ਪੜਚੋਲ ਕਰੋ
ਚੀਨੀ ਐਪਸ 'ਤੇ ਬਣੇ ਅਸਲੀਲ ਵੀਡੀਓ ਵ੍ਹੱਟਸਐਪ 'ਤੇ ਵਾਇਰਲ
ਸ਼ਾਇਦ ਇਹ ਸਮਾਂ ਸ਼ਾਰਟ ਵੀਡੀਓ ਸ਼ੇਅਰਿੰਗ ਚੀਨੀ ਐਪਸ ਲਈ ਬੇਹੱਦ ਖਾਸ ਹੈ ਕਿਉਂਕਿ ਇਨ੍ਹਾਂ ਨੇ ਭਾਰਤ ਦੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤਕ ਦੇ ਯੂਜ਼ਰਸ ਦੇ ਮੋਬਾਈਲਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਟਿਕ ਟੌਕ, ਵੀਗੋ ਵੀਡੀਓ ਤੇ ਹੋਰ ਅਜਿਹੀਆਂ ਐਪਸ ਦੀ ਪ੍ਰਸਿੱਧੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਨਵੀਂ ਦਿੱਲੀ: ਸ਼ਾਇਦ ਇਹ ਸਮਾਂ ਸ਼ਾਰਟ ਵੀਡੀਓ ਸ਼ੇਅਰਿੰਗ ਚੀਨੀ ਐਪਸ ਲਈ ਬੇਹੱਦ ਖਾਸ ਹੈ ਕਿਉਂਕਿ ਇਨ੍ਹਾਂ ਨੇ ਭਾਰਤ ਦੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤਕ ਦੇ ਯੂਜ਼ਰਸ ਦੇ ਮੋਬਾਈਲਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਟਿਕ ਟੌਕ, ਵੀਗੋ ਵੀਡੀਓ ਤੇ ਹੋਰ ਅਜਿਹੀਆਂ ਐਪਸ ਦੀ ਪ੍ਰਸਿੱਧੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਨੇ ਸਰਕਾਰ ਦੇ ਨਾਲ ਹੀ ਨਾਗਰਿਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਇਸ ਦਾ ਕਾਰਨ ਇਨ੍ਹਾਂ ‘ਤੇ ਬਣਨ ਵਾਲੇ ਇਤਰਾਜ਼ਯੋਗ ਵੀਡੀਓ ਹਨ। ਇਨ੍ਹਾਂ ਵੀਡੀਓ ਨੇ ਲੋਕਾਂ ਦੇ ਮੋਬਾਈਲਾਂ ਤਕ ਜਾਣ ਦਾ ਰਸਤਾ ਵੀ ਚੁਣ ਲਿਆ ਹੈ ਜੋ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਚੈਟਿੰਗ ਐਪ ਵ੍ਹੱਟਸਐਪ ਹੈ। ਇਸ ਸਮੇਂ ਭਾਰਤ ‘ਚ 30 ਕਰੋੜ ਤੋਂ ਵੀ ਜ਼ਿਆਦਾ ਲੋਕ ਵ੍ਹੱਟਸਐਪ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ‘ਤੇ ਕਾਬੂ ਪਾਉਣ ਲਈ ਟੈਕ ਫਰਮਾਂ ਨੇ ਜਾਂਚ ਟੀਮ ਦੇ ਨਾਲ ਹੀ ਸਮਾਰਟ ਐਲਗੋਰਿਦਮ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ ਦਾ ਦਾਅਵਾ ਕੀਤਾ ਪਰ ਫੇਰ ਵੀ ਇਹ ਸਭ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਮਾਮਲੇ ‘ਤੇ ਦੇਸ਼ ਦੇ ਵੱਡੇ ਸਾਈਬਰ ਕਾਨੂੰਨ ਮਾਹਿਰ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪਵਨ ਦੁੱਗਲ ਨੇ ਕਿਹਾ ਕਿ ਸੂਚਨਾ ਤਕਨੀਕੀ ਨਿਯਮ 2000 ਦੀ ਧਾਰਾ 67 ਤਹਿਤ ਜੇਕਰ ਕੋਈ ਕਿਸੇ ਵੀ ਤਰ੍ਹਾਂ ਇਸ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਅਪਰਾਧ ਦੇ ਤੌਰ ‘ਤੇ ਦੇਖਿਆ ਜਾਵੇਗਾ। ਜਦਕਿ ਇਸ ਮਾਮਲੇ ‘ਚ ਜ਼ਮਾਨਤ ਦਾ ਆਪਸ਼ਨ ਹੈ। ਇਸ ਦੇ ਜਾਰੀ ਰਹਿਣ ‘ਤੇ ਪਾਬੰਦੀ ਨਹੀਂ ਲਾਈ ਜਾ ਸਕਦੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















