ਪੜਚੋਲ ਕਰੋ

ਆਖਰ ਲੱਭ ਹੀ ਲਿਆ ਬਗੈਰ ਏਸੀ ਇਮਾਰਤਾਂ ਨੂੰ ਠੰਢਾ ਕਰਨ ਦਾ ਜੁਗਾੜ, ਨਹੀਂ ਹੋਏਗੀ ਖਤਰਨਾਕ ਗੈਸਾਂ ਦੀ ਨਿਕਾਸੀ, 80 ਫੀਸਦੀ ਬਿਜਲੀ ਦੀ ਬੱਚਤ

ਇਹ ਖਤਰਨਾਕ ਗੈਸਾਂ ਦਾ ਨਿਕਾਸ ਕਰਦੇ ਹਨ ਜੋ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹਨ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਸੇ ਤਰ੍ਹਾਂ ਖਤਰਨਾਕ ਗੈਸਾਂ ਦੀ ਨਿਕਾਸੀ ਕਰਦੇ ਰਹੇ ਤਾਂ ਧਰਤੀ ਤਬਾਹ ਹੋ ਸਕਦੀ ਹੈ।

Cooling With Lake Water: ਗਰਮੀ ਦਾ ਕਹਿਰ ਵਰ੍ਹਨਾ ਸ਼ੁਰੂ ਹੋ ਗਿਆ ਹੈ। ਇਸ ਗਰਮੀ ਦੇ ਮੌਸਮ 'ਚ ਘਰਾਂ, ਦਫਤਰਾਂ ਆਦਿ ਨੂੰ ਠੰਢਾ ਰੱਖਣ ਲਈ ਏਅਰ ਕੰਡੀਸ਼ਨਰ ਦਾ ਸਹਾਰਾ ਲਿਆ ਜਾ ਰਿਹਾ ਹੈ। ਬੇਸ਼ੱਕ, ਇਹ ਏਸੀ ਇਮਾਰਤਾਂ ਨੂੰ ਅੰਦਰੋਂ ਠੰਢਾ ਕਰਦੇ ਹਨ, ਪਰ ਇਹ ਵਾਤਾਵਰਣ ਲਈ ਬਹੁਤ ਖਤਰਨਾਕ ਹਨ। ਇਹ ਖਤਰਨਾਕ ਗੈਸਾਂ ਦਾ ਨਿਕਾਸ ਕਰਦੇ ਹਨ ਜੋ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹਨ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਖਤਰਨਾਕ ਗੈਸਾਂ ਦੀ ਨਿਕਾਸੀ ਕਰਦੇ ਰਹੇ ਤਾਂ ਧਰਤੀ ਤਬਾਹ ਹੋ ਸਕਦੀ ਹੈ।


ਏਸੀ ਦੀ ਲੱਭਿਆ ਬਦਲ

ਉਧਰ, ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਨੇਵਾ 'ਚ ਇਮਾਰਤਾਂ ਨੂੰ ਠੰਢਾ ਕਰਨ ਲਈ ਅਨੋਖਾ ਤਰੀਕਾ ਅਪਣਾਇਆ ਜਾ ਰਿਹਾ ਹੈ। ਇੱਥੇ ਇਮਾਰਤਾਂ ਨੂੰ ਠੰਢਾ ਕਰਨ ਲਈ ਏਅਰ ਕੰਡੀਸ਼ਨ ਦੀ ਬਜਾਏ ਝੀਲ ਦਾ ਪਾਣੀ ਵਰਤਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਬਿਜਲੀ ਦੀ ਖਪਤ 80% ਘਟ ਰਹੀ ਹੈ, ਬਲਕਿ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚ ਰਿਹਾ।


ਝੀਲ ਵਿੱਚ ਡੂੰਘਾਈ ਤੱਕ ਪਾਣੀ ਰਹਿੰਦਾ ਠੰਢਾ

ਸਵਿਸ ਕੰਪਨੀ SIG ਯੂਰਪ ਦੀ ਸਭ ਤੋਂ ਵੱਡੀ ਐਲਪਾਈਨ ਝੀਲ ਵਿੱਚ 45 ਮੀਟਰ ਦੀ ਡੂੰਘਾਈ ਤੋਂ ਪਾਣੀ ਪੰਪ ਕਰ ਰਹੀ ਹੈ। ਇਸ ਡੂੰਘਾਈ 'ਤੇ ਪਾਣੀ ਦਾ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਰਹਿੰਦਾ ਹੈ। ਇਹ ਪਾਣੀ ਫਿਰ ਸਥਾਨਕ ਇਮਾਰਤਾਂ ਵਿੱਚ ਹੀਟ ਐਕਸਚੇਂਜਰਾਂ ਵਿੱਚੋਂ ਲੰਘਦਾ ਹੈ, ਜੋ ਇਮਾਰਤਾਂ ਦੀ ਗਰਮੀ ਨੂੰ ਸੋਖ ਲੈਂਦਾ ਹੈ ਤੇ ਉਨ੍ਹਾਂ ਨੂੰ ਠੰਢਾ ਕਰਦਾ ਹੈ। ਬਾਅਦ ਵਿੱਚ ਪਾਣੀ ਨੂੰ ਵਾਪਸ ਝੀਲ ਵਿੱਚ ਛੱਡ ਦਿੱਤਾ ਜਾਂਦਾ ਹੈ। 

