Elon Musk: ਨਿਊਰਾਲਿੰਕ ਨੂੰ ਲੈਕੇ ਐਲਨ ਮਸਕ ਦਾ ਵੱਡਾ ਦਾਅਵਾ, ਸਿਰਫ਼ ਸੋਚ ਕੇ ਕੰਪਿਊਟਰ ਦੇ ਮਾਊਸ ਨੂੰ ਕੰਟਰੋਲ ਕਰ ਰਿਹਾ ਮਰੀਜ਼
Neuralink Patient: ਐਲਨ ਮਸਕ ਨੇ ਐਕਸ 'ਤੇ ਕਿਹਾ, ਤਰੱਕੀ ਚੰਗੀ ਹੈ। ਇਦਾਂ ਲੱਗਦਾ ਹੈ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਮਸਕ ਨੇ ਇਹ ਵੀ ਕਿਹਾ ਕਿ ਨਿਊਰਾਲਿੰਕ ਹੁਣ ਵਿਅਕਤੀ ਨੂੰ ਵੱਧ ਤੋਂ ਵੱਧ ਮਾਊਸ ਬਟਨਾਂ 'ਤੇ ਕਲਿੱਕ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Neuralink Patient: ਦੁਨੀਆ ਦਾ ਪਹਿਲਾ ਵਿਅਕਤੀ ਜਿਸ ਦੇ ਦਿਮਾਗ ਵਿੱਚ ਚਿੱਪ ਹੈ, ਉਹ ਸੋਚ ਕੇ ਹੀ ਕੰਪਿਊਟਰ ਚਲਾ ਰਿਹਾ ਹੈ। ਨਿਊਰਲਿੰਕ ਕੰਪਨੀ ਦੇ ਸੰਸਥਾਪਕ ਅਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਹੈ ਕਿ ਜਿਸ ਵਿਅਕਤੀ ਦੇ ਦਿਮਾਗ 'ਚ ਨਿਊਰਾਲਿੰਕ ਕੰਪਨੀ ਦੀ ਬ੍ਰੇਨ ਚਿੱਪ ਲਗਾਈ ਗਈ ਹੈ, ਉਹ ਕੰਪਿਊਟਰ ਮਾਊਸ ਨੂੰ ਸਕਰੀਨ 'ਤੇ ਸਿਰਫ਼ ਸੋਚ ਕੇ ਹੀ ਚਲਾਉਣ ਦੇ ਸਮਰੱਥ ਹੈ।
ਐਲਨ ਮਸਕ ਨੇ ਐਕਸ 'ਤੇ ਕਿਹਾ, ਤਰੱਕੀ ਚੰਗੀ ਹੈ। ਇਦਾਂ ਲੱਗਦਾ ਹੈ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਮਸਕ ਨੇ ਇਹ ਵੀ ਕਿਹਾ ਕਿ ਨਿਊਰਾਲਿੰਕ ਹੁਣ ਵਿਅਕਤੀ ਨੂੰ ਵੱਧ ਤੋਂ ਵੱਧ ਮਾਊਸ ਬਟਨਾਂ 'ਤੇ ਕਲਿੱਕ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਮਨੁੱਖੀ ਅਜ਼ਮਾਇਸ਼ਾਂ ਲਈ ਮਨਜ਼ੂਰੀ ਤੋਂ ਬਾਅਦ, ਕੰਪਨੀ ਨੇ ਪਿਛਲੇ ਮਹੀਨੇ ਪਹਿਲੀ ਵਾਰ ਮਨੁੱਖੀ ਦਿਮਾਗ ਵਿੱਚ ਇੱਕ ਚਿੱਪ ਲਗਾਈ ਸੀ।
ਇਸ ਦਾ ਉਦੇਸ਼ ਨਿਊਰੋ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ।
ਨਿਊਰਾਲਿੰਕ ਦੀ ਇਸ ਚਿੱਪ ਦਾ ਨਾਂ ਟੇਲੀਪੈਥੀ ਹੈ। ਚਿੱਪ ਨੂੰ ਦਿਮਾਗ ਦੇ ਸੈੱਲਾਂ ਤੋਂ ਸਿੱਧੇ ਸਿਗਨਲ ਪ੍ਰਾਪਤ ਕਰਨ ਅਤੇ ਬਲੂਟੁੱਥ ਰਾਹੀਂ ਡਿਵਾਈਸਾਂ ਨੂੰ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ।
ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਸ ਵਿਅਕਤੀ ਦੇ ਦਿਮਾਗ ਵਿੱਚ ਚਿਪ ਲਗਾਈ ਗਈ ਸੀ। ਸਰਜਰੀ ਕਿੱਥੇ ਕੀਤੀ ਗਈ ਸੀ, ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਿਊਰਾਲਿੰਕ ਬ੍ਰੇਨ ਚਿੱਪ ਇੰਟਰਫੇਸ ਬਣਾਉਣ ਲਈ ਕੰਮ ਕਰਦੀ ਹੈ। ਇਸ ਪ੍ਰਯੋਗ ਦਾ ਉਦੇਸ਼ ਅਧਰੰਗ ਅਤੇ ਦਿਮਾਗੀ ਪ੍ਰਣਾਲੀ (ਨਿਊਰੋਨ) ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ।
ਇਹ ਵੀ ਪੜ੍ਹੋ: WhatsApp: ਨਿਰਧਾਰਤ ਸਮੇਂ 'ਤੇ ਆਪਣੇ ਆਪ ਹੀ ਪਹੁੰਚ ਜਾਵੇਗਾ ਵਟਸਐਪ ਮੈਸੇਜ਼, ਇਸ ਨੂੰ ਸ਼ਡਿਊਲ ਕਰਨ ਦਾ ਇਹੈ ਤਰੀਕਾ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।