ਪੜਚੋਲ ਕਰੋ

ਆਪਣੇ ਫ਼ੋਨ ’ਚੋਂ ਤੁਰੰਤ ਡਿਲੀਟ ਕਰ ਦਿਓ ਇਹ ਖਤਰਨਾਕ ਐਪਸ, ਗੂਗਲ ਨੇ ਕੀਤੀਆਂ ਬੈਨ

ਪਿਛਲੇ ਕੁਝ ਮਹੀਨਿਆਂ ਦੌਰਾਨ ਲੋਕ ਕ੍ਰਿਪਟੋਕਰੰਸੀ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਤੇ ਲੋਕ ਇਸ ਬਾਰੇ ਬਹੁਤ ਚਰਚਾ ਵੀ ਕਰ ਰਹੇ ਹਨ।

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਦੌਰਾਨ ਲੋਕ ਕ੍ਰਿਪਟੋਕਰੰਸੀ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਤੇ ਲੋਕ ਇਸ ਬਾਰੇ ਬਹੁਤ ਚਰਚਾ ਵੀ ਕਰ ਰਹੇ ਹਨ। ਜਿੱਥੇ ਲੋਕ ਇੱਕ ਪਾਸੇ ਕ੍ਰਿਪਟੋ ਕਰੰਸੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈ ਰਹੇ ਹਨ, ਉੱਥੇ ਹੀ ਹੈਕਰ ਇਸ ਦਾ ਫਾਇਦਾ ਉਠਾ ਰਹੇ ਹਨ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਇਸ ਲਈ, ਉਹ ਖਪਤਕਾਰਾਂ ਨੂੰ ਖ਼ਤਰਨਾਕ ਮਾਲਵੇਅਰ ਤੇ ਐਡਵੇਅਰ ਵਾਲੇ ਖਤਰਨਾਕ ਐਪਸ ਇੰਸਟਾਲ ਕਰਨ ਲਈ ਕਹਿੰਦੇ ਹਨ ਤੇ ਜਿਵੇਂ ਹੀ ਉਹ ਇਸ ਨੂੰ ਇੰਸਟਾਲ ਕਰਦੇ ਹਨ, ਖਪਤਕਾਰਾਂ ਦੇ ਬੱਚਿਆਂ ਦਾ ਡਾਟਾ ਹੈਕ ਹੋ ਜਾਂਦਾ ਹੈ ਪਰ ਗੂਗਲ ਨੇ ਅਜਿਹੇ ਕਈ ਐਪਸ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ।

ਗੂਗਲ ਨੇ ਪਲੇਅ ਸਟੋਰ ਤੋਂ ਕੁੱਲ 8 ਖਤਰਨਾਕ ਐਪਸ ਨੂੰ ਹਟਾ ਦਿੱਤਾ ਹੈ ਜੋ ਕ੍ਰਿਪਟੋਕਰੰਸੀ ਮਾਈਨਿੰਗ ਐਪਸ ਦੇ ਰੂਪ ਵਿੱਚ ਬਦਨਾਮ ਹਨ। ਇਸ ਵਿੱਚ, ਖਪਤਕਾਰਾਂ ਦੇ ਨਿਵੇਸ਼ ਕਰਨ ’ਤੇ ਮਜ਼ਬੂਤ ਮੁਨਾਫਾ ਹੋਣਦੀ ਗੱਲ ਕੀਤੀ ਜਾਂਦੀ ਹੈ। ਸਕਿਓਰਿਟੀ ਫਰਮ ਟ੍ਰੈਂਡ ਮਾਈਕਰੋ ਨੇ ਆਪਣੇ ਵਿਸ਼ਲੇਸ਼ਣ ਦੇ ਅਧਾਰ ’ਤੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਇਹ 8 ਖਤਰਨਾਕ ਐਪਸ ਇਸ਼ਤਿਹਾਰਾਂ ਦੇ ਬਹਾਨੇ ਲੋਕਾਂ ਨੂੰ ਧੋਖਾ ਦੇ ਰਹੀਆਂ ਸਨ। ਉਨ੍ਹਾਂ ਦੀ ਔਸਤ ਮਹੀਨਾਵਾਰ ਫੀਸ 15 ਡਾਲਰ (ਲਗਪਗ 1,115 ਰੁਪਏ) ਹੈ ਅਤੇ ਲੋਕ ਬਿਨਾ ਕੁਝ ਪ੍ਰਾਪਤ ਕੀਤਿਆਂ ਭੁਗਤਾਨ ਕਰ ਰਹੇ ਸਨ।

