Facebook Market Cap: ਘਟ ਰਹੀ ਹੈ ਫੇਸਬੁੱਕ ਦੀ ਚਮਕ, ਟੌਪ 10 ਕੰਪਨੀਆਂ ਦੀ ਲਿਸਟ 'ਚੋਂ ਹੋਈ ਬਾਹਰ
Meta Market Cap: ਪਿਛਲੇ ਕੁਝ ਮਹੀਨਿਆਂ ਤੋਂ ਫੇਸਬੁੱਕ ਲਈ ਚੰਗੀ ਖ਼ਬਰ ਨਹੀਂ ਆ ਰਹੀ ਹੈ। ਹੁਣ ਕੰਪਨੀ ਦੀ ਮਾਰਕੀਟ ਕੈਪ ਲਗਾਤਾਰ ਘਟ ਰਹੀ ਹੈ। ਮਾਰਕਿਟ ਕੈਪ ਦੇ ਲਿਹਾਜ਼ ਨਾਲ ਕੰਪਨੀ ਟੌਪ 10 ਕੰਪਨੀਆਂ ਦੀ ਸੂਚੀ ਤੋਂ ਵੀ ਬਾਹਰ ਹੋ ਗਈ ਹੈ।
Facebook Market Cap is Decreasing quickly now he is out from top 10 company list
Meta Market Cap Decreasing: ਸੋਸ਼ਲ ਮੀਡੀਆ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਲਈ Meta ਯਾਨੀ Facebook, 2022 ਹੁਣ ਤੱਕ ਸਹੀ ਸਾਬਤ ਨਹੀਂ ਹੋ ਰਿਹਾ ਹੈ। ਕੰਪਨੀ ਲਈ ਬੁਰੀ ਖ਼ਬਰ ਜਾਰੀ ਹੈ। ਕੁਝ ਦਿਨ ਪਹਿਲਾਂ ਜਿੱਥੇ ਕੰਪਨੀ ਦੇ ਰੋਜ਼ਾਨਾ ਐਕਟਿਵ ਯੂਜ਼ਰਸ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ, ਉੱਥੇ ਹੀ ਹੁਣ ਕੰਪਨੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਫੇਸਬੁੱਕ ਦਾ ਮਾਰਕੀਟ ਕੈਪ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਹੁਣ ਸਥਿਤੀ ਇਸ ਹੱਦ ਤੱਕ ਆ ਗਈ ਹੈ ਕਿ ਇਹ ਕੰਪਨੀ ਮਾਰਕੀਟ ਕੈਪ ਦੇ ਲਿਹਾਜ਼ ਨਾਲ ਟੌਪ 10 ਕੰਪਨੀਆਂ ਦੀ ਸੂਚੀ ਤੋਂ ਵੀ ਬਾਹਰ ਹੋ ਗਈ ਹੈ।
ਕਦੇ ਹੁੰਦੀ ਸੀ ਟੌਪ 6 ਵਿੱਚ ਸ਼ਾਮਲ
ਅਮਰੀਕੀ ਸ਼ੇਅਰ ਬਾਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਆਈਟੀ ਅਤੇ ਟੈਕ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਹਲਚਲ 'ਚ ਮੇਟਾ ਪਲੇਟਫਾਰਮ ਇੰਕ ਯਾਨੀ ਫੇਸਬੁੱਕ ਦੀ ਪੇਰੈਂਟ ਕੰਪਨੀ ਦੇ ਸ਼ੇਅਰ ਵੀ ਬੁਰੀ ਤਰ੍ਹਾਂ ਡਿੱਗ ਰਹੇ ਹਨ। ਦੇਖਦੇ ਹੀ ਦੇਖਦੇ ਕੰਪਨੀ ਦਾ ਮਾਰਕੀਟ ਕੈਪ ਇੰਨਾ ਡਿੱਗ ਗਿਆ ਕਿ ਉਸ ਨੂੰ ਟੌਪ-10 ਕੰਪਨੀਆਂ ਦੀ ਸੂਚੀ ਤੋਂ ਬਾਹਰ ਹੋਣਾ ਪਿਆ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਤੱਕ ਫੇਸਬੁੱਕ ਮਾਰਕੀਟ ਕੈਪ ਦੇ ਲਿਹਾਜ਼ ਨਾਲ ਟੌਪ-6 ਕੰਪਨੀਆਂ 'ਚ ਸ਼ਾਮਲ ਸੀ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਨੂੰ ਬੰਦ ਬਾਜ਼ਾਰ ਤੋਂ ਬਾਅਦ ਮੇਟਾ ਦਾ ਮਾਰਕਿਟ ਕੈਪ 565 ਅਰਬ ਡਾਲਰ ਤੱਕ ਡਿੱਗ ਗਿਆ ਅਤੇ ਇਹ ਮਾਰਕਿਟ ਕੈਪ ਦੇ ਲਿਹਾਜ਼ ਨਾਲ 10 ਸਭ ਤੋਂ ਵੱਡੀ ਕੰਪਨੀਆਂ ਦੀ ਸੂਚੀ ਤੋਂ ਬਾਹਰ ਹੋ ਗਈ। ਹੁਣ ਕੰਪਨੀ 11ਵੇਂ ਨੰਬਰ 'ਤੇ ਹੈ।
ਇਹ ਹਨ ਟੌਪ 5 ਕੰਪਨੀਆਂ
ਰਿਪੋਰਟ ਮੁਤਾਬਕ ਇਸ ਸਮੇਂ ਐਪਲ 2.8 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਦੇ ਨਾਲ ਪਹਿਲੇ ਨੰਬਰ 'ਤੇ ਹੈ, ਮਾਈਕ੍ਰੋਸਾਫਟ 2.2 ਟ੍ਰਿਲੀਅਨ ਡਾਲਰ ਦੇ ਨਾਲ ਦੂਜੇ ਨੰਬਰ 'ਤੇ ਹੈ, ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ 2 ਟ੍ਰਿਲੀਅਨ ਡਾਲਰ ਦੇ ਨਾਲ ਤੀਜੇ ਨੰਬਰ 'ਤੇ ਹੈ, ਗੂਗਲ ਦੀ ਮੂਲ ਕੰਪਨੀ ਅਲਫਾਬੇਟ ਮਾਰਕੀਟ ਕੈਪ ਦੇ ਹਿਸਾਬ ਨਾਲ ਚੌਥੇ ਨੰਬਰ 'ਤੇ ਹੈ, ਜਦਕਿ ਐਮਜ਼ੌਨ 1.6 ਟ੍ਰਿਲੀਅਨ ਡਾਲਰ ਦੀ ਕੈਪ ਦੇ ਨਾਲ ਪੰਜਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ: Punjab Election 2022: ਪੰਜਾਬ 'ਚ ਵੋਟਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨੂੰ ਚੇਤਾਵਨੀ, ਜਾਣੋ ਕਿਉਂ ਕਿਹਾ 'ਠੋਕਾਂਗਾ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin