(Source: ECI/ABP News)
BSNL New Plan: Jio, Airtel ਤੇ Vi ਨੂੰ ਝਟਕਾ! ਨਵੇਂ ਸਾਲ 'ਤੇ BSNL ਦਾ ਧਮਾਕਾ, ਆ ਗਿਆ 120GB ਡਾਟਾ ਵਾਲਾ ਪਲਾਨ
ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਲਗਾਤਾਰ ਨਵੇਂ ਰੀਚਾਰਜ ਪਲਾਨ ਤੇ ਇੱਕ ਤੋਂ ਬਾਅਦ ਇੱਕ ਆਫਰ ਲਿਆ ਰਹੀ ਹੈ। BSNL ਨੇ ਆਪਣੇ ਸਸਤੇ ਰੀਚਾਰਜ ਪਲਾਨ ਨਾਲ ਪਹਿਲਾਂ ਹੀ Jio, Airtel ਤੇ Vi ਦੀ ਟੈਨਸ਼ਨ ਵਧਾ ਦਿੱਤੀ ਹੈ

BSNL New Plan: ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਲਗਾਤਾਰ ਨਵੇਂ ਰੀਚਾਰਜ ਪਲਾਨ ਤੇ ਇੱਕ ਤੋਂ ਬਾਅਦ ਇੱਕ ਆਫਰ ਲਿਆ ਰਹੀ ਹੈ। BSNL ਨੇ ਆਪਣੇ ਸਸਤੇ ਰੀਚਾਰਜ ਪਲਾਨ ਨਾਲ ਪਹਿਲਾਂ ਹੀ Jio, Airtel ਤੇ Vi ਦੀ ਟੈਨਸ਼ਨ ਵਧਾ ਦਿੱਤੀ ਹੈ ਤੇ ਹੁਣ ਕੰਪਨੀ ਨੇ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ ਪ੍ਰਾਈਵੇਟ ਕੰਪਨੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਉਣ ਵਾਲਾ ਹੈ। ਹਾਲਾਂਕਿ, BSNL ਦੀ ਨਵੀਂ ਪੇਸ਼ਕਸ਼ ਨੇ ਕਰੋੜਾਂ ਮੋਬਾਈਲ ਉਪਭੋਗਤਾਵਾਂ ਨੂੰ ਖੁਸ਼ ਕਰ ਦਿੱਤਾ ਹੈ। BSNL ਨੇ 2024 ਦੇ ਅੰਤ ਤੋਂ ਪਹਿਲਾਂ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ BSNL ਨੇ ਆਪਣੇ ਗਾਹਕਾਂ ਲਈ ਨਵੇਂ ਸਾਲ ਦਾ ਰੋਮਾਂਚਕ ਆਫਰ ਲਾਂਚ ਕੀਤਾ ਹੈ। ਜੇਕਰ ਤੁਸੀਂ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਹੁਣ BSNL ਨੇ ਤੁਹਾਡੀ ਸਮੱਸਿਆ ਨੂੰ ਖਤਮ ਕਰ ਦਿੱਤਾ ਹੈ। ਨਵੇਂ ਸਾਲ ਦੇ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ BSNL ਨੇ ਇੱਕ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਡਾਟਾ ਆਫਰ ਕੀਤਾ ਜਾ ਰਿਹਾ ਹੈ।
ਨਵੇਂ ਸਾਲ ਤੋਂ ਪਹਿਲਾਂ BSNL ਦਾ ਧਮਾਕਾ
