Cyber Attack: ਹੁਣ ਕੋਈ ਵੀ ਨਹੀਂ ਸੁਰੱਖਿਅਤ! ਹਰ ਤੀਜੇ ਭਾਰਤੀ 'ਤੇ ਅਟੈਕ, KSN ਦਾ ਅਲਰਟ
ਇੰਟਰਨੈੱਟ ਦਾ ਯੁੱਗ ਵਿੱਚ ਕੋਈ ਵੀ ਭਾਰਤੀ ਸੁਰੱਖਿਅਤ ਨਹੀਂ। ਜੇਕਰ ਸਾਲ 2024 ਦੀ ਹੀ ਗੱਲ ਕਰੀਏ ਤਾਂ ਹਰ ਤੀਜਾ ਭਾਰਤੀ ਸਾਈਬਰ ਹਮਲੇ ਦਾ ਸ਼ਿਕਾਰ ਹੋਇਆ ਹੈ। ਇਹ ਖੁਲਾਸਾ ਗਲੋਬਲ ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕੀ ਨੇ ਕੀਤਾ ਹੈ

Cyber Attack: ਇੰਟਰਨੈੱਟ ਦਾ ਯੁੱਗ ਵਿੱਚ ਕੋਈ ਵੀ ਭਾਰਤੀ ਸੁਰੱਖਿਅਤ ਨਹੀਂ। ਜੇਕਰ ਸਾਲ 2024 ਦੀ ਹੀ ਗੱਲ ਕਰੀਏ ਤਾਂ ਹਰ ਤੀਜਾ ਭਾਰਤੀ ਸਾਈਬਰ ਹਮਲੇ ਦਾ ਸ਼ਿਕਾਰ ਹੋਇਆ ਹੈ। ਇਹ ਖੁਲਾਸਾ ਗਲੋਬਲ ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕੀ ਨੇ ਕੀਤਾ ਹੈ। ਸੁਰੱਖਿਆ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਉਪਭੋਗਤਾ ਜਾਗਰੂਕ ਹੋਰ ਰਹੇ ਹਨ ਪਰ ਖਤਰੇ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਏਆਈ (ਆਰਟੀਫੀਸ਼ੀਅਲ ਇੰਟੈਲੀਜੰਸ) ਦੇ ਆਉਣ ਨਾਲ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ।
ਸਾਲ 2024 ਵਿੱਚ ਵੈੱਬ-ਅਧਾਰਤ ਸਾਈਬਰ ਖ਼ਤਰਿਆਂ ਨੇ ਲੱਖਾਂ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ। ਗਲੋਬਲ ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕੀ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਸਾਲ 2024 ਵਿੱਚ ਹਰ ਤਿੰਨ ਵਿੱਚੋਂ ਇੱਕ ਭਾਰਤੀ ਇੰਟਰਨੈਟ ਉਪਭੋਗਤਾ ਵੈੱਬ ਸਾਈਬਰ ਹਮਲੇ ਦਾ ਨਿਸ਼ਾਨਾ ਬਣਿਆ। ਜਨਵਰੀ ਤੋਂ ਦਸੰਬਰ 2024 ਦੇ ਵਿਚਕਾਰ, ਕੰਪਨੀ ਨੇ ਭਾਰਤ ਵਿੱਚ ਉਪਭੋਗਤਾਵਾਂ ਦੇ ਕੰਪਿਊਟਰਾਂ 'ਤੇ 4,43,72,823 ਇੰਟਰਨੈਟ-ਜਨਿਤ ਸਾਈਬਰ ਖਤਰਿਆਂ ਦਾ ਪਤਾ ਲਗਾਇਆ।
