(Source: ECI/ABP News/ABP Majha)
ਸਾਵਧਾਨ! ਕੀ ਤੁਹਾਡੇ Aadhaar Card ‘ਤੇ ਕਿਸੇ ਦੂਜੇ ਵਿਅਕਤੀ ਨੇ ਲਿਆ ਫੋਨ ਕੁਨੈਕਸ਼ਨ, ਇੰਜ ਕਰੋ ਚੈੱਕ ਤੇ ਕਰਾਓ ਤੁਰੰਤ ਬੰਦ
ਟ੍ਰਾਈ ਯਾਨੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ ਜਿੱਥੇ ਪਹਿਲਾਂ ਇੱਕ ਆਧਾਰ ਤੋਂ ਨੌਂ ਸਿਮ ਕਾਰਡ ਖਰੀਦੇ ਜਾ ਸਕਦੇ ਸਨ, ਹੁਣ 18 ਸਿਮ ਕਾਰਡ ਇੱਕ ਅਧਾਰ ਕਾਰਡ ਦੇ ਜ਼ਰੀਏ ਖਰੀਦੇ ਜਾ ਸਕਦੇ ਹਨ।
Aadhaar Card: ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਆਧਾਰ ਕਾਰਡ ਰਾਹੀਂ 18 ਫੋਨ ਕਨੈਕਸ਼ਨ ਲਏ ਜਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਹੋ ਕਿ ਕਿਸੇ ਹੋਰ ਨੇ ਤੁਹਾਡੇ ਆਧਾਰ ਕਾਰਡ ਤੋਂ ਫੋਨ ਨੰਬਰ ਲਿਆ ਹੈ ਤਾਂ ਤੁਸੀਂ ਇਸ ਬਾਰੇ ਆਸਾਨੀ ਨਾਲ ਪਤਾ ਲਾ ਸਕਦੇ ਹੋ। ਆਓ ਜਾਣਦੇ ਹਾਂ ਕਿ ਆਧਾਰ ਕਾਰਡ ਨਾਲ ਕਿੰਨੇ ਨੰਬਰ ਰਜਿਸਟਰਡ ਹਨ, ਇਹ ਕਿਵੇਂ ਚੈੱਕ ਕਰਨਾ ਹੈ।
ਇੱਕ ਆਧਾਰ ਕਾਰਡ ਤੋਂ ਕਿੰਨੇ ਸਿਮ ਕਾਰਡ ਲਏ ਜਾ ਸਕਦੇ
ਟ੍ਰਾਈ ਯਾਨੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ ਜਿੱਥੇ ਪਹਿਲਾਂ ਇੱਕ ਆਧਾਰ ਤੋਂ ਨੌਂ ਸਿਮ ਕਾਰਡ ਖਰੀਦੇ ਜਾ ਸਕਦੇ ਸਨ, ਹੁਣ 18 ਸਿਮ ਕਾਰਡ ਇੱਕ ਅਧਾਰ ਕਾਰਡ ਦੇ ਜ਼ਰੀਏ ਖਰੀਦੇ ਜਾ ਸਕਦੇ ਹਨ। ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ 18 ਸਿਮ ਵਧਾਏ ਗਏ ਹਨ ਜਿਨ੍ਹਾਂ ਨੂੰ ਕਾਰੋਬਾਰ ਕਾਰਨ ਵਧੇਰੇ ਸਿਮ ਕਾਰਡਾਂ ਦੀ ਜ਼ਰੂਰਤ ਹੈ।
ਆਧਾਰ ਨੰਬਰ ਕਿੰਨੇ ਨੰਬਰ ਰਜਿਸਟਰਡ ਹਨ, ਇੰਜ ਪਤਾ ਲਗਾਉ।
ਇਹ ਪਤਾ ਲਾਉਣ ਲਈ ਕਿ ਕਿੰਨੇ ਨੰਬਰ ਆਧਾਰ ਕਾਰਡ ਨਾਲ ਜੁੜੇ ਹੋਏ ਹਨ, ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।
ਇਹ ਪਤਾ ਕਰਨ ਲਈ ਆਧਾਰ ਵੈੱਬਸਾਈਟ UIDAI ‘ਤੇ ਜਾਉ।
ਇਸ ਤੋਂ ਬਾਅਦ ਹੋਮ ਪੇਜ 'ਤੇ Get Aadhaar ਉੱਤੇ ਕਲਿੱਕ ਕਰੋ।
ਅਜਿਹਾ ਕਰਨ ਤੋਂ ਬਾਅਦ Download Aadhaar 'ਤੇ ਕਲਿੱਕ ਕਰੋ।
ਹੁਣ ਤੁਹਾਨੂੰ ਇੱਥੇ View More ਦੇ ਵਿਕਲਪ ਉਤੇ ਜਾਣਾ ਹੋਵੇਗਾ।
ਇੱਥੇ Aadhaar Online Service ‘ਤੇ ਜਾ ਕੇ Aadhaar Authentication History ਉੱਤੇ ਜਾਓ।
ਹੁਣ ਇੱਥੇ Where can a resident chech/Aadhaar Authentication History ਦਿੱਤੇ ਲਿੰਕ ਉੱਤੇ ਕਲਿਕ ਕਰੋ।
ਇੱਥੇ ਇੱਕ ਨਵਾਂ ਇੰਟਰਫੇਸ ਖੁੱਲ੍ਹੇਗਾ। ਹੁਣ ਆਪਣਾ ਆਧਾਰ ਨੰਬਰ ਇੱਥੇ ਦਾਖਲ ਕਰੋ ਤੇ ਕੈਪਟਚਾ ਦਰਜ ਕਰੋ ਤੇ OTP ਉਤੇ ਕਲਿੱਕ ਕਰੋ।
ਹੁਣ ਇੱਥੇ Authentication Type 'ਤੇ All ਦੀ ਚੋਣ ਕਰੋ।
ਹੁਣ ਤੁਸੀਂ ਤਾਰੀਖ ਦਰਜ ਕਰ ਸਕਦੇ ਹੋ ਜਦੋਂ ਤੋਂ ਤੁਸੀਂ ਵੇਖਣਾ ਚਾਹੁੰਦੇ ਹੋ।
ਹੁਣ ਦਰਜ ਕਰੋ ਕਿੰਨੇ ਰਿਕਾਰਡਾਂ ਨੂੰ ਤੁਸੀਂ ਇੱਥੇ ਵੇਖਣਾ ਚਾਹੁੰਦੇ ਹੋ। ਹੁਣ ਇੱਥੇ ਓਟੀਪੀ ਦਰਜ ਕਰੋ ਤੇ ਵੈਰੀਫਾਈ ਓਟੀਪੀ ਉਤੇ ਕਲਿਕ ਕਰੋ।
ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲੇਗਾ।
ਇੱਥੋਂ ਤੁਸੀਂ ਆਪਣੇ ਵੇਰਵੇ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ: ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਤੋਂ 18 ਹਜ਼ਾਰ ਕਰੋੜ ਦੀ ਵਸੂਲੀ, ਈਡੀ ਨੇ ਬੈਂਕਾਂ ਨੂੰ ਵਾਪਸ ਕੀਤੇ 9371 ਕਰੋੜ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin