Elon Musk ਦਾ ਨਵਾਂ ਪਲਾਨ, Whatsapp ਨੂੰ ਟੱਕਰ ਦੇਵੇਗਾ X ਦਾ ਨਵਾਂ ਫੀਚਰ, ਮੁਫਤ 'ਚ ਹੋਵੇਗੀ Calling
ਇਸ ਦੇ ਨਾਲ ਹੀ ਇਹ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਮੁਕਾਬਲਾ ਕਰੇਗਾ, ਕਿਉਂਕਿ ਵੀਡੀਓ ਕਾਲ ਦੀ ਵਿਸ਼ੇਸ਼ਤਾ ਜਲਦੀ ਹੀ ਇਸ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Elon Musk X: ਦੁਨੀਆ ਭਰ ਵਿੱਚ X ਦੇ ਲੱਖਾਂ ਉਪਭੋਗਤਾ ਹਨ। ਅਜਿਹੇ ਵਿੱਚ ਐਲੋਨ ਮਸਕ ਇੱਕ ਨਵਾਂ ਪਲਾਨ ਲੈ ਕੇ ਆਏ ਹਨ। ਜਾਣਕਾਰੀ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ X 'ਤੇ ਜਲਦ ਹੀ ਇੱਕ ਨਵਾਂ ਫੀਚਰ ਆਉਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ X 'ਤੇ ਕਾਲ ਕਰਨ ਦਾ ਵੀ ਫ਼ਾਇਦਾ ਲੈ ਸਕਣਗੇ।
ਇਸ ਦੇ ਨਾਲ ਹੀ ਇਹ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਮੁਕਾਬਲਾ ਕਰੇਗਾ, ਕਿਉਂਕਿ ਵੀਡੀਓ ਕਾਲ ਦੀ ਵਿਸ਼ੇਸ਼ਤਾ ਜਲਦੀ ਹੀ ਇਸ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ, ਇਹ ਨਵਾਂ ਫੀਚਰ ਜਲਦ ਹੀ X 'ਤੇ ਦਿੱਤਾ ਜਾ ਸਕਦਾ ਹੈ। ਇਸ ਫੀਚਰ ਨਾਲ ਯੂਜ਼ਰਸ ਆਸਾਨੀ ਨਾਲ ਵੀਡੀਓ ਕਾਲ ਦਾ ਆਨੰਦ ਲੈ ਸਕਦੇ ਹਨ। ਹਾਲਾਂਕਿ ਇਸ ਫੀਚਰ 'ਤੇ ਕੰਮ ਚੱਲ ਰਿਹਾ ਹੈ ਤੇ ਇਸ ਦੇ ਰੋਲਆਊਟ 'ਚ ਕੁਝ ਸਮਾਂ ਲੱਗ ਸਕਦਾ ਹੈ। ਇਸ ਦਾ ਟਰਾਇਲ ਫੀਚਰ ਜਲਦ ਹੀ ਯੂਜ਼ਰਸ ਲਈ ਉਪਲੱਬਧ ਹੋ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਡੀਓ ਕਾਲਾਂ ਲਈ ਗੂਗਲ, ਵਟਸਐਪ ਤੇ ਜ਼ੂਮ ਵਰਗੀਆਂ ਐਪਾਂ ਦਾ ਦਬਦਬਾ ਬਣਿਆ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਐਲੋਨ ਮਸਕ ਨੇ ਵੀ ਹੁਣ ਐਕਸ 'ਤੇ ਵੀਡੀਓ ਕਾਲ ਫੀਚਰ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਹੈ। ਇਹ ਨਵਾਂ ਫੀਚਰ ਪਹਿਲਾਂ ਤੋਂ ਮੌਜੂਦ ਇਨ੍ਹਾਂ ਸਾਰੇ ਪਲੇਟਫਾਰਮਾਂ ਦਾ ਮੁਕਾਬਲਾ ਕਰੇਗਾ।
ਵੀਡੀਓ ਕਾਲਿੰਗ ਤੋਂ ਇਲਾਵਾ ਕੰਪਨੀ X 'ਤੇ ਕਾਲਿੰਗ ਫੀਚਰ 'ਤੇ ਵੀ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਵੀਡੀਓ ਕਾਲਾਂ ਦੇ ਨਾਲ X 'ਤੇ ਸਾਧਾਰਨ ਕਾਲਾਂ ਕਰਨ ਦੇ ਯੋਗ ਹੋਵੋਗੇ। ਹਾਲਾਂਕਿ ਕੰਪਨੀ ਵੱਲੋਂ ਇਸ ਫੀਚਰ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਰਿਪੋਰਟਸ ਦੇ ਮੁਤਾਬਕ ਕੰਪਨੀ ਇਸ ਫੀਚਰ ਨੂੰ ਜਲਦ ਹੀ ਰੋਲ ਆਊਟ ਕਰ ਸਕਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।