ਪੜਚੋਲ ਕਰੋ

30 ਸੈਕੇਂਡ 'ਚ ਬਿਨਾਂ ਕਿਸੇ ਦਰਦ ਤੋਂ ਹੋਵੇਗੀ ਮੌਤ, ਪਹਿਲੀ ਵਾਰ ਵਰਤਿਆ ਜਾਵੇਗਾ Death Capsule

Sarco Death Capsule: ਸਵਿਟਜ਼ਰਲੈਂਡ ਵਿੱਚ ਇੱਕ ਅਜਿਹਾ ਡੈਥ ਕੈਪਸੂਲ ਬਣਾਇਆ ਗਿਆ ਹੈ ਜਿਸ ਨਾਲ ਬਿਨਾਂ ਕਿਸੇ ਦਰਦ ਤੋਂ ਤੁਹਾਡੀ ਮੌਤ ਹੋ ਜਾਵੇਗੀ। ਕੈਪਸੂਲ ਦੀ ਵਰਤੋਂ ਕਰਨ ਲਈ ਵਿਅਕਤੀ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

Sarco Death Capsule: ਅੱਜ ਦੇ ਸਮੇਂ ਵਿੱਚ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੁਝ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਨ, ਜਦੋਂ ਕਿ ਕੁਝ ਆਪਣੀ ਕਿਸਮਤ ਤੋਂ ਹਾਰ ਗਏ ਹਨ। ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿਚ ਇੱਛਾ ਮੌਤ 'ਤੇ ਪਾਬੰਦੀ ਲਾਈ ਹੋਈ ਹੈ ਅਤੇ ਭਾਰਤ ਵਿਚ ਖੁਦਕੁਸ਼ੀ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੀ ਹੈ।

ਪਰ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਲੋਕ ਆਪਣੀ ਮਰਜ਼ੀ ਮੁਤਾਬਕ ਖੁਦਕੁਸ਼ੀ ਕਰ ਸਕਦੇ ਹਨ। ਸਵਿਟਜ਼ਰਲੈਂਡ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਲੋਕ ਆਪਣੀ ਮਰਜ਼ੀ ਨਾਲ 'ਅਸੀਸਟੈਡ ਸੁਸਾਈਡ' ਕਰ ਸਕਦੇ ਹਨ, ਹਾਲਾਂਕਿ ਇਸ ਨੂੰ ਲੈਕੇ ਇਕ ਸ਼ਰਤ ਹੈ। ਸ਼ਰਤ ਇਹ ਹੈ ਕਿ ਮਰਨ ਦਾ ਚਾਹਵਾਨ ਵਿਅਕਤੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਵੇ। ਇੰਨਾ ਹੀ ਨਹੀਂ, ਇੱਕ ਡੈਥ ਕੈਪਸੂਲ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਨਾਂ ਕਿਸੇ ਦਰਦ ਤੋਂ ਮੌਤ ਹੋ ਸਕੇ। ਸਵਿਸ ਮੀਡੀਆ ਮੁਤਾਬਕ ਇਸ ਡੈੱਥ ਕੈਪਸੂਲ ਦੀ ਪਹਿਲੀ ਵਾਰ ਵਰਤੋਂ ਹੋਣ ਜਾ ਰਹੀ ਹੈ।

ਐਗਜ਼ਿਟ ਸਵਿਟਜ਼ਰਲੈਂਡ ਨਾਮ ਦੀ ਇਕ ਕੰਪਨੀ ਨੇ ਸਾਰਕੋ ਡੈਥ ਕੈਪਸੂਲ ਬਣਾਇਆ ਹੈ। ਜਿਸ ਵਿੱਚ ਬੈਠਣ ਦੇ ਕੁਝ ਸਕਿੰਟਾਂ ਵਿੱਚ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਡੇਲੀ ਮੇਲ ਨਾਲ ਗੱਲਬਾਤ ਕਰਦੇ ਹੋਏ ਡੈਥ ਕੈਪਸੂਲ ਦੇ ਨਿਰਮਾਤਾ ਡਾਕਟਰ ਫਿਲਿਪ ਨਿਚਸ਼ਕੇ ਨੇ ਇਸ ਕੈਪਸੂਲ ਬਾਰੇ ਦੱਸਿਆ ਹੈ। ਡਾਕਟਰ ਫਿਲਿਪ ਮੁਤਾਬਕ ਇਹ ਕੈਪਸੂਲ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਬਿਨਾਂ ਕਿਸੇ ਦਰਦ ਤੋਂ ਮਰਨਾ ਚਾਹੁੰਦੇ ਹਨ।