ਟ੍ਰੈਂਡ ਮਾਈਕਰੋ ਨੇ ਗੂਗਲ ਪਲੇਅ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਗੂਗਲ ਨੇ ਤੁਰੰਤ ਇਸ ਨੂੰ ਹਟਾ ਦਿੱਤਾ। ਇਸ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਵੇਂ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੋਵੇ, ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕੋਈ ਐਪ ਅਜੇ ਵੀ ਤੁਹਾਡੇ ਫੋਨ ਵਿੱਚ ਸਥਾਪਤ ਹੋਵੇ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਇਹ ਐਪਸ ਸਥਾਪਤ ਕੀਤੇ ਹਨ, ਤਾਂ ਇਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦੀ ਜ਼ਰੂਰਤ ਹੈ। ਇਹ ਹਨ ਉਹ 8 ਖਤਰਨਾਕ ਐਪਸ...

— BitFunds - Crypto Cloud Mining

— Bitcoin Miner - Cloud Mining

— Bitcoin (BTC) - Pool Mining Cloud Wallet

— Crypto Holic - Bitcoin Cloud Mining

— Daily Bitcoin Rewards - Cloud Based Mining System

— Bitcoin 2021

— MineBit Pro – Crypto Cloud Mining & btc miner

— Ethereum (ETH) – Pool Mining Cloud

ਰਿਸਰਚ ਸਾਈਟ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਦੋ ਐਪਸ ਅਜਿਹੀਆਂ ਹਨ ਜਿਹੜੀਆਂ ਪੇਡ ਹਨ, ਜਿਨ੍ਹਾਂ ਨੂੰ ਖਪਤਕਾਰਾਂ ਨੂੰ ਖਰੀਦਣਾ ਪੈਂਦਾ ਹੈ। Ctypto Holic – Bitcoin Cloud Mining ਐਪ ਨੂੰ ਡਾਉਨਲੋਡ ਕਰਨ ਲਈ, ਉਪਭੋਗਤਾਵਾਂ ਨੂੰ 12.99 ਡਾਲਰ (ਲਗਭਗ 966 ਰੁਪਏ) ਦੇਣੇ ਪੈਂਦੇ ਹਨ। ਇਸ ਦੇ ਨਾਲ ਹੀ ਖਪਤਕਾਰਾਂ ਨੂੰ Daily Bitcoin Rewards - Cloud Based Mining System ਨੂੰ ਡਾਊਨਲੋਡ ਕਰਨ ਲਈ 5.99 ਡਾਲਰ (ਲਗਭਗ 445 ਰੁਪਏ) ਦਾ ਭੁਗਤਾਨ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ, ਟ੍ਰੈਂਡ ਮਾਈਕਰੋ ਨੇ ਇਹ ਵੀ ਕਿਹਾ ਕਿ 120 ਨਕਲੀ ਕ੍ਰਿਪਟੋਕਰੰਸੀ ਮਾਈਨਿੰਗ ਐਪਸ ਹਾਲੇ ਵੀ ਔਨਲਾਈਨ ਉਪਲਬਧ ਹਨ। ਕੰਪਨੀ ਨੇ ਆਪਣੇ ਬਲੌਗ ਵਿੱਚ ਕਿਹਾ ਹੈ ਕਿ ਇਨ੍ਹਾਂ ਐਪਸ ਵਿੱਚ ਕ੍ਰਿਪਟੋਕਰੰਸੀ ਮਾਈਨਿੰਗ ਦੀ ਸਮਰੱਥਾ ਹੀ ਨਹੀਂ ਹੈ ਅਤੇ ਇਹ ਐਪ ਵਿੱਚ ਇਸ਼ਤਿਹਾਰ ਦੇਖਣ ਦੇ ਬਹਾਨੇ ਖਪਤਕਾਰਾਂ ਨੂੰ ਧੋਖਾ ਦਿੰਦੇ ਹਨ। ਇਸ ਕਾਰਨ, ਜੁਲਾਈ 2020 ਤੋਂ ਜੁਲਾਈ 2021 ਤੱਕ ਲਗਭਗ 4500 ਖਪਤਕਾਰ ਪ੍ਰਭਾਵਿਤ ਹੋਏ ਹਨ।

ਟਾਪ ਹੈਡਲਾਈਨ

Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
Embed widget