ਪੜਚੋਲ ਕਰੋ
ਫੇਕ ਨਿਊਜ਼ ਨਾਲ ਲੜਨ ਲਈ ਫੇਸਬੁੱਕ ਨੂੰ ਦੇਣੀ ਪਵੇਗੀ ਨਿੱਜੀ ਜਾਣਕਾਰੀ

ਨਵੀਂ ਦਿੱਲੀ: ਸੋਸ਼ਲ ਨੈੱਟਵਰਕਿੰਗ ਜਾਇੰਟ ਫੇਸਬੁੱਕ ਨੇ ਹੁਣ ਇੱਕ ਹੋਰ ਫੀਚਰ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਹੁਣ ਪੇਜ ਤੇ ਪ੍ਰਾਇਮਰੀ ਲੋਕੇਸ਼ਨ ਸਬੰਧੀ ਵੀ ਜਾਣਕਾਰੀ ਮਿਲ ਸਕੇਗੀ। ਉੱਥੇ ਹੀ ਫੇਸਬੁੱਕ ਹੁਣ ਇਸ ਗੱਲ ਦੀ ਜਾਣਕਾਰੀ ਵੀ ਦੇਵੇਗਾ ਕਿ ਪੇਜ ਦਾ ਪ੍ਰਬੰਧਨ ਯਾਨੀ ਮੈਨੇਜ ਕੌਣ ਕਰ ਰਿਹਾ ਹੈ। ਇਸ ਫੀਚਰ ਨੂੰ ਫੇਸਬੁੱਕ ਤੇ ਯੂਜ਼ਰਜ਼ ਸਕਿਓਰਿਟੀ ਨੂੰ ਹੋਰ ਮਜ਼ਬੂਤ ਕਰਨ ਲਈ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਵਿੱਚ ਕੀ ਹੋਵੇਗਾ ? ਇਸ ਜਾਣਕਾਰੀ ਵਿੱਚ ਇਹ ਦੱਸਿਆ ਜਾਵੇਗਾ ਕਿ ਪੇਜ ਨੂੰ ਕਦੋਂ ਬਣਾਇਆ ਗਿਆ ਸੀ ਤੇ ਇਸ ਦੀ ਪ੍ਰਾਇਮਰੀ ਲੋਕੇਸ਼ਨ ਕੀ ਹੈ ਤੇ ਇਸ ਨੂੰ ਕੌਣ ਮੈਨੇਜ ਕਰਦਾ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਪੇਜ ਨੂੰ ਕੌਣ-ਕੌਣ ਕਿਹੜੇ-ਕਿਹੜੇ ਦੇਸ਼ ਵਿੱਚੋਂ ਮੈਨੇਜ ਕਰਦੇ ਹਨ। ਇਸ ਫੀਚਰ ਦੀ ਸ਼ੁਰੂਆਤ ਛੇ ਸਤੰਬਰ 2018 ਤੋਂ ਹੋ ਸਕਦੀ ਹੈ। ਫੇਸਬੁੱਕ ਨੇ ਕਿਹਾ ਕਿ ਪੇਜ ਦੀ ਜਾਣਕਾਰੀ ਦੇ ਨਾਲ ਉਸ ਵਿਅਕਤੀ ਦਾ ਲੋਕੇਸ਼ਨ, ਉਸ ਦਾ ਪ੍ਰੋਫਾਈਲ ਤੇ ਡਿਵਾਈਸ ਕੁਨੈਕਸ਼ਨ ਦੀ ਜਾਣਕਾਰੀ ਵੀ ਆਵੇਗੀ। ਹਾਲਾਂਕਿ, ਪੇਜ ਮੈਨੇਜ ਕਰਨ ਵਾਲੇ ਯੂਜ਼ਰ ਦੀ ਨਿਜੀ ਜਾਣਕਾਰੀ ਬਾਰੇ ਫੇਸਬੁੱਕ ਨੇ ਕਿਹਾ ਹੈ ਕਿ ਜਦ ਤਕ ਯੂਜ਼ਰ ਨਹੀਂ ਚਾਹੇਗਾ ਉਦੋਂ ਤਕ ਅਸੀਂ ਅਜਿਹਾ ਕਦਮ ਨਹੀਂ ਚੁੱਕਾਂਗੇ। ਦੱਸ ਦੇਈਏ ਕਿ ਫੇਸਬੁੱਕ ਛੇਤੀ ਹੀ ਉਨ੍ਹਾਂ ਪੇਜਾਂ ਦੀ ਪੜਤਾਲ ਯਾਨੀ ਵੈਰੀਫਿਕੇਸ਼ਨ ਕਰਨੀ ਸ਼ੁਰੂ ਕਰੇਗਾ, ਜਿਨ੍ਹਾਂ ਨਾਲ ਯੂਐਸ ਆਧਾਰਤ ਯੂਜ਼ਰ ਜ਼ਿਆਦਾ ਜੁੜੇ ਹੋਏ ਹਨ। ਫੇਸਬੁੱਕ ਪੇਜ ਐਡਮਿਨ ਨੂੰ ਉਨ੍ਹਾਂ ਦਾ ਅਕਾਊਂਟ ਸਕਿਓਰ ਕਰਨ ਲਈ ਦੋ ਫੈਕਟਰ ਔਥੈਂਟੀਕੇਸ਼ਨ ਦੀ ਸੁਵਿਧਾ ਵੀ ਦੇਵੇਗਾ। ਫੇਸਬੁੱਕ ਦਾ ਦਾਅਵਾ ਹੈ ਕਿ ਉਕਤ ਤਬਦੀਲੀਆਂ ਤੋਂ ਬਾਅਦ ਪੇਕ ਨਿਊਜ਼ 'ਤੇ ਕਾਫੀ ਹੱਦ ਤਕ ਲਗਾਮ ਲੱਗ ਜਾਵੇਗੀ।
ਟ੍ਰੈਂਡਿੰਗ ਟੌਪਿਕ





















