(Source: ECI/ABP News)
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!

Whatsapp Trick: WhatsApp ਦੁਨੀਆ ਦਾ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਹੈ, ਜਿਸ ਵਿੱਚ ਰੋਜ਼ਾਨਾ ਕਰੋੜਾਂ ਲੋਕ ਚੈਟਿੰਗ, ਕਾਲਿੰਗ ਅਤੇ ਸਟੇਟਸ ਸ਼ੇਅਰ ਕਰਦੇ ਹਨ। ਜਦੋਂ ਤੁਸੀਂ ਕਿਸੇ ਦਾ WhatsApp ਸਟੇਟਸ ਵੇਖਦੇ ਹੋ ਤਾਂ ਉਸ ਵਿਅਕਤੀ ਨੂੰ ਇਸਦੀ ਜਾਣਕਾਰੀ ਮਿਲ ਜਾਂਦੀ ਹੈ। ਪਰ ਜੇਕਰ ਤੁਸੀਂ ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ, ਤਾਂ WhatsApp ਦੀ ਇੱਕ ਖਾਸ ਸੈਟਿੰਗ ਤੁਹਾਡੀ ਮਦਦ ਕਰ ਸਕਦੀ ਹੈ। ਇਸ ਫੀਚਰ ਨੂੰ ਚਾਲੂ ਕਰਕੇ ਤੁਸੀਂ ਗੁਪਤ ਤੌਰ 'ਤੇ (ਅਨਸੀਨ ਮੋਡ) ਕਿਸੇ ਦਾ ਵੀ ਸਟੇਟਸ ਵੇਖ ਸਕਦੇ ਹੋ ਤੇ ਸਾਹਮਣੇ ਵਾਲੇ ਨੂੰ ਇਸਦਾ ਪਤਾ ਨਹੀਂ ਲੱਗੇਗਾ। ਆਓ ਜਾਣਦੇ ਹਾਂ ਇਸ ਸੈਟਿੰਗ ਨੂੰ ਚਾਲੂ ਕਰਨ ਦਾ ਤਰੀਕਾ।
ਕਿਵੇਂ 'ਅਨਸੀਨ' ਸਟੇਟਸ ਵੇਖਣ ਲਈ ਸੈਟਿੰਗ ਆਨ ਕਰੀਏ?
ਜੇ ਤੁਸੀਂ ਕਿਸੇ ਦਾ ਸਟੇਟਸ ਬਿਨਾਂ ਦੱਸੇ ਵੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਰਫ WhatsApp ਦੀ Read Receipts (ਰੀਡ ਰਸੀਟਸ) ਸੈਟਿੰਗ ਬੰਦ ਕਰਨੀ ਹੋਵੇਗੀ।
ਇਸ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਕਿਸੇ ਦਾ ਵੀ ਸਟੇਟਸ ਦੇਖ ਸਕਦੇ ਹੋ ਅਤੇ ਸਾਹਮਣੇ ਵਾਲੇ ਨੂੰ ਇਸਦੀ ਜਾਣਕਾਰੀ ਨਹੀਂ ਮਿਲੇਗੀ।
ਜਾਣੋ ਤਰੀਕਾ:
- WhatsApp ਖੋਲ੍ਹੋ ਅਤੇ ਉਪਰ ਸੱਜੇ ਕੋਨੇ ਵਿੱਚ ਮੌਜੂਦ ਤਿੰਨ ਬਿੰਦੇ (⋮) ਮੀਨੂ 'ਤੇ ਕਲਿਕ ਕਰੋ।
- Settings (ਸੈਟਿੰਗਸ) 'ਤੇ ਜਾਓ।
- ਹੁਣ ਪ੍ਰਾਈਵੇਸੀ (Privacy) ਵਿਚ ਜਾਓ।
- ਇੱਥੇ Read Receipts (ਰੀਡ ਰਸੀਟਸ) ਦਾ ਆਪਸ਼ਨ ਮਿਲੇਗਾ, ਇਸਨੂੰ ਬੰਦ ਕਰ ਦਿਓ।
- ਹੁਣ ਤੁਸੀਂ ਕਿਸੇ ਦਾ ਵੀ ਸਟੇਟਸ ਬਿਨਾਂ ਦੱਸੇ ਦੇਖ ਸਕਦੇ ਹੋ।
ਇਸ ਸੈਟਿੰਗ ਦੇ ਨੁਕਸਾਨ:
ਜੇ ਤੁਸੀਂ Read Receipts ਬੰਦ ਕਰ ਲੈਂਦੇ ਹੋ, ਤਾਂ ਤੁਹਾਨੂੰ ਵੀ ਇਹ ਨਹੀਂ ਪਤਾ ਲੱਗੇਗਾ ਕਿ ਤੁਹਾਡੇ ਭੇਜੇ ਹੋਏ ਮੈਸੇਜ ਕਦੋਂ ਅਤੇ ਕਿਸ ਨੇ ਪੜ੍ਹੇ।
ਗਰੁੱਪ ਚੈਟਸ ਉੱਤੇ ਇਸਦਾ ਕੋਈ ਅਸਰ ਨਹੀਂ ਪਏਗਾ, ਕਿਉਂਕਿ ਗਰੁੱਪ ਵਿੱਚ ਪੜ੍ਹੇ ਮੈਸੇਜਾਂ ਦੀ ਬਲੂ ਟਿਕ ਹਮੇਸ਼ਾਂ ਦਿਖੇਗੀ।
ਜੇ ਤੁਸੀਂ ਇਸ ਸੈਟਿੰਗ ਨੂੰ ਮੁੜ ਆਨ ਕਰਦੇ ਹੋ, ਤਾਂ ਜੋ ਸਟੇਟਸ ਪਹਿਲਾਂ ਦੇਖ ਚੁੱਕੇ ਹੋ ਉਸਦੀ ਜਾਣਕਾਰੀ ਸਾਹਮਣੇ ਵਾਲੇ ਨੂੰ ਫਿਰ ਵੀ ਨਹੀਂ ਮਿਲੇਗੀ।
ਬਿਨਾਂ ਸੈਟਿੰਗ ਬਦਲੇ ਸਟੇਟਸ ਚੁਪਕੇ ਨਾਲ ਦੇਖਣ ਦਾ ਤਰੀਕਾ:
ਜੇਕਰ ਤੁਸੀਂ Read Receipts ਬੰਦ ਕੀਤੇ ਬਿਨਾਂ ਹੀ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ, ਤਾਂ ਇਸਦਾ ਇੱਕ ਤਰੀਕਾ ਹੈ।
ਜਦੋਂ ਸਾਹਮਣੇ ਵਾਲਾ ਸਟੇਟਸ ਲਗਾਏ, ਤਾਂ ਆਪਣੇ ਫੋਨ ਨੂੰ Airplane Mode (ਏਅਰਪਲੇਨ ਮੋਡ) 'ਤੇ ਪਾ ਦਿਓ।
ਹੁਣ WhatsApp ਖੋਲ੍ਹੋ ਅਤੇ ਸਟੇਟਸ ਚੁਪਕੇ ਨਾਲ ਦੇਖ ਲਵੋ।
ਸਟੇਟਸ ਦੇਖਣ ਤੋਂ ਬਾਅਦ WhatsApp ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ।
ਫਿਰ ਇੰਟਰਨੈੱਟ ਆਨ ਕਰੋ।
ਇਸ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਤੁਸੀਂ ਉਨ੍ਹਾਂ ਦਾ ਸਟੇਟਸ ਦੇਖ ਚੁੱਕੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