ਸਵਿਸ ਨਿਊਜ਼ ਆਉਟਲੈਟ NZZ ਦੇ ਅਨੁਸਾਰ ਜੁਲਾਈ ਵਿੱਚ SARCO ਦੀ ਲਾਈਵ ਵਰਤੋਂ ਦੀ ਯੋਜਨਾ ਬਣਾਈ ਗਈ ਹੈ, ਇਸ ਯੋਜਨਾ ਦੇ ਤਹਿਤ ਇੱਕ ਅਜਿਹੇ ਵਿਅਕਤੀ ਨੂੰ ਵੀ ਚੁਣਿਆ ਜਾਵੇਗਾ ਜੋ ਇੱਛਾ ਮੌਤ ਚਾਹੁੰਦਾ ਹੈ ਅਤੇ ਦੇਸ਼ ਦੀ ਯਾਤਰਾ ਕਰ ਚੁੱਕਿਆ ਹੈ। ਐਗਜ਼ਿਟ ਸਵਿਟਜ਼ਰਲੈਂਡ ਦੀ ਵੈੱਬਸਾਈਟ 'ਤੇ ਕੈਪਸੂਲ ਦੀ ਤਸਵੀਰ ਦੇ ਹੇਠਾਂ ਲਿਖਿਆ ਹੈ ਕਿ 'ਜਲਦੀ ਆ ਰਿਹਾ'।

ਡਾਕਟਰ ਫਿਲਿਪ ਨਿਟਸਕੇ ਦੇ ਅਨੁਸਾਰ, ਜੋ ਵੀ ਇਸ ਮਸ਼ੀਨ 'ਚ ਚੜ੍ਹੇਗਾ, ਉਸ ਤੋਂ ਤਿੰਨ ਸਵਾਲ ਪੁੱਛੇ ਜਾਣਗੇ। ਪਹਿਲਾਂ ਤੁਸੀਂ ਕੌਣ ਹੋ? ਦੂਜਾ ਤੁਸੀਂ ਕਿੱਥੇ ਹੋ?' ਅਤੇ ਤੀਜਾ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਟਨ ਦਬਾਉਂਦੇ ਹੋ ਤਾਂ ਕੀ ਹੋਵੇਗਾ? ਜਵਾਬ ਦਿੰਦਿਆਂ ਹੀ ਕੈਪਸੂਲ ਵਿਚਲਾ ਸਾਫਟਵੇਅਰ ਪਾਵਰ ਆਨ ਕਰ ਦਿੰਦਾ ਹੈ, ਜਿਸ ਤੋਂ ਬਾਅਦ ਇਸ ਵਿਚਲਾ ਬਟਨ ਐਕਟਿਵ ਹੋ ਜਾਂਦਾ ਹੈ। ਜਿਵੇਂ ਹੀ ਤੁਸੀਂ ਬਟਨ ਦਬਾਓਗੇ ਤੁਸੀਂ ਮਰ ਜਾਓਗੇ।

ਡਾਕਟਰ ਫਿਲਿਪ ਅਨੁਸਾਰ ਜਦੋਂ ਕੋਈ ਵਿਅਕਤੀ ਸਾਰਕੋ ਵਿਚ ਜਾਂਦਾ ਹੈ ਤਾਂ ਉਸ ਦਾ ਆਕਸੀਜਨ ਪੱਧਰ 21 ਫੀਸਦੀ ਹੁੰਦਾ ਹੈ। ਪਰ ਜਿਵੇਂ ਹੀ ਬਟਨ ਦਬਾਇਆ ਜਾਂਦਾ ਹੈ, ਆਕਸੀਜਨ ਨੂੰ ਇੱਕ ਪ੍ਰਤੀਸ਼ਤ ਤੋਂ ਘੱਟ ਹੋਣ ਵਿੱਚ 30 ਸਕਿੰਟ ਲੱਗ ਜਾਂਦੇ ਹਨ।

ਐਗਜ਼ਿਟ ਸਵਿਟਜ਼ਰਲੈਂਡ ਵੱਲੋਂ ਬਣਾਏ ਗਏ ਡੈੱਥ ਕੈਪਸੂਲ ਸਾਰਕੋ ਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪ੍ਰੋ-ਲਾਈਫ ਗਰੁੱਪਸ ਨੇ ਚੇਤਾਵਨੀ ਦਿੱਤੀ ਹੈ ਕਿ 3ਡੀ ਪ੍ਰਿੰਟਰਾਂ ਦੀ ਵਰਤੋਂ ਕਰਕੇ ਬਣਾਏ ਗਏ ਪੌਡ, ਆਤਮ ਹੱਤਿਆ ਨੂੰ ਗਲੈਮਰਾਈਜ਼ ਕਰਦੇ ਹਨ।

ਕੇਅਰ ਦੇ ਨਿਰਦੇਸ਼ਕ ਜੇਮਸ ਮਿਲਡ੍ਰੇਡ ਦੇ ਅਨੁਸਾਰ, ਡਾਕਟਰ ਫਿਲਿਪ ਨਿਟਸ਼ਕੇ ਦੇ ਡਿਵਾਈਸ ਦੀ ਬਹੁਤ ਸਾਰੇ ਲੋਕਾਂ ਦੁਆਰਾ ਆਲੋਚਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਖੁਦਕੁਸ਼ੀ ਇੱਕ ਦੁਖਾਂਤ ਹੈ ਜਿਸ ਨੂੰ ਚੰਗੇ ਸਮਾਜ ਹਰ ਹਾਲਾਤ ਵਿੱਚ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਮਨੁੱਖਾਂ ਦੀ ਮਦਦ ਕਰਨ ਦੇ ਨੈਤਿਕ ਤਰੀਕੇ ਹਨ ਜੋ ਜੀਵਨ ਦੀ ਤਬਾਹੀ ਨੂੰ ਸ਼ਾਮਲ ਨਹੀਂ ਕਰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget