Facebook-Instagram Down: ਹਫ਼ਤੇ 'ਚ ਦੂਜੀ ਵਾਰ ਡਾਊਨ ਹੋਇਆ ਫੇਸਬੁੱਕ-ਇੰਸਟਾਗ੍ਰਾਮ, ਕੰਪਨੀ ਨੇ ਇੱਕ ਬਿਆਨ ਜਾਰੀ ਕਰ ਮੰਗੀ ਮੁਆਫੀ
ਸੋਸ਼ਲ ਮੀਡੀਆ ਐਪਸ ਇੰਸਟਾਗ੍ਰਾਮ ਅਤੇ ਫੇਸਬੁੱਕ ਇੱਕ ਹਫ਼ਤੇ 'ਚ ਦੂਜੀ ਵਾਰ ਡਾਊਨ ਹੋਏ ਹਨ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਐਪਸ ਨੇ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਉਪਭੋਗਤਾਵਾਂ ਤੋਂ ਮੁਆਫੀ ਮੰਗੀ ਹੈ।
Facebook-Instagram Down: ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਸਰਵਿਸ 'ਚ ਇੱਕ ਵਾਰ ਫਿਰ ਦਿੱਕਤ ਆਈ ਹੈ। ਜਿਸਨੇ ਉਪਭੋਗਤਾਵਾਂ ਨੂੰ ਮੁੜ ਬਹੁਤ ਮੁਸ਼ਕਲਾਂ ਦਾ ਕਾਰਨ ਬਣਾਇਆ ਹੈ। ਇਹ ਇੱਕ ਹਫ਼ਤੇ 'ਚ ਦੂਜੀ ਵਾਰ ਹੋਇਆ ਹੈ। ਜਿਸ ਤੋਂ ਬਾਅਦ ਫੇਸਬੁੱਕ ਨੇ ਯੂਜ਼ਰਸ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਹੁਣ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ। ਫੇਸਬੁੱਕ ਨੇ ਕਿਹਾ ਕਿ ਅੱਜ ਦੀ ਸਮੱਸਿਆ ਦਾ ਸੋਮਵਾਰ ਦੀ ਪ੍ਰੋਬਲਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
"Some people are having trouble accessing our apps, we’re working to get things back to normal as quickly as possible," Facebook in a statement after it went down pic.twitter.com/fIEtroMJUE
— ANI (@ANI) October 8, 2021
ਫੇਸਬੁੱਕ ਨੇ ਮੁਆਫੀ ਮੰਗਦੇ ਹੋਏ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ, “ਕੁਝ ਲੋਕਾਂ ਨੂੰ ਸਾਡੇ ਐਪਸ ਨੂੰ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਅਸੀਂ ਛੇਤੀ ਤੋਂ ਛੇਤੀ ਚੀਜ਼ਾਂ ਨੂੰ ਆਮ ਵਾਂਗ ਕਰਨ ਲਈ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ, ਇੰਸਟਾਗ੍ਰਾਮ ਵਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਕਿ "ਸਾਨੂੰ ਬਹੁਤ ਅਫਸੋਸ ਹੈ ਅਤੇ ਇਸ ਨੂੰ ਠੀਕ ਕਰਨ ਲਈ ਜਿੰਨੀ ਜਲਦੀ ਹੋ ਸਕੇ ਕੰਮ ਕਰ ਰਹੇ ਹਾਂ।"
"Things have been fixed, and everything should be back to normal now," states Instagram after it went down for a few hours pic.twitter.com/xTxzYnLk9f
— ANI (@ANI) October 8, 2021
ਦੱਸ ਦੇਈਏ ਕਿ ਕੁਝ ਉਪਭੋਗਤਾਵਾਂ ਨੂੰ ਸ਼ੁੱਕਰਵਾਰ ਦੇਰ ਰਾਤ (ਭਾਰਤੀ ਸਮੇਂ) ਦੇ ਹਫ਼ਤੇ 'ਚ ਦੂਜੀ ਵਾਰ ਸਰਵਰ ਡਾਊਨ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਨ੍ਹਾਂ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਉਪਭੋਗਤਾਵਾਂ ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਨੇ ਇਸ ਸਮੱਸਿਆ ਦਾ ਸਾਹਮਣਾ ਕੀਤਾ ਸੀ ਕਰਨਾ ਹੈ।
ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਸਰਵੀਸ 'ਚ ਰੁਕਾਵਟ ਆਉਣ ਤੋਂ ਬਾਅਦ ਆਪਣੇ ਉਪਭੋਗਤਾਵਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਟੀਮ ਜਿੰਨੀ ਜਲਦੀ ਹੋ ਸਕੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਆਫੀ ਮੰਗਦੇ ਹੋਏ, ਇੰਸਟਾਗ੍ਰਾਮ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, 'ਅਸੀਂ ਜਾਣਦੇ ਹਾਂ ਕਿ ਤੁਹਾਡੇ ਚੋਂ ਕੁਝ ਨੂੰ ਇਸ ਸਮੇਂ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਸਾਨੂੰ ਅਫਸੋਸ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਵੀ ਆਪਣੇ ਉਪਭੋਗਤਾਵਾਂ ਤੋਂ ਸੇਵਾ 'ਚ ਵਿਘਨ ਲਈ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਟੀਮ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਹਫ਼ਤੇ ਸੋਮਵਾਰ ਨੂੰ ਲਗਪਗ 7 ਘੰਟਿਆਂ ਲਈ ਵ੍ਹੱਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਕੰਮ ਨਾ ਕਰਨ ਕਾਰਨ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵੈਬ ਮਾਨਿਟਰਿੰਗ ਗਰੁਪ Downdetector ਮੁਤਾਬਕ, ਸੋਮਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ 36,000 ਤੋਂ ਵੱਧ ਉਪਭੋਗਤਾਵਾਂ ਨੂੰ ਇੰਸਟਾਗ੍ਰਾਮ 'ਤੇ ਮੁੜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ, ਫੇਸਬੁੱਕ 'ਤੇ ਅਜਿਹੇ 800 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਉਪਭੋਗਤਾ ਮੈਸੇਜਿੰਗ ਪਲੇਟਫਾਰਮ ਦੀ ਵਰਤੋਂ ਨਹੀਂ ਕਰ ਸਕਦੇ ਸੀ।
ਇਹ ਵੀ ਪੜ੍ਹੋ: Navjot Singh Sidhu: ਆਖਰ ਸੀਐਮ ਨਾ ਬਣਨ 'ਤੇ ਛਲਕਿਆ ਸਿੱਧੂ ਦਾ ਦਰਦ, ਚੰਨੀ ਲਈ ਭੱਦੀ ਸ਼ਬਦਾਵਲੀ ਦੀ ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: