ਪੜਚੋਲ ਕਰੋ
Advertisement
ਫੇਸਬੁਕ ਅਤੇ ਇੰਟਾਗ੍ਰਾਮ ਦੇ ਡਾਉਨ ਹੋਣ ਦੀ ਕੰਪਨੀ ਨੇ ਦੱਸੀ ਵਜ੍ਹਾ
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡਸ ਸੋਸ਼ਲ ਨੇਟਵਰਕ ‘ਚ ਖਰਾਬੀ ਆ ਗਈ ਹੈ। ਜੀ ਹਾਂ, ਅਸਲ ‘ਚ ਫੇਸਬੁਕ ਅਤੇ ਇੰਸਟਾਗ੍ਰਾਮ ਕਲ੍ਹ ਰਾਤ ਤੋਂ ਡਾਉਨ ਚਲ ਰਹੇ ਹਨ। ਦੋਵੇਂ ਪਲੇਟਫਾਰਮ ਦੁਨੀੳਾ ਦੇ ਟੌਪ ਸੋਸ਼ਲ ਮੀਡੀਆ ਪਲੇਟਫਾਰਮ ਹਨ। ਜੇਕਰ ਤੁਸੀਂ ਫੇਸਬੁਕ ਲੌਗਇੰਨ ਕਰਦੇ ਹੋੲ ਤਾਂ ਮੈਸੇਜ ਆਉਂਦਾ ਹੈ ‘Facebook will be back soon’। ਫਿਲਹਾਲ ਕੰਪਨੀਆਂ ਇਸ ਨੂੰ ਠੀਕ ਕਰਨ ‘ਚ ਲੱਗੀਆਂ ਹੋਇਆਂ ਹਨ।
ਅਜਿਹਾ ਸਿਰਫ ਫੇਸਬੁਕ ਦੇ ਨਾਲ ਹੀ ਨਹੀਂ ਸਗੋਂ ਇੰਸਟਾਗ੍ਰਾਮ ਦੇ ਨਾਲ ਵੀ ਹੋਇਆ ਹੈ। ਰਾਤ ਨੂੰ ਕਈ ਯੂਜ਼ਰਸ ਨੇ ਆਪਣੀ ਸਟੋਰੀ ਅਤੇ ਪਿਕ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਜਿਸ ‘ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗ ਰਿਹਾ ਸੀ। ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਕਈ ਤਾਂ ਇਸ ਦੇ ਸਕਰੀਨ ਸ਼ੋਰਟ ਵੀ ਸ਼ੇਅਰ ਕਰ ਰਹੇ ਹਨ।We’re aware that some people are currently having trouble accessing the Facebook family of apps. We’re working to resolve the issue as soon as possible.
— Facebook (@facebook) March 13, 2019
ਫੇਸਬੁਕ ਨੇ ਇਨ੍ਹਾਂ ਦਾ ਜਵਾਬ ਦਿੰਦੇ ਹੋਏ ਕਿਹੲ ਕਿ ਅਸੀਂ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਇਹ ਕੋਈ ਹੈਕਰਸ ਦਾ ਹਮਲਾ ਨਹੀਂ ਹੈ। ਪਿਛਲੇ 24 ਘੰਟਿਆਂ ‘ਚ ਇਹ ਦੂਜਾ ਸਭ ਤੋਂ ਵੱਡਾ ਤਕਨੋਲਜੀ ਰੁੱਕਣ ਦਾ ਮਾਮਲਾ ਹੈ। ਬੀਤੇ ਦਿਨੀਂ ਗੂਗਲ ਦੀ ਕਈ ਸਰਵੀਸੀਜ਼ ਡਾਊਨ ਸੀ।We’re aware of an issue impacting people's access to Instagram right now. We know this is frustrating, and our team is hard at work to resolve this ASAP.
— Instagram (@instagram) March 13, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement