Siri dispute: ਆਈਫੋਨ ਵਰਤਣ ਵਾਲਿਆਂ ਲਈ ਵੱਡੀ ਖਬਰ! ਕੰਪਨੀ ਗਾਹਕਾਂ ਨੂੰ ਦੇਵੇਗੀ 8,500 ਰੁਪਏ ਮੁਆਵਜ਼ਾ, ਇੰਝ ਕਰੋ ਅਪਲਾਈ
Siri dispute: ਆਈਫੋਨ ਵਰਤਣ ਵਾਲਿਆਂ ਲਈ ਵੱਡੀ ਖਬਰ ਹੈ। Apple ਕੰਪਨੀ ਵੱਲੋਂ ਆਪਣੇ ਗਾਹਕਾਂ ਨੂੰ 8,500 ਰੁਪਏ ਮੁਆਵਜ਼ਾ ਅਦਾ ਕਰੇਗੀ। ਇਹ ਮੁਆਵਜ਼ਾ ਵੌਇਸ ਅਸਿਸਟੈਂਟ ਸੇਵਾ ਸਿਰੀ ਕਰਕੇ ਪੈਦਾ ਹੋਏ ਵਿਵਾਦ ਦੇ ਨਿਬੇੜੇ...

Siri dispute: ਆਈਫੋਨ ਵਰਤਣ ਵਾਲਿਆਂ ਲਈ ਵੱਡੀ ਖਬਰ ਹੈ। Apple ਕੰਪਨੀ ਵੱਲੋਂ ਆਪਣੇ ਗਾਹਕਾਂ ਨੂੰ 8,500 ਰੁਪਏ ਮੁਆਵਜ਼ਾ ਅਦਾ ਕਰੇਗੀ। ਇਹ ਮੁਆਵਜ਼ਾ ਵੌਇਸ ਅਸਿਸਟੈਂਟ ਸੇਵਾ ਸਿਰੀ ਕਰਕੇ ਪੈਦਾ ਹੋਏ ਵਿਵਾਦ ਦੇ ਨਿਬੇੜੇ ਵਜੋਂ ਦਿੱਤਾ ਜਾਏਗਾ। ਕੰਪਨੀ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਹੈ ਕਿ ਯੋਗ ਉਪਭੋਗਤਾਵਾਂ ਨੂੰ 8,500 ਰੁਪਏ ($100) ਤੱਕ ਦਾ ਮੁਆਵਜ਼ਾ ਦਿੱਤਾ ਜਾਏਗਾ।
ਦਰਅਸਲ Apple ਨੂੰ ਆਪਣੀ ਵੌਇਸ ਅਸਿਸਟੈਂਟ ਸੇਵਾ ਸਿਰੀ 'ਤੇ ਅਮਰੀਕਾ ਵਿੱਚ ਦਾਇਰ ਇੱਕ ਮੁਕੱਦਮੇ ਦਾ ਨਿਬੇੜਾ ਕਰਨਾ ਪਿਆ ਹੈ। ਕੰਪਨੀ 'ਤੇ ਬਿਨਾਂ ਇਜਾਜ਼ਤ ਦੇ ਉਪਭੋਗਤਾਵਾਂ ਦੀਆਂ ਨਿੱਜੀ ਗੱਲਬਾਤਾਂ ਨੂੰ ਰਿਕਾਰਡ ਕਰਨ ਦਾ ਦੋਸ਼ ਸੀ। ਐਪਲ ਹੁਣ ਇਸ ਮਾਮਲੇ ਵਿੱਚ ਲਗਪਗ 790 ਕਰੋੜ ਰੁਪਏ ($95 ਮਿਲੀਅਨ) ਦਾ ਨਿਬੇੜਾ ਕਰਨ ਲਈ ਸਹਿਮਤ ਹੋ ਗਿਆ ਹੈ। ਯੋਗ ਉਪਭੋਗਤਾ 8,500 ਰੁਪਏ ($100) ਤੱਕ ਦਾ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ।
ਪੂਰਾ ਮਾਮਲਾ ਕੀ ਹੈ?
