਰਹਿੰਦੀਆਂ ਹਨ। ਇਹ ਕੰਪਨੀਆਂ ਆਪਣੇ ਗਾਹਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਪਲੈਨ ਲੈ ਕੇ ਆਉਂਦੀਆਂ ਹਨ। ਆਓ ਵੇਖੀਏ ਕਿ ਇਨ੍ਹਾਂ ਦੇ 100 ਰੁਪਏ ਤੋਂ ਘੱਟ ਦੇ ਕਿਹੜੇ ਪਲੈਨ ਹਨ:
JIO
ਇਸ ਦੇ 101 ਰੁਪਏ ਦੇ 4ਜੀ ਡਾਟਾ ਪੈਕ ਵਿੱਚ 12 ਜੀਬੀ ਡਾਟਾ ਤੇ ਨਾਨ–ਜੀਓ ਨੈੱਟਵਰਕ ਉੱਤੇ ਕਾਲਿੰਗ ਲਈ 1,000 ਮਿੰਟ ਮਿਲਦੇ ਹਨ। ਇੰਝ ਹੀ 51 ਰੁਪਏ ਦੇ ਪਲੈਨ ਵਿੱਚ 6 ਜੀਬੀ ਡਾਟਾ ਤੇ ਜੀਓ ਤੋਂ ਹੋਰ ਨੈੱਟਵਰਕਸ ਉੱਤੇ ਕਾਲਿੰਗ ਲਈ 500 ਮਿੰਟ ਦਿੱਤੇ ਜਾ ਰਹੇ ਹਨ।
ਇਸ ਦੇ 21 ਰੁਪਏ ਵਾਲੇ ਪਲੈਨ ਵਿੱਚ ਦੋ ਜੀਬੀ ਡਾਟਾ ਤੇ ਜੀਓ ਤੋਂ ਨਾੱਨ–ਜੀਓ ਨੈੱਟਵਰਕ ਉੱਤੇ ਕਾੱਲਿੰਗ ਲਈ 200 ਮਿੰਟ ਮਿਲ ਰਹੇ ਹਨ। ਇੰਝ ਹੀ 10 ਰੁਪਏ ਵਾਲੇ ਰੀਚਾਰਜ ਪਲੈਨ ਵਿੱਚ 124 ਆਈਯੂਸੀ ਮਿੰਟ ਟਾਕਟਾਈਮ ਤੇ ਇੱਕ ਜੀਬੀ ਡਾਟਾ ਮਿਲਦਾ ਹੈ। 20 ਰੁਪਏ ਵਾਲੇ ਪਲੈਨ ਵਿੱਚ 249 ਆਈਯੂਸੀ ਮਿੰਟ ਤੇ 2 ਜੀਬੀ ਡਾਟਾ, 50 ਰੁਪਏ ਪਲੈਨ ਵਿੱਚ 656 ਆਈਸੀਯੂ ਮਿੰਟ ਤੇ ਪੰਜ ਜੀਬੀ ਡਾਟਾ ਅਤੇ 100 ਰੁਪਏ ਵਿੱਚ 1,362 ਆਈਯੂਸੀ ਮਿੰਟਾਂ ਦੇ ਨਾਲ 10 ਜੀਬੀ ਡਾਟਾ ਮਿਲਦਾ ਹੈ।
AIRTEL
ਏਅਰਟੈੱਲ ਦੇ 79 ਰੁਪਏ ਵਾਲੇ ਪਲੈਨ ਵਿੱਚ 200 ਐੱਮਬੀ ਡਾਟਾ ਤੇ 64 ਰੁਪਏ ਦਾ ਟਾਕਟਾਈਮ ਦਿੱਤਾ ਜਾ ਰਿਹਾ ਹੈ। ਇਹ ਪਲੈਨ 28 ਦਿਨਾਂ ਲਈ ਵੈਧ ਹੋਣਗੇ। ਇਸ ਤੋਂ ਇਲਾਵਾ 49 ਰੁਪਏ ਵਿੱਚ 28 ਦਿਨਾਂ ਲਈ 100 ਐੱਮਬੀ ਡਾਟਾ ਤੇ 38.52 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ। ਜੇ ਤੁਹਾਨੂੰ ਸਿਰਫ਼ ਮੋਬਾਇਲ ਡਾਟਾ ਚਾਹੀਦਾ ਹੈ, ਤਾਂ ਤੁਸੀਂ 19 ਰੁਪਏ ਦਾ ਪਲੈਨ ਚੁਣ ਸਕਦੇ ਹਨ। ਇਸ ਵਿੱਚ ਦੋ ਦਿਨਾਂ ਲਈ 200 ਐੱਮਬੀ ਡਾਟਾ ਮਿਲੇਗਾ। ਇੰਝ ਹੀ 48 ਰੁਪਏ ਪਲੈਨ ਵਿੱਚ 28 ਦਿਨਾਂ ਲਈ ਤਿੰਨ ਜੀਬੀ ਡਾਟਾ ਮਿਲੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪਟਿਆਲਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