ਰਿਪੋਰਟ ਦੇ ਅਨੁਸਾਰ, ਵੈੱਬ ਬ੍ਰਾਊਜ਼ਰਾਂ ਰਾਹੀਂ ਹਮਲੇ ਅਜੇ ਵੀ ਖਤਰਨਾਕ ਪ੍ਰੋਗਰਾਮਾਂ ਨੂੰ ਫੈਲਾਉਣ ਦਾ ਮੁੱਖ ਤਰੀਕਾ ਬਣੇ ਹੋਏ ਹਨ। ਰਿਪੋਰਟ ਵਿੱਚ ਫਾਈਲ ਰਹਿਤ ਮਾਲਵੇਅਰ ਨੂੰ ਸਭ ਤੋਂ ਖਤਰਨਾਕ ਕਿਸਮ ਦੇ ਸਾਈਬਰ ਖ਼ਤਰੇ ਵਜੋਂ ਪਛਾਣਿਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਪਤਾ ਲਗਾਉਣਾ ਤੇ ਮੁਕਾਬਲਾ ਕਰਨਾ ਮੁਸ਼ਕਲ ਹੈ। 2024 ਵਿੱਚ ਫਿਸ਼ਿੰਗ, ਰੈਨਸਮਵੇਅਰ ਤੇ ਏਆਈ-ਅਧਾਰਤ ਖ਼ਤਰੇ ਵੀ ਪ੍ਰਮੁੱਖ ਬਣੇ ਰਹੇ।
ਇਹ ਰਿਪੋਰਟ ਕੈਸਪਰਸਕੀ ਸੁਰੱਖਿਆ ਨੈੱਟਵਰਕ (KSN) ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸਾਈਬਰ ਖ਼ਤਰੇ ਦੀ ਸਥਿਤੀ 2024 ਦੇ ਮੁਕਾਬਲੇ ਸੁਧਰੀ ਹੈ। 2023 ਵਿੱਚ ਕੈਸਪਰਸਕੀ ਦੇ ਉਤਪਾਦਾਂ ਨੇ 6,25,74,546 ਇੰਟਰਨੈੱਟ-ਜਨਿਤ ਸਾਈਬਰ ਖਤਰਿਆਂ ਦਾ ਪਤਾ ਲਗਾਇਆ, ਜਦੋਂਕਿ 2024 ਵਿੱਚ ਇਹ ਗਿਣਤੀ 5% ਘੱਟ ਗਈ। ਸਾਈਬਰ ਖਤਰਿਆਂ ਦੀ ਗਿਣਤੀ ਘਟੀ ਹੈ ਪਰ ਖ਼ਤਰੇ ਲਗਾਤਾਰ ਵਧਦੇ ਜਾ ਰਹੇ ਹਨ। ਕੇਐਸਐਨ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸਾਈਬਰ ਖ਼ਤਰੇ ਦੀ ਸਥਿਤੀ ਵਿੱਚ ਸੁਧਾਰ ਦਾ ਕਾਰਨ ਵਧਦੀ ਜਾਗਰੂਕਤਾ ਹੈ।
ਸਾਈਬਰ ਸੁਰੱਖਿਆ ਸੁਝਾਅ
1. ਅਣਅਧਿਕਾਰਤ ਸਰੋਤਾਂ ਤੋਂ ਐਪਲੀਕੇਸ਼ਨਾਂ ਡਾਊਨਲੋਡ ਤੇ ਇੰਸਟਾਲ ਨਾ ਕਰੋ।
2. ਅਣਜਾਣ ਸਰੋਤਾਂ ਤੋਂ ਆਏ ਲਿੰਕਾਂ ਜਾਂ ਸ਼ੱਕੀ ਔਨਲਾਈਨ ਇਸ਼ਤਿਹਾਰਾਂ 'ਤੇ ਕਲਿੱਕ ਨਾ ਕਰੋ।
3. ਹਮੇਸ਼ਾ ਦੋ ਕਾਰਕ ਪ੍ਰਮਾਣਿਕਤਾ ਦੀ ਵਰਤੋਂ ਕਰੋ।
4. ਮਜ਼ਬੂਤ ਪਾਸਵਰਡ ਬਣਾਓ ਤੇ ਪਾਸਵਰਡ ਮੈਨੇਜਰ ਦੀ ਵਰਤੋਂ ਕਰੋ।
5. ਅੱਪਡੇਟ ਆਉਂਦੇ ਹੀ ਉਨ੍ਹਾਂ ਨੂੰ ਇੰਸਟਾਲ ਕਰੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