ਇਹ ਮਾਮਲਾ 2019 ਵਿੱਚ ਦਾਇਰ ਕੀਤਾ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਸਿਰੀ ਅਕਸਰ ਬਿਨਾਂ ਕਮਾਂਡ ਦੇ ਆਪਣੇ ਆਪ ਐਕਟਿਵ ਹੋ ਜਾਂਦੀ ਸੀ ਤੇ ਉਪਭੋਗਤਾਵਾਂ ਦੀਆਂ ਨਿੱਜੀ ਗੱਲਬਾਤਾਂ ਨੂੰ ਰਿਕਾਰਡ ਕਰਦੀ ਸੀ। ਇਨ੍ਹਾਂ ਰਿਕਾਰਡਿੰਗਾਂ ਵਿੱਚੋਂ ਕੁਝ ਵਿੱਚ ਸਿਹਤ ਜਾਣਕਾਰੀ ਤੇ ਨਿੱਜੀ ਚਰਚਾਵਾਂ ਵੀ ਸ਼ਾਮਲ ਸਨ ਜੋ ਕਥਿਤ ਤੌਰ 'ਤੇ ਬਾਹਰੀ ਕੰਟਰੈਕਟਰਜ਼ ਨੂੰ ਭੇਜੀਆਂ ਗਈਆਂ ਸਨ।
ਉਂਝ ਐਪਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਪਰ ਕੇਸ ਲੜੇ ਬਿਨਾਂ ਨਿਪਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰੀ ਨੇ ਹਮੇਸ਼ਾ ਉਪਭੋਗਤਾਵਾਂ ਦੀ ਗੋਪਨੀਯਤਾ ਦਾ ਧਿਆਨ ਰੱਖਿਆ ਹੈ ਤੇ ਕਦੇ ਵੀ ਵੇਚਣ ਜਾਂ ਮਾਰਕੀਟਿੰਗ ਲਈ ਰਿਕਾਰਡਿੰਗਾਂ ਦੀ ਵਰਤੋਂ ਨਹੀਂ ਕੀਤੀ ਹੈ।
ਕਿੰਨਾ ਮੁਆਵਜ਼ਾ ਪ੍ਰਾਪਤ ਹੋਵੇਗਾ?
ਪ੍ਰਤੀ ਉਪਭੋਗਤਾ ਵੱਧ ਤੋਂ ਵੱਧ $100 (ਲਗਪਗ ₹8,500)
ਹਰੇਕ ਯੋਗ ਡਿਵਾਈਸ 'ਤੇ $20 ਤੱਕ ਦਾ ਭੁਗਤਾਨ
ਤੁਸੀਂ ਵੱਧ ਤੋਂ ਵੱਧ 5 ਡਿਵਾਈਸਾਂ ਲਈ ਦਾਅਵਾ ਕਰ ਸਕਦੇ ਹੋ
ਕੌਣ ਦਾਅਵਾ ਕਰ ਸਕਦਾ ਹੈ?
ਜਿਨ੍ਹਾਂ ਨੇ 17 ਸਤੰਬਰ, 2014 ਤੇ 31 ਦਸੰਬਰ 2024 ਦੇ ਵਿਚਕਾਰ ਐਪਲ ਡਿਵਾਈਸਾਂ 'ਤੇ ਸਿਰੀ ਦੀ ਵਰਤੋਂ ਕੀਤੀ ਹੈ। ਜਿਨ੍ਹਾਂ ਨੇ ਅਣਚਾਹੇ ਸਿਰੀ ਐਕਟੀਵੇਸ਼ਨ ਤੇ ਨਿੱਜੀ ਗੱਲਬਾਤ ਦੀ ਰਿਕਾਰਡਿੰਗ ਦਾ ਅਨੁਭਵ ਕੀਤਾ ਹੈ। ਜੇਕਰ ਤੁਹਾਡੇ ਕੋਲ ਆਈਫੋਨ, ਆਈਪੈਡ, ਮੈਕਬੁੱਕ, ਐਪਲ ਵਾਚ, ਹੋਮਪੌਡ, ਆਈਪੌਡ ਟਚ ਤੇ ਐਪਲ ਟੀਵੀ ਹੈ, ਤਾਂ ਤੁਸੀਂ ਮੁਆਵਜ਼ੇ ਲਈ ਦਾਅਵਾ ਕਰ ਸਕਦੇ ਹੋ। ਮੁਆਵਜ਼ੇ ਲਈ ਤੁਹਾਨੂੰ ਸੈਟਲਮੈਂਟ ਪੋਰਟਲ https://lopezvoiceassistantsettlement.com/submit-claim 'ਤੇ ਜਾਣਾ ਪਵੇਗਾ ਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















