ਪੜਚੋਲ ਕਰੋ
ਪਬਜੀ ਗੇਮ ਦੀਵਾਨਿਆਂ ਲਈ ਬੁਰੀ ਖ਼ਬਰ!

ਨਵੀਂ ਦਿੱਲੀ: ਜੇਕਰ ਤੁਸੀਂ ਪਬਜੀ ਦੇ ਦੀਵਾਨੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਗੇਮ ਬੰਦ ਹੋਣ ਵਾਲੀ ਹੈ ਤਾਂ ਅਜਿਹਾ ਨਹੀਂ। ਗੇਮ ਬਾਰੇ ਜੋ ਖ਼ਬਰ ਹੈ, ਉਸ ਨੂੰ ਪੜ੍ਹ ਤੁਸੀਂ ਸੋਚਣ ‘ਤੇ ਮਜਬੂਰ ਹੋ ਜਾਓਗੇ ਕਿ ਆਖਰ ਹੁਣ ਗੇਮ ਦਾ ਭਵਿੱਖ ਕੀ ਹੋਵੇਗਾ। ਪਬਜੀ ਖੇਡਣ ਵਾਲਿਆਂ ਲਈ ਖ਼ਬਰ ਹੈ ਕਿ ਗੇਮ ਨੂੰ ਟੌਪ ਲੇਵਲ ‘ਤੇ ਲੈ ਜਾਣ ਵਾਲੇ ਗੇਮ ਦੇ ਡਿਜ਼ਾਇਨਰ Brendan Greene ਹੁਣ ਇਸ ਗੇਮ ਤੋਂ ਵੱਖ ਹੋ ਗਏ ਹਨ। ਇਸ ਗੇਮ ਦਾ ਕੋਈ ਹੋਰ ਸੀਕੁਅਲ ਨਹੀਂ ਆਉਣ ਵਾਲਾ ਪਰ ਬ੍ਰੈਡਨ ਹੁਣ ਇੰਨਪੁਟਸ ਨਾਲ ਕੰਮ ਕਰਨਗੇ। ਹਾਲ ਹੀ ‘ਚ ਐਲਾਨ ਕੀਤਾ ਗਿਆ ਹੈ ਕਿ ਬ੍ਰੈਡਨ ਪਬਜੀ ਦੇ ਕੁਝ ਸਪੈਸ਼ਲ ਪ੍ਰੋਜੈਕਟਸ ‘ਤੇ ਕੰਮ ਕਰਨਗੇ ਤੇ ਬੈਟਲ ਰਾਇਲ ਗੇਮ ਦੇ ਕ੍ਰਿਏਟਿਵ ਡਾਇਰੈਕਟਰ ਹੀ ਰਹਿਣਗੇ। ਫਿਲਹਾਲ Brendan Greene ਪਬਜੀ ਕਾਰਪ ਹੈੱਡਕੁਆਟਰ ਦੇ ਸਿਓਲ ਆਫਿਸ ‘ਚ ਸ਼ਿਫਟ ਹੋ ਗਏ ਹਨ ਜੋ ਐਮਸਟਰਡਮ ‘ਚ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















