ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
BSNL ਨੇ ਆਪਣੇ ਮੋਬਾਈਲ ਗਾਹਕਾਂ ਲਈ BiTV ਨਾਮ ਦੀ ਇੰਟਰਨੈਟ ਟੀਵੀ ਸੇਵਾ ਸ਼ੁਰੂ ਕੀਤੀ ਹੈ। ਇਸ ਵਿੱਚ 300 ਟੀਵੀ ਚੈਨਲ, ਫਿਲਮਾਂ, ਵੈੱਬ ਸੀਰੀਜ਼ ਅਤੇ ਡਾਕੂਮੈਂਟਰੀ ਮੁਫ਼ਤ ਵਿੱਚ ਉਪਲਬਧ ਹੋਣਗੇ।
ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਮੋਬਾਈਲ 'ਤੇ ਇੰਟਰਨੈੱਟ ਟੀਵੀ ਲਾਂਚ ਕੀਤਾ ਹੈ। ਇਸ ਸਰਵਿਸ ਨੂੰ BSNL’s Intranet TV (BiTV) ਨਾਮ ਦਿੱਤਾ ਗਿਆ ਹੈ। ਆਪਣੀ ਤਰ੍ਹਾਂ ਦੇ ਇਸ ਪਹਿਲੇ ਪਲਾਨ ਵਿੱਚ ਕੰਪਨੀ ਮੋਬਾਈਲ 'ਤੇ 300 ਟੀਵੀ ਚੈਨਲਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਪੁਡੂਚੇਰੀ ਵਿੱਚ ਲਾਂਚ ਕੀਤਾ ਗਿਆ ਹੈ। ਬਾਅਦ ਵਿੱਚ ਇਸਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲਾਂਚ ਕੀਤਾ ਜਾਣਾ ਹੈ। ਇਸ ਵਿੱਚ BSNL ਗਾਹਕਾਂ ਨੂੰ ਬਿਨਾਂ ਕਿਸੇ ਕੀਮਤ ਤੋਂ ਹਾਈ-ਕੁਆਲਿਟੀ ਵਾਲਾ ਐਂਟਰਟੇਨਮੈਂਟ ਮਿਲੇਗਾ।
ਕੀ ਹੈ BiTV ਦੇ ਫਾਇਦੇ?
ਇਸ ਸਰਵਿਸ ਵਿੱਚ ਗਾਹਕਾਂ ਨੂੰ ਬਿਨਾਂ ਕਿਸੇ ਪੈਸੇ ਦਿੱਤਿਆਂ ਅਨਲਿਮਟਿਡ ਐਂਟਰਟੇਨਮੈਂਟ ਮਿਲੇਗਾ। ਗਾਹਕ ਲਾਈਵ ਟੀਵੀ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ, ਵੈੱਬ ਸੀਰੀਜ਼ ਅਤੇ ਡਾਕੂਮੈਂਟਰੀ ਵੀ ਦੇਖ ਸਕਣਗੇ। ਇਸ ਸਰਵਿਸ ਲਈ BSNL ਦੀ ਸਕਿਊਰ ਇੰਟਰਾਨੈੱਟ ਤਕਨਾਲੌਜੀ ਦੀ ਵਰਤੋਂ ਕੀਤੀ ਜਾਵੇਗੀ, ਜੋ ਸ਼ਾਨਦਾਰ ਵੀਡੀਓ ਕੁਆਲਿਟੀ ਮਿਲੇਗੀ। BSNL ਨੇ ਇਸ ਸਰਵਿਸ ਲਈ OTTplay ਪ੍ਰੀਮੀਅਮ ਨਾਲ ਸਾਂਝੇਦਾਰੀ ਕੀਤੀ ਹੈ। ਇਹ ਇੱਕ OTT ਐਗਰੀਗੇਟਰ ਹੈ, ਜੋ 37 ਪ੍ਰੀਮੀਅਮ OTT ਪਲੇਟਫਾਰਮਾਂ ਅਤੇ 500+ ਲਾਈਵ ਟੀਵੀ ਚੈਨਲਾਂ ਤੋਂ ਕੰਟੈਂਟ ਪ੍ਰਦਾਨ ਕਰਦਾ ਹੈ।
ਅਗਲੇ ਮਹੀਨੇ ਇਨ੍ਹਾਂ ਸੂਬਿਆਂ ਵਿੱਚ ਹੋਵੇਗੀ ਲਾਂਚਿੰਗ
ਪੁਡੂਚੇਰੀ ਤੋਂ ਬਾਅਦ ਅਗਲੇ ਮਹੀਨੇ ਇਹ ਸਰਵਿਸ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਸ਼ੁਰੂ ਕੀਤੀ ਜਾਵੇਗੀ। ਕੰਪਨੀ ਇਸ ਨੂੰ ਜਲਦ ਹੀ ਦੇਸ਼ ਦੇ ਹੋਰ ਸੂਬਿਆਂ 'ਚ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਬੀਐਸਐਨਐਲ ਦੇ CMD ਰਾਬਰਟ ਰਵੀ ਨੇ ਕਿਹਾ ਕਿ BiTV ਦੇ ਜ਼ਰੀਏ, ਕੰਪਨੀ ਹਰ ਗਾਹਕ ਨੂੰ ਕਿਤੇ ਵੀ ਅਤੇ ਕਿਸੇ ਵੀ ਸਮੇਂ ਮਨੋਰੰਜਨ ਦੀ ਮੁਫਤ ਪਹੁੰਚ ਦੇ ਰਹੀ ਹੈ।
BSNL ਨੇ ਪੁਡੂਚੇਰੀ ਵਿੱਚ IFTV ਵੀ ਲਾਂਚ ਕੀਤਾ ਹੈ, ਜੋ ਅਕਤੂਬਰ ਵਿੱਚ ਦੇਸ਼ ਭਰ ਵਿੱਚ ਲਾਂਚ ਕੀਤਾ ਗਿਆ ਸੀ। ਇਹ ਇੱਕ ਮੁਫਤ ਸਰਵਿਸ ਵੀ ਹੈ, ਜਿਸ ਵਿੱਚ BSNL ਦੇ FTTH ਨੈੱਟਵਰਕ 'ਤੇ 500 ਤੋਂ ਵੱਧ ਟੀਵੀ ਚੈਨਲ ਉਪਲਬਧ ਹਨ। ਸਾਰੇ BSNL FTTH ਗਾਹਕ ਇਸ ਸੇਵਾ ਦੀ ਮੁਫਤ ਵਰਤੋਂ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਕੰਪਨੀ ਨੂੰ ਆਪਣੀ ਸਹਿਮਤੀ ਦੇਣੀ ਪਵੇਗੀ, ਜਿਸ ਤੋਂ ਬਾਅਦ ਇਹ ਸਰਵਿਸ ਐਕਟੀਵੇਟ ਹੋ ਜਾਵੇਗੀ।