ਚੀਨ ਸਰਕਾਰ ਦਾ ਵੱਡਾ ਫੈਸਲਾ, ਹੁਣ ਬੱਚੇ ਹਫ਼ਤੇ 'ਚ ਸਿਰਫ਼ 3 ਘੰਟੇ ਹੀ ਆਨਲਾਈਨ ਗੇਮਸ ਖੇਡ ਸਕਣਗੇ
ਬੱਚਿਆਂ ਨੂੰ ਹਫ਼ਤੇ 'ਚ ਤਿੰਨ ਦਿਨ 1-1 ਘੰਟਾ ਆਨਲਾਈਨ ਗੇਮਸ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਛੁੱਟੀਆਂ ਵਾਲੇ ਦਿਨ 1 ਘੰਟਾ ਗੇਮ ਖੇਡ ਸਕਣਗੇ।
ਚੀਨੀ ਸਰਕਾਰ ਨੇ ਆਨਲਾਈਨ ਗੇਮਿੰਗ ਦੇ ਸਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਹੁਣ ਬੱਚੇ ਹਫ਼ਤੇ 'ਚ ਸਿਰਫ਼ ਤਿੰਨ ਘੰਟੇ ਹੀ ਆਨਲਾਈਨ ਗੇਮਸ ਖੇਡ ਸਕਣਗੇ। ਸਰਕਾਰ ਨੇ ਇਹ ਫ਼ੈਸਲਾ ਸਰੀਰਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਹੈ। ਇਹ ਨਿਯਮ ਅਜਿਹੇ ਬੱਚਿਆਂ ਲਈ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਨਵੇਂ ਨਿਯਮ ਤੋਂ ਬਾਅਦ ਬੱਚੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸਿਰਫ਼ 1-1 ਘੰਟੇ ਲਈ ਆਨਲਾਈਨ ਗੇਮਸ ਖੇਡ ਸਕਣਗੇ।
ਹਫਤੇ 'ਚ 3 ਘੰਟੇ ਆਨਲਾਈਨ ਗੇਮਸ ਖੇਡ ਸਕਣਗੇ
ਬੱਚਿਆਂ ਨੂੰ ਹਫ਼ਤੇ 'ਚ ਤਿੰਨ ਦਿਨ 1-1 ਘੰਟਾ ਆਨਲਾਈਨ ਗੇਮਸ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਛੁੱਟੀਆਂ ਵਾਲੇ ਦਿਨ 1 ਘੰਟਾ ਗੇਮ ਖੇਡ ਸਕਣਗੇ। ਚੀਨੀ ਸਰਕਾਰ ਇਸ ਬਾਰੇ ਬਹੁਤ ਸਖ਼ਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਚੀਨ ਦੀ ਪ੍ਰਸਿੱਧ ਤਕਨੀਕੀ ਕੰਪਨੀ ਟੈਂਸੈਂਟ ਸਰਕਾਰ ਵੱਲੋਂ ਲਾਗੂ ਕੀਤੇ ਨਿਯਮਾਂ ਨੂੰ ਅਮਲ 'ਚ ਲੈ ਕੇ ਆਈ ਹੈ। ਸਰਕਾਰ ਦਾ ਮੰਨਣਾ ਹੈ ਕਿ ਆਨਲਾਈਨ ਗੇਮ ਅਫੀਮ ਵਾਂਗ ਹਨ। ਇਸ ਤੋਂ ਬਾਅਦ ਹੀ ਆਨਲਾਈਨ ਗੇਮਸ ਕੰਪਨੀਆਂ 'ਤੇ ਸਖ਼ਤੀ ਕਰ ਦਿੱਤੀ ਗਈ।
ਇਸ ਲਈ ਫ਼ੈਸਲਾ ਲਿਆ
ਚੀਨ ਦੀ ਸਰਕਾਰ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਮੱਦੇਨਜ਼ਰ ਅਜਿਹਾ ਸਖ਼ਤ ਫ਼ੈਸਲਾ ਲਿਆ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਮਾਪੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੁੰਦੇ ਹਨ, ਇਹ ਵੀ ਇਸ ਫੈਸਲੇ 'ਚ ਵੱਡਾ ਐਂਗਲ ਹੈ। ਸਰਕਾਰ ਦੇ ਗੇਮਿੰਗ ਦੇ ਇਹ ਨਵੇਂ ਨਿਯਮ ਦੇਸ਼ ਦੀਆਂ ਟੈਕਨਾਲੋਜੀ ਕੰਪਨੀਆਂ 'ਤੇ ਕੀਤੀ ਜਾਣ ਵਾਲੀ ਵੱਡੀ ਕਾਰਵਾਈਆਂ ਵਿੱਚੋਂ ਇੱਕ ਹੈ।
ਆਨਲਾਈਨ ਗੇਮਿੰਗ ਕੰਪਨੀਆਂ ਦੇ ਸ਼ੇਅਰ ਡਿੱਗੇ
ਚੀਨੀ ਸਰਕਾਰ ਦੇ ਇਸ ਫ਼ੈਸਲੇ ਕਾਰਨ ਆਨਲਾਈਨ ਗੇਮਿੰਗ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਗਿਰਾਵਟ ਆਈ ਹੈ। ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਕਾਰੀ ਮੀਡੀਆ ਨੇ ਖੇਡ ਉਦਯੋਗਾਂ ਉੱਤੇ ਸਖਤ ਸਵਾਲ ਚੁੱਕੇ ਸਨ। ਇਨ੍ਹਾਂ ਪਾਬੰਦੀਆਂ ਕਾਰਨ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ।