BSNL ਨੇ ਵੱਡੀਆਂ ਕੰਪਨੀਆਂ ਨੂੰ ਪਾਈ ਬਿਪਤਾ ! ਲਾਂਚ ਕੀਤਾ ਸਾਲ ਭਰ ਵਾਲਾ ਸਭ ਤੋਂ ਸਸਤਾ ਪਲਾਨ, ਜਾਣੋ ਕੀ-ਕੀ ਮਿਲਣਗੇ ਫਾਇਦੇ ?
BSNL Recharge Plan: ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਉਪਭੋਗਤਾਵਾਂ ਲਈ ਇੱਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਵੈਧਤਾ 365 ਦਿਨਾਂ ਦੀ ਹੈ।
BSNL Recharge Plan: ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਉਪਭੋਗਤਾਵਾਂ ਲਈ ਇੱਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਵੈਧਤਾ 365 ਦਿਨਾਂ ਦੀ ਹੈ। BSNL ਨੇ ਆਪਣੇ ਉਪਭੋਗਤਾਵਾਂ ਲਈ ਸਾਲ ਭਰ ਚੱਲਣ ਵਾਲਾ ਸਭ ਤੋਂ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ। ਦੇਸ਼ 'ਚ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਕੁਝ ਸਮਾਂ ਪਹਿਲਾਂ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਲੋਕ BSNL ਵੱਲ ਆਕਰਸ਼ਿਤ ਹੋ ਗਏ ਹਨ।
BSNL ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ BSNL ਦੇ ਇਸ ਪ੍ਰੀਪੇਡ ਰੀਚਾਰਜ ਪਲਾਨ ਦੀ ਕੀਮਤ 1,198 ਰੁਪਏ ਹੈ। ਇਸ ਰੀਚਾਰਜ ਪਲਾਨ ਦੀ ਵੈਧਤਾ 365 ਦਿਨ ਜਾਂ 12 ਮਹੀਨੇ ਹੈ। ਇਸ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਦੇਸ਼ ਭਰ 'ਚ ਕਿਸੇ ਵੀ ਨੰਬਰ 'ਤੇ ਕਾਲ ਕਰਨ ਲਈ ਹਰ ਮਹੀਨੇ 300 ਮੁਫਤ ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪਲਾਨ 'ਚ ਲੋਕਾਂ ਨੂੰ ਹਰ ਮਹੀਨੇ 3GB ਹਾਈ ਸਪੀਡ 3G/4G ਡਾਟਾ ਮਿਲਦਾ ਹੈ। ਇੰਨਾ ਹੀ ਨਹੀਂ, ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 30 ਮੁਫਤ SMS ਦੀ ਸੁਵਿਧਾ ਵੀ ਮਿਲਦੀ ਹੈ।
ਨਵੇਂ ਪਲਾਨ ਦੇ ਲਾਂਚ ਹੋਣ ਦੇ ਨਾਲ ਹੀ BSNL ਨੇ ਆਪਣੇ 365 ਦਿਨਾਂ ਦੇ ਰੀਚਾਰਜ ਪਲਾਨ ਦੀ ਕੀਮਤ ਵੀ ਘਟਾ ਦਿੱਤੀ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 'ਚ 100 ਰੁਪਏ ਦੀ ਕਟੌਤੀ ਕੀਤੀ ਹੈ। ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਕੰਪਨੀ ਦੇ ਇਸ ਪਲਾਨ ਵਿੱਚ ਲੋਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ 'ਚ ਯੂਜ਼ਰਸ ਨੂੰ ਬਿਨਾਂ ਕਿਸੇ ਰੋਜ਼ਾਨਾ ਲਿਮਿਟ ਦੇ ਕੁੱਲ 600GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 100 ਮੁਫ਼ਤ SMS ਵੀ ਦਿੱਤੇ ਜਾਂਦੇ ਹਨ।
ਇਸ ਪਲਾਨ ਦੀ ਕੀਮਤ ਪਹਿਲਾਂ 1999 ਰੁਪਏ ਸੀ ਜੋ ਹੁਣ ਘਟ ਕੇ 1899 ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਲਾਨ ਉਨ੍ਹਾਂ ਲੋਕਾਂ ਲਈ ਬਿਹਤਰ ਮੰਨਿਆ ਜਾਂਦਾ ਹੈ ਜੋ ਆਪਣੇ BSNL ਸਿਮ ਨੂੰ ਐਕਟਿਵ ਰੱਖਣਾ ਚਾਹੁੰਦੇ ਹਨ ਅਤੇ ਇਸਨੂੰ ਸੈਕੰਡਰੀ ਸਿਮ ਦੇ ਤੌਰ 'ਤੇ ਵਰਤਣਾ ਚਾਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :