ਪੜਚੋਲ ਕਰੋ
ਬੈਟਰੀ ਕੱਢ ਪਾਵਰ ਬੈਂਕ ਨਾਲ ਕਾਰ ਨੂੰ ਕੀਤਾ ਸਟਾਰਟ, ਜਾਣੋ ਕੀ ਨਵੀਂ ਤਕਨੀਕ
Hummer H8 ਇੱਕ ਪੋਰਟੇਬਲ ਬੈਟਰੀ ਪੈਕ ਹੈ। ਇਸ ਦੀ ਮਦਦ ਨਾਲ ਖ਼ਰਾਬ ਬੈਟਰੀ ਵਾਲੇ ਵਾਹਨ ‘ਚ ਵੀ ਜੰਪ ਸਟਾਰਟ ਲੈ ਸਕਦੇ ਹਾਂ। ਇੱਕ ਯੂ-ਟਿਊਬਰ ਨੇ ਇਸ ਦਾ ਐਕਸਪੈਰੀਮੈਂਟ ਡੀਜ਼ਲ ਇੰਜਨ ਦੀ ਟਾਟਾ ਨੈਕਸਨ ‘ਤੇ ਕੀਤਾ।

ਨਵੀਂ ਦਿੱਲੀ: ਇਨ੍ਹੀਂ ਦਿਨੀਂ ਆਧੁਨਿਕ ਕਾਰਾਂ ਲਈ ਡੈੱਡ ਬੈਟਰੀ ਵੱਡੀ ਦਿੱਕਤ ਹੋ ਸਕਦੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇੱਕ ਵਾਹਨ ਨੂੰ ਜੰਪ ਸਟਾਰਟ ਕਰਨ ਲਈ ਦੂਜੀ ਕਾਰ ਦੀ ਲੋੜ ਪੈਂਦੀ ਹੈ ਜਾਂ ਰੋਡ ਸਾਈਡ ਅਸਿਸਟੈਂਟ ਦਾ ਸਹਾਰਾ ਲਿਆ ਜਾਂਦਾ ਹੈ ਜਿਸ ‘ਚ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਵੀ ਕਾਫੀ ਆਸਾਨ ਤਰੀਕਾ ਸਾਹਮਣੇ ਆਇਆ ਹੈ ਜਿਸ ਦੇ ਚੱਲਦਿਆਂ ਤੁਸੀਂ ਬਗੈਰ ਪਸੀਨਾ ਵਹਾਏ ਕਾਰ ਦੀ ਖ਼ਰਾਬ ਬੈਟਰੀ ਨੂੰ ਜੰਪ ਸਟਾਰਟ ਕਰ ਸਕਦੇ ਹੋ। ਜੀ ਹਾਂ, ਇਸ ਨਵੀਂ ਤਕਨੀਕ ਦਾ ਨਾਂ Hummer H8 ਹੈ ਜੋ ਇੱਕ ਪੋਰਟੇਬਲ ਬੈਟਰੀ ਪੈਕ ਹੈ। ਇਸ ਦੀ ਮਦਦ ਨਾਲ ਖ਼ਰਾਬ ਬੈਟਰੀ ਵਾਲੇ ਵਾਹਨ ‘ਚ ਵੀ ਜੰਪ ਸਟਾਰਟ ਲੈ ਸਕਦੇ ਹਾਂ। ਇੱਕ ਯੂ-ਟਿਊਬਰ ਨੇ ਇਸ ਦਾ ਐਕਸਪੈਰੀਮੈਂਟ ਡੀਜ਼ਲ ਇੰਜਨ ਦੀ ਟਾਟਾ ਨੈਕਸਨ ‘ਤੇ ਕੀਤਾ। ਡੀਜ਼ਲ ਇੰਜ਼ਨ ਵਾਲੀਆਂ ਗੱਡੀਆਂ ਨੂੰ ਸਟਾਰਟ ਹੋਣ ਲਈ ਜ਼ਿਆਦਾ ਪਾਵਰਫੁੱਲ ਬੈਟਰੀ ਦੀ ਲੋੜ ਪੈਂਦੀ ਹੈ। Hummer H8 ਪਾਵਰ ਬੈਂਕ ਨੂੰ ਇਸਤੇਮਾਲ ਕਰਨ ਲਈ ਖਾਸ ਕੇਬਲ ਹੈ ਜੋ ਪਾਵਰ ਬੈਂਕ ਦੇ ਖਾਸ ਸਲੌਟ ‘ਚ ਜਾਂਦੀ ਹੈ। ਸਲੌਟ ਇਸ ਤਰ੍ਹਾਂ ਡਿਜ਼ਾਇਨ ਕੀਤੇ ਗਏ ਹਨ ਕਿ ਨੈਗਟਿਵ ਟਰਮੀਨਲ ਤੇ ਪੌਜਟਿਵ ਟਰਮੀਨਲ ਦਾ ਇੰਟਰਚੇਂਜ ਨਹੀਂ ਹੁੰਦਾ। ਤਾਰ ਦੇ ਦੋ ਹੋਰ ਸਿਰਿਆਂ ਨੂੰ ਕਲਰ ਕੋਡ ਕੀਤਾ ਹੈ ਤਾਂ ਜੋ ਯੂਜ਼ਰਸ ਨੂੰ ਇਸ ਦੇ ਪੌਜਟਿਵ ਤੇ ਨੈਗਟਿਵ ਟਰਮੀਨਲਾਂ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਇਹ ਪਾਵਰ ਬੈਂਕ ਕਾਫੀ ਸਾਰੇ ਸੈਂਸਰ ਨਾਲ ਆਉਂਦੇ ਹੀ ਸ਼ਾਰਟ ਸਰਕਿਟ ‘ਚ ਬੈਟਰੀ ਪੈਕ ਨੂੰ ਬੰਦ ਕਰ ਦਿੰਦਾ ਹੈ। ਪਾਵਰ ਬੈਂਕ ਜਦੋਂ ਗ੍ਰੀਨ ਲਾਈਟ ਦਿਖਾਵੇ ਤਾਂ ਸਮਝੋ ਟਰਮੀਨਲ ਪੂਰੀ ਤਰ੍ਹਾਂ ਕਨੈਕਟ ਹੋ ਚੁੱਕਿਆ ਹੈ। ਹੁਣ ਕਾਰ ਨੂੰ ਸਟਾਰਟ ਕਰੋ। ਇਹ ਬੈਟਰੀ 8000 mAhਦੀ ਤਾਕਤ ਵਾਲੀ ਹੈ ਤੇ ਇਸ ਨੂੰ ਰੈਗੂਲਰ ਫੋਨਸ ਦੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਇਹ ਬਾਜ਼ਾਰ ‘ਚ ਮੌਜੂਦ ਸਾਰੀਆਂ ਗੱਡੀਆਂ ਲਈ ਹੈ। ਇਸ ਦੀ ਕੀਮਤ 9000 ਰੁਪਏ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