BSNL ਨੇ 2025 ਦੇ ਮੌਕੇ 'ਤੇ 277 ਰੁਪਏ ਦਾ ਸਸਤਾ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਸਰਕਾਰੀ ਕੰਪਨੀ ਦੀ ਇਸ ਯੋਜਨਾ ਨੇ ਮੋਬਾਈਲ ਉਪਭੋਗਤਾਵਾਂ ਦੀ ਕਈ ਤਰ੍ਹਾਂ ਦੀ ਟੈਨਸ਼ਨ ਨੂੰ ਦੂਰ ਕਰ ਦਿੱਤਾ ਹੈ। ਜੇਕਰ ਤੁਸੀਂ ਇੱਕ ਸਸਤੇ ਪਲਾਨ ਦੀ ਤਲਾਸ਼ ਕਰ ਰਹੇ ਹੋ ਜਿਸ ਵਿੱਚ ਤੁਹਾਨੂੰ ਲੰਬੀ ਵੈਲੀਡਿਟੀ, ਫ੍ਰੀ ਕਾਲਿੰਗ ਤੇ ਹੋਰ ਡਾਟਾ ਮਿਲਦਾ ਹੈ, ਤਾਂ ਹੁਣ ਤੁਹਾਡੇ ਲਈ ਇੱਕ ਨਵਾਂ ਵਿਕਲਪ ਉਪਲਬਧ ਹੈ। ਇਸ ਪਲਾਨ 'ਚ BSNL ਆਪਣੇ ਗਾਹਕਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਦੇ ਰਿਹਾ ਹੈ।
BSNL ਦੇ 277 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ 60 ਦਿਨਾਂ ਦੀ ਲੰਬੀ ਵੈਧਤਾ ਮਿਲਦੀ ਹੈ। ਤੁਸੀਂ 60 ਦਿਨਾਂ ਲਈ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਮੁਫ਼ਤ ਕਾਲਿੰਗ ਦਾ ਲਾਭ ਲੈ ਸਕਦੇ ਹੋ। ਤੁਹਾਨੂੰ 60 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੇ ਰੀਚਾਰਜ ਦੀ ਲੋੜ ਨਹੀਂ ਪਵੇਗੀ। ਫ੍ਰੀ ਕਾਲਿੰਗ ਦੇ ਨਾਲ-ਨਾਲ ਇਸ 'ਚ ਬਹੁਤ ਸਾਰਾ ਡਾਟਾ ਵੀ ਦਿੱਤਾ ਜਾਂਦਾ ਹੈ। ਪਲਾਨ 'ਚ ਤੁਹਾਨੂੰ ਕੁੱਲ 120GB ਡਾਟਾ ਮਿਲਦਾ ਹੈ। ਮਤਲਬ ਤੁਸੀਂ ਰੋਜ਼ਾਨਾ 2GB ਤੱਕ ਹਾਈ ਸਪੀਡ ਡੇਟਾ ਦੀ ਵਰਤੋਂ ਕਰ ਸਕਦੇ ਹੋ।
ਸਰਕਾਰੀ ਕੰਪਨੀ ਨੇ ਇਸ ਰੀਚਾਰਜ ਪਲਾਨ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਵੀ ਸਾਂਝੀ ਕੀਤੀ ਹੈ। ਕੰਪਨੀ ਨੇ ਇਸ ਨੂੰ ਮੋਰ ਡਾਟਾ ਮੋਰ ਫਨ ਨਾਂ ਨਾਲ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਆਫਰ BSNL ਨੇ ਸੀਮਤ ਸਮੇਂ ਲਈ ਪੇਸ਼ ਕੀਤਾ ਹੈ। ਇਹ ਆਫਰ ਸਿਰਫ 16 ਜਨਵਰੀ 2025 ਤੱਕ ਹੀ ਮਿਲੇਗਾ। BSNL ਆਪਣੇ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਲਗਾਤਾਰ ਨਵੀਆਂ ਸੇਵਾਵਾਂ ਲਿਆ ਰਿਹਾ ਹੈ। ਕੰਪਨੀ 4ਜੀ-5ਜੀ ਨੈੱਟਵਰਕ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। BSNL ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 60,000 ਤੋਂ ਵੱਧ 4G ਟਾਵਰ ਲਗਾਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
