BSNL ਦਾ ਵੱਡਾ ਧਮਾਕਾ! ਸਿਰਫ 1 ਰੁਪਏ 'ਚ 30 ਦਿਨ ਤੱਕ ਫਰੀ 4G ਡਾਟਾ, ਕਾਲ ਤੇ SMS ਲਈ ਵੀ ਮੌਜਾਂ
BSNL Freedom Plan: ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਇੱਕ ਖਾਸ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ 'ਫ੍ਰੀਡਮ ਪਲਾਨ' ਲਾਂਚ ਕੀਤਾ ਹੈ, ਜੋ ਸਿਰਫ਼ 1 ਰੁਪਏ ਵਿੱਚ 30 ਦਿਨਾਂ ਤੱਕ 4G ਸੇਵਾ ਪ੍ਰਦਾਨ ਕਰਦਾ ਹੈ...

BSNL Freedom Plan: ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਇੱਕ ਖਾਸ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ 'ਫ੍ਰੀਡਮ ਪਲਾਨ' ਲਾਂਚ ਕੀਤਾ ਹੈ, ਜੋ ਸਿਰਫ਼ 1 ਰੁਪਏ ਵਿੱਚ 30 ਦਿਨਾਂ ਤੱਕ 4G ਸੇਵਾ ਪ੍ਰਦਾਨ ਕਰਦਾ ਹੈ, ਜੋ ਸੀਮਤ ਸਮੇਂ ਲਈ ਉਪਲਬਧ ਹੋਵੇਗਾ। ਇਹ ਵਿਸ਼ੇਸ਼ ਆਫਰ ਦੇਸ਼ ਦੀ ਆਜ਼ਾਦੀ ਦੇ 77ਵੇਂ ਜਸ਼ਨ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ।
BSNL ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਆਪਣੇ ਸਵਦੇਸ਼ੀ 4G ਨੈੱਟਵਰਕ ਦੀ ਸਥਾਪਨਾ ਪੂਰੀ ਕੀਤੀ ਹੈ। ਇਸ ਯੋਜਨਾ ਤਹਿਤ ਗਾਹਕਾਂ ਨੂੰ ਅਸੀਮਤ ਸਥਾਨਕ ਤੇ STD ਕਾਲਿੰਗ, ਹਰ ਰੋਜ਼ 2GB ਹਾਈ-ਸਪੀਡ ਡਾਟਾ, 100 SMS/ਦਿਨ ਤੇ ਇੱਕ ਮੁਫ਼ਤ BSNL ਸਿਮ ਵੀ ਮਿਲੇਗਾ।
4G ਤੇਜ਼ੀ ਨਾਲ ਫੈਲ ਰਿਹਾ
BSNL ਦੇਸ਼ ਭਰ ਵਿੱਚ 1 ਲੱਖ 4G ਸਾਈਟਾਂ ਸਥਾਪਤ ਕਰ ਰਿਹਾ ਹੈ। ਇਹ ਨੈੱਟਵਰਕ ਮੇਕ ਇਨ ਇੰਡੀਆ ਤਕਨਾਲੋਜੀ ਨਾਲ ਬਣਾਇਆ ਗਿਆ ਹੈ, ਜੋ ਡਿਜੀਟਲ ਇੰਡੀਆ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।
ਇਸ ਵੇਲੇ BSNL ਦੇ ਮੁਕਾਬਲੇਬਾਜ਼ ਜਿਵੇਂ Jio, Airtel ਤੇ Vi 349, 379 ਤੇ 399 ਰੁਪਏ ਵਿੱਚ ਇਸੇ ਤਰ੍ਹਾਂ ਦੇ ਪਲਾਨ ਪੇਸ਼ ਕਰ ਰਹੇ ਹਨ। ਹਾਲਾਂਕਿ BSNL ਦਾ ਪਲਾਨ ਸਭ ਤੋਂ ਸਸਤਾ ਹੈ ਤੇ ਇਹ ਸਹੂਲਤ ਸਿਰਫ਼ 1 ਰੁਪਏ ਵਿੱਚ ਇੱਕ ਮਹੀਨੇ ਲਈ ਦਿੱਤੀ ਜਾ ਰਹੀ ਹੈ।
OTT ਦਾ ਲਾਭ ਨਹੀਂ ਮਿਲੇਗਾ
ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਕਿ ਨਿੱਜੀ ਟੈਲੀਕਾਮ ਕੰਪਨੀਆਂ 5G ਸੇਵਾਵਾਂ ਤੇ OTT ਐਪਸ ਪ੍ਰਦਾਨ ਕਰ ਰਹੀਆਂ ਹਨ ਤਾਂ BSNL ਇਸ ਸਮੇਂ ਸਿਰਫ਼ 4G ਸੇਵਾ ਪ੍ਰਦਾਨ ਕਰ ਰਹੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ BSNL ਨੂੰ ਅਗਲੇ ਇੱਕ ਸਾਲ ਵਿੱਚ ਮੋਬਾਈਲ ਸੇਵਾ ਕਾਰੋਬਾਰ ਨੂੰ 50% ਵਧਾਉਣ ਦਾ ਟੀਚਾ ਦਿੱਤਾ ਹੈ। ਇਸ ਦੇ ਨਾਲ ਹੀ ਸਾਰੀਆਂ ਇਕਾਈਆਂ ਨੂੰ ਐਂਟਰਪ੍ਰਾਈਜ਼ ਕਾਰੋਬਾਰ ਨੂੰ 25-30% ਤੇ ਫਿਕਸਡ ਲਾਈਨ ਕਾਰੋਬਾਰ ਨੂੰ 15-20% ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















