ਘਰ 'ਚ ਇਨ੍ਹਾਂ ਕੰਮਾਂ ਲਈ ਵਰਤਿਆ ਜਾ ਸਕਦਾ ਹੈ AC ਤੋਂ ਟਪਕਦਾ ਪਾਣੀ, ਫਾਇਦੇ ਜਾਣ ਕੇ ਤੁਰੰਤ ਭਰ ਲਓਗੇ ਬਾਲਟੀ
ਬਹੁਤੇ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਕ ਇਸ ਨੂੰ ਇਸੇ ਤਰ੍ਹਾਂ ਵਹਿਣ ਦਿੰਦੇ ਹਨ। ਪਰ ਜੇਕਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸਦਾ ਇਸਤੇਮਾਲ ਜ਼ਰੂਰ ਕਰੋਗੇ।
AC WATER USES: ਕਹਿਰ ਦੀ ਗਰਮੀ ਜਦੋ ਪੈਂਦੀ ਹੈ ਤਾਂ ਜਿੰਨੇ ਮਰਜੀ ਮਹਿੰਗੇ ਕੂਲਰ-ਪੱਖੇ ਵਰਤ ਲਓ ਸਭ ਫੇਲ੍ਹ ਹੋ ਜਾਂਦਾ ਹੈ, ਕੰਮ ਆਉਂਦਾ ਹੈ ਤਾਂ ਸਿਰਫ AC। ਏਅਰ ਕੰਡੀਸ਼ਨਰ ਦੀ ਵਰਤੋਂ ਨਾ ਸਿਰਫ਼ ਗਰਮੀਆਂ ਵਿਚ ਕੀਤੀ ਜਾਂਦੀ ਹੈ, ਸਗੋਂ ਨਮੀ ਵਾਲੇ ਮੌਸਮ ਵਿਚ ਵੀ ਇਹ ਬਹੁਤ ਕਾਰਗਰ ਹੁੰਦਾ ਹੈ।
ਗਰਮੀਆਂ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੂਲਰ ਦੀ ਹਵਾ ਕੰਮ ਨਹੀਂ ਕਰਦੀ। ਜਦੋਂ ਕਿ ਇਸ ਮੌਸਮ ਵਿੱਚ ਏਸੀ ਦੀ ਖੁਸ਼ਕ ਹਵਾ ਕਾਰਨ ਕਮਰਾ ਠੰਡਾ ਰਹਿੰਦਾ ਹੈ। ਜਿਨ੍ਹਾਂ ਲੋਕਾਂ ਦੇ ਘਰ ਵਿੱਚ ਏਅਰ ਕੰਡੀਸ਼ਨਰ ਹੈ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਜਦੋਂ ਤੱਕ ਏਸੀ ਚੱਲਦਾ ਰਹਿੰਦਾ ਹੈ, ਉਸ ਦੇ ਬਾਹਰਲੇ ਹਿੱਸੇ ਤੋਂ ਪਾਣੀ ਲਗਾਤਾਰ ਟਪਕਦਾ ਰਹਿੰਦਾ ਹੈ।
ਬਹੁਤੇ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਕ ਇਸ ਨੂੰ ਇਸੇ ਤਰ੍ਹਾਂ ਵਹਿਣ ਦਿੰਦੇ ਹਨ। ਪਰ ਜੇਕਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸਦਾ ਇਸਤੇਮਾਲ ਜ਼ਰੂਰ ਕਰੋਗੇ। ਆਓ ਜਾਣਦੇ ਹਾਂ AC 'ਚੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾ ਸਕਦੀ ਹੈ।
AC ਕੰਡੇਨਸਡ ਪਾਣੀ ਆਮ ਤੌਰ 'ਤੇ ਸਾਫ਼ ਅਤੇ ਗੰਦਗੀ ਤੋਂ ਮੁਕਤ ਹੁੰਦਾ ਹੈ, ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣਾ ਸੇਫ ਹੈ। AC ਕੰਡੇਨਸਡ ਪਾਣੀ ਵਿੱਚ ਬੈਕਟੀਰੀਆ ਹੋ ਸਕਦੇ ਹਨ, ਪਰ ਬਰਤਨ ਅਤੇ ਫਰਸ਼ ਧੋਣ ਲਈ ਇਸ ਦੀ ਵਰਤੋਂ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ। ਟਾਇਲਟ ਵਿੱਚ ਫਲੱਸ਼ ਕਰਨ ਲਈ ਏਸੀ ਕੰਡੇਨਸਡ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਟਾਇਲਟ ਨੂੰ ਫਲੱਸ਼ ਕਰਨ ਵਿਚ ਹਰ ਰੋਜ਼ ਕਈ ਲੀਟਰ ਪਾਣੀ ਦੀ ਬਰਬਾਦੀ ਹੁੰਦੀ ਹੈ, ਇਸ ਲਈ ਅਸੀਂ AC ਕੰਡੇਨਸਡ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ।
AC ਕੰਡੇਨਸਡ ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਵਿੱਚ ਕੀਤੀ ਜਾ ਸਕਦੀ ਹੈ। AC ਕੰਡੇਨਸਡ ਪਾਣੀ ਦੀ ਵਰਤੋਂ ਮੱਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦੇ ਉਤਪਾਦਨ ਲਈ ਕੀਤੀ ਜਾ ਸਕਦੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ AC ਕੰਡੇਨਸਡ ਪਾਣੀ ਪੀਣ ਜਾਂ ਖਾਣਾ ਪਕਾਉਣ ਲਈ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਡਿਸਟਿਲਡ ਪਾਣੀ ਵਾਂਗ ਸ਼ੁੱਧ ਨਹੀਂ ਹੁੰਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।