ਪੜਚੋਲ ਕਰੋ
(Source: ECI/ABP News)
WhatsApp 'ਤੇ ਫੇਸ ਅਨਲੌਕ ਫੀਚਰ, ਫੋਨ ਬਦਲਣ ਮਗਰੋਂ ਵੀ ਕਰੇਗਾ ਕੰਮ
ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਨਵੀਆਂ ਵਿਸ਼ੇਸ਼ਤਾਵਾਂ ਦੇ ਅਪਡੇਟਾਂ ਲਿਆਉਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਐਪ 'ਚ ਜਲਦੀ ਹੀ ਨਵਾਂ ਫੀਚਰ ਫੇਸ ਅਨਲਾਕ ਆ ਰਿਹਾ ਹੈ।
![WhatsApp 'ਤੇ ਫੇਸ ਅਨਲੌਕ ਫੀਚਰ, ਫੋਨ ਬਦਲਣ ਮਗਰੋਂ ਵੀ ਕਰੇਗਾ ਕੰਮ Face unlock feature on WhatsApp will work even after changing the phone WhatsApp 'ਤੇ ਫੇਸ ਅਨਲੌਕ ਫੀਚਰ, ਫੋਨ ਬਦਲਣ ਮਗਰੋਂ ਵੀ ਕਰੇਗਾ ਕੰਮ](https://static.abplive.com/wp-content/uploads/sites/5/2020/10/17225749/whatsapp-wtsapp.jpg?impolicy=abp_cdn&imwidth=1200&height=675)
ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਨਵੀਆਂ ਵਿਸ਼ੇਸ਼ਤਾਵਾਂ ਦੇ ਅਪਡੇਟਾਂ ਲਿਆਉਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਐਪ 'ਚ ਜਲਦੀ ਹੀ ਨਵਾਂ ਫੀਚਰ ਫੇਸ ਅਨਲਾਕ ਆ ਰਿਹਾ ਹੈ। ਐਪ ਦੇ ਐਂਡਰਾਇਡ ਯੂਜ਼ਰਸ ਹੁਣ ਤੱਕ ਫਿੰਗਰਪ੍ਰਿੰਟ ਲੌਕ ਦੀ ਵਰਤੋਂ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਜਲਦੀ ਹੀ ਫੇਸ ਅਨਲੌਕ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਵਟਸਐਪ ਵਿੱਚ ਆਈਓਐਸ ਲਈ ਫੇਸ ਅਨਲੌਕ ਫੀਚਰ ਪਹਿਲਾਂ ਹੀ ਦੇ ਦਿੱਤਾ ਗਿਆ ਹੈ।
ਜਲਦ ਲਾਂਚ ਹੋਵੇਗਾ ਫੀਚਰ
WABetaInfo ਨੂੰ ਵਟਸਐਪ ਦੇ ਬੀਟਾ ਬਿਲਡ 2.20.203.3 ਵਿਚ ਆਉਣ ਵਾਲੇ ਇਸ ਐਂਡਰਾਇਡ ਫੀਚਰ ਬਾਰੇ ਪਤਾ ਲੱਗਿਆ ਹੈ। ਹਾਲਾਂਕਿ ਇਸ ਫੀਚਰ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹ ਫੀਚਰ ਜਲਦੀ ਹੀ ਐਂਡਰਾਇਡ ਯੂਜ਼ਰਸ ਲਈ ਲਾਂਚ ਕਰ ਦਿੱਤਾ ਜਾਵੇਗਾ।
ਸਿਰਫ 4 ਘੰਟੇ ਨੌਕਰੀ ਕਰਕੇ ਹਰ ਮਹੀਨੇ ਕਮਾਓ 70,000 ਰੁਪਏ, ਉਹ ਵੀ ਆਪਣੇ ਹੀ ਸ਼ਹਿਰ 'ਚ
ਫੋਨ ਬਦਲਣ ਤੋਂ ਬਾਅਦ ਵੀ ਕਰੇਗਾ ਕੰਮ
Whatsapp ਦਾ ਇਹ ਨਵਾਂ ਫੀਚਰ ਫੋਨ ਚੇਂਜ ਕਰਨ ਤੋਂ ਬਾਅਦ ਵੀ ਕੰਮ ਕਰੇਗਾ। ਸਮਾਰਟਫੋਨ ਬਦਲਣ ਤੋਂ ਬਾਅਦ ਵੀ ਤੁਸੀਂ ਪੁਰਾਣੇ ਫੋਨ ਦੇ ਫੇਸ ਅਨਲਾਕ ਨਾਲ ਐਪ ਖੋਲ੍ਹ ਸਕੋਗੇ। ਇਕ ਰਿਪੋਰਟ ਦੇ ਅਨੁਸਾਰ, WhatsApp ਬੀਟਾ ਬਿਲਡ 2.20.203.3 ਵੀ ਫਿੰਗਰਪ੍ਰਿੰਟ ਲਾਕ ਨੂੰ ਪਹਿਲਾਂ ਨਾਲੋਂ ਸੁਧਾਰ ਦੇਵੇਗਾ।
Soumitra Chatterjee Death: ਮਸ਼ਹੂਰ ਅਦਾਕਾਰ ਸੌਮਿੱਤਰਾ ਚੈਟਰਜੀ ਨਹੀਂ ਰਹੇ!
ਫਿੰਗਰ ਪ੍ਰਿੰਟ ਦੇ ਇਲਾਵਾ ਆਪਸ਼ਨ ਨਹੀਂ
ਫੇਸ ਅਨਲੌਕ ਫੀਚਰ ਤੋਂ ਬਾਅਦ, ਐਪ 'ਤੇ ਫਿੰਗਰਪ੍ਰਿੰਟ ਲੌਕ ਆਪਸ਼ਨ ਨੂੰ ਬਾਇਓਮੀਟ੍ਰਿਕ ਲੌਕ' ਚ ਬਦਲ ਦਿੱਤਾ ਜਾਵੇਗਾ, ਕਿਉਂਕਿ ਇਹ ਫੀਚਰ ਹੋਰ ਤਰੀਕਿਆਂ ਨਾਲ ਲਾਕ ਨੂੰ ਅਨਲੌਕ ਕਰ ਸਕੇਗਾ।ਵ੍ਹੱਟਸਐਪ ਵੀ ਫਿੰਗਰ ਪ੍ਰਿੰਟ ਜਾਂ ਫੇਸ ਰੈਕੋਗਨੀਸ਼ਨ ਦੇ ਫੇਲ੍ਹ ਹੋਣ ਦੇ ਮਾਮਲੇ ਤੇ ਵਿਸ਼ੇਸ਼ ਪਹਿਚਾਣ ਲਈ ਵਿਚਾਰ ਕਰੇਗਾ।ਹੁਣ ਜੋ ਫੀਚਰ ਹੈ ਉਸਦੇ ਅਨੁਸਾਰ ਅਗਰ ਫਿੰਗਰਪ੍ਰਿੰਟ ਤੇ ਐਪ ਅਨਲੌਕ ਨਹੀਂ ਹੁੰਦੀ ਤਾਂ ਕੋਈ ਦੂਸਰਾ ਆਪਸ਼ਨ ਨਹੀਂ ਮਿਲਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)