BSNL 5G: ਪਹਿਲੀ ਕਾਲ ਤੋਂ ਬਾਅਦ ਜਲਦ ਹੀ ਰੋਲ ਆਊਟ ਹੋ ਸਕਦਾ ਹੈ BSNL 5G , ਜਾਣੋJio-Airtel-Vodafone ਨਾਲੋਂ ਕਿੰਨਾ ਹੋਵੇਗਾ ਸਸਤਾ?
BSNL 5G Launching: ਕੇਂਦਰੀ ਮੰਤਰੀ ਸਿੰਧੀਆ ਨੇ ਦੂਰਸੰਚਾਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਕਿਹਾ ਕਿ 5G ਨੈੱਟਵਰਕ ਦੇ ਆਉਣ ਵਿੱਚ ਥੋੜੀ ਦੇਰੀ ਹੋਈ ਹੈ, ਪਰ ਇਸ ਨੂੰ ਜਲਦੀ ਹੀ ਰੋਲਆਊਟ ਕੀਤਾ ਜਾ ਸਕਦਾ ਹੈ।
BSNL 5G: ਜੀਓ, ਏਅਰਟੈੱਲ ਅਤੇ Vodafone Idea ਦੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ, ਹੁਣ ਸਭ ਦੀਆਂ ਨਜ਼ਰਾਂ BSNL 5G 'ਤੇ ਹਨ। ਇਸ ਸੇਵਾ ਵਿੱਚ ਤੁਹਾਨੂੰ ਕਾਲਿੰਗ ਅਤੇ ਤੇਜ਼ ਇੰਟਰਨੈਟ ਮਿਲਣ ਵਾਲਾ ਹੈ। ਇਸ ਨੈੱਟਵਰਕ ਤੋਂ ਪਹਿਲੀ ਕਾਲ ਕੀਤੀ ਗਈ ਹੈ ਜੋ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਖੁਦ ਇਸ ਦੇ ਟੈਸਟਿੰਗ ਦੌਰਾਨ ਕੀਤੀ ਸੀ।
ਇੰਨਾ ਹੀ ਨਹੀਂ ਸਿੰਧੀਆ ਨੇ ਇਸ ਸਬੰਧੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਮੰਤਰੀ ਵੀਡੀਓ ਕਾਲ ਕਰਦੇ ਨਜ਼ਰ ਆ ਰਹੇ ਹਨ। ਸਿੰਧੀਆ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਅੱਜ BSNL 5G ਸਮਰਥਿਤ ਫੋਨ 'ਤੇ ਵੀਡੀਓ ਕਾਲ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੀ ਪੋਸਟ 'ਚ BSNL ਇੰਡੀਆ ਨੂੰ ਵੀ ਟੈਗ ਕੀਤਾ।
ਯੂਜ਼ਰਸ ਨੂੰ ਮਿਲਣ ਵਾਲਾ ਹੈ ਵੱਡਾ ਫਾਇਦਾ
BSNL ਦੇ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਇਸ ਕੰਪਨੀ ਦੇ ਰੀਚਾਰਜ ਪਲਾਨ ਪਹਿਲਾਂ ਹੀ ਕਾਫੀ ਸਸਤੇ ਹਨ ਅਤੇ ਉਮੀਦ ਹੈ ਕਿ BSNL 5G ਵੀ ਲੋਕਾਂ ਨੂੰ ਸਸਤਾ ਮਿਲੇਗਾ। ਜਿਓ, ਏਅਰਟੈੱਲ ਅਤੇ ਵੋਡਾਫੋਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਵੱਡਾ ਫਾਇਦਾ ਮਿਲਣ ਵਾਲਾ ਹੈ।
ਜਲਦ ਹੀ ਕੀਤਾ ਜਾ ਸਕਦਾ ਹੈ ਰੋਲਆਊਟ
ਵੀਡੀਓ ਕਾਲ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਸਿੰਧੀਆ ਨੇ ਦੂਰਸੰਚਾਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਦੱਸਿਆ ਕਿ 5ਜੀ ਨੈੱਟਵਰਕ ਦੇ ਆਉਣ 'ਚ ਕੁਝ ਦੇਰੀ ਹੋ ਰਹੀ ਹੈ, ਪਰ ਇਸ ਨੂੰ ਜਲਦੀ ਹੀ ਰੋਲਆਊਟ ਕੀਤਾ ਜਾ ਸਕਦਾ ਹੈ। ਅਜਿਹੇ 'ਚ ਉਹ ਦਿਨ ਦੂਰ ਨਹੀਂ ਜਦੋਂ ਹਰ ਕਿਸੇ ਦੇ ਹੱਥ 'ਚ BSNL 5G ਹੋਵੇਗਾ।
ਸਿੰਧੀਆ BSNL 5G ਦੀ ਜਾਂਚ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (C-DOT) ਪਹੁੰਚੇ ਅਤੇ 5G ਤਕਨਾਲੋਜੀ ਦੀ ਵਰਤੋਂ ਕਰਕੇ ਵੀਡੀਓ ਕਾਲ ਕੀਤੀ। ਕੇਂਦਰੀ ਮੰਤਰੀ ਨੇ ਖੁਦ 5ਜੀ ਨੈੱਟਵਰਕ ਦੀ ਸਮਰੱਥਾ ਦੀ ਜਾਂਚ ਕੀਤੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।