ਬਿਜਲੀ ਦੀ ਬੱਚਤ

ਦੱਸ ਦਈਏ ਕਿ ਏਅਰ ਕੰਡੀਸ਼ਨਿੰਗ ਸਿਸਟਮ ਹਰ ਸਾਲ ਵੱਡੀ ਮਾਤਰਾ ਵਿੱਚ ਊਰਜਾ ਦੀ ਖਪਤ ਕਰਦਾ ਹੈ। ਇਸ ਨਾਲ ਮੋਟੇ ਬਿਜਲੀ ਦੇ ਬਿੱਲ ਵੀ ਆਉਂਦੇ ਹਨ। ਇਸ ਦੇ ਨਾਲ ਹੀ ਬਿਜਲੀ ਦਾ ਸੰਕਟ ਵੀ ਗੰਭੀਰ ਹੋ ਜਾਂਦਾ ਹੈ। ਪੰਜਾਬ ਵਿੱਚ ਗਰਮੀਆਂ ਦੌਰਾਨ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦਣੀ ਪੈਂਦੀ ਹੈ। ਇਸ ਨਾਲ ਸੂਬੇ ਉੱਪਰ ਵਿੱਤੀ ਬੋਝ ਵਧਦਾ ਹੈ। ਦੂਜੇ ਪਾਸੇ ਝੀਲ ਦੇ ਪਾਣੀ ਵਾਲੀ ਤਕਨੀਕ ਵਿੱਚ ਬਿਜਲੀ ਦੀ ਬਚਤ ਹੁੰਦੀ ਹੈ।


ਵਾਤਾਵਰਨ ਨੂੰ ਵੀ ਹੁੰਦਾ ਫਾਇਦਾ 

ਇੰਨਾ ਹੀ ਨਹੀਂ ਸਰਦੀਆਂ ਵਿੱਚ ਇਸ ਸਿਸਟਮ ਵਿੱਚ ਹੀਟ ਪੰਪ ਲਾ ਕੇ ਗਰਮ ਪਾਣੀ ਦੀ ਪ੍ਰਣਾਲੀ ਨਾਲ ਇਮਾਰਤਾਂ ਨੂੰ ਗਰਮ ਵੀ ਰੱਖਿਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ CO2 ਦੇ ਨਿਕਾਸ ਵਿੱਚ 80% ਦੀ ਕਮੀ ਆਉਂਦੀ ਹੈ। ਵਰਤਮਾਨ ਵਿੱਚ, ਸਿਸਟਮ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ, ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਸਮੇਤ 50 ਇਮਾਰਤਾਂ ਸ਼ਾਮਲ ਹਨ।

40% ਨਿਕਾਸੀ ਇਮਾਰਤਾਂ ਤੋਂ ਆਉਂਦੀ

2035 ਤੱਕ ਜਨੇਵਾ ਵਿੱਚ 30 ਕਿਲੋਮੀਟਰ ਨਵੀਆਂ ਪਾਈਪਾਂ ਪਾਉਣ ਦੀ ਯੋਜਨਾ ਹੈ। ਇਸ ਨਾਲ CO2 ਨਿਕਾਸ ਪ੍ਰਤੀ ਸਾਲ 70,000 ਟਨ ਘਟੇਗਾ, ਜੋ 7,000 ਘਰਾਂ ਦੇ ਨਿਕਾਸ ਦੇ ਬਰਾਬਰ ਹੈ। ਵਿਸ਼ਵ ਆਰਥਿਕ ਫੋਰਮ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਇਮਾਰਤਾਂ ਵਾਤਾਵਰਣ ਅਤੇ ਊਰਜਾ ਦੇ ਨਿਕਾਸ ਦਾ ਲਗਭਗ 40 ਪ੍ਰਤੀਸ਼ਤ ਯੋਗਦਾਨ ਪਾਉਂਦੀਆਂ ਹਨ। ਸਮੱਸਿਆ ਦੇ ਹੱਲ ਲਈ ਸਾਰੇ ਖੇਤਰਾਂ ਦੇ ਸਹਿਯੋਗ ਦੀ ਲੋੜ ਹੈ।

2018 ਤੱਕ ਇਹ ਪ੍ਰਣਾਲੀ ਇੰਨੀ ਪ੍ਰਭਾਵਸ਼ਾਲੀ ਸਾਬਤ ਹੋਈ ਕਿ ਇਸ ਤੋਂ ਬਾਅਦ ਇਸਨੂੰ ਜਨੀਵਾ ਸ਼ਹਿਰ ਦੇ ਕੇਂਦਰ ਅਤੇ ਸੱਤ ਨਗਰਪਾਲਿਕਾਵਾਂ ਤੱਕ ਵਧਾ ਦਿੱਤਾ ਗਿਆ ਹੈ। ਲਗਪਗ 50 ਇਮਾਰਤਾਂ ਇਸ ਦਾ ਲਾਭ ਲੈ ਰਹੀਆਂ ਹਨ ਤੇ 2035 ਤੱਕ 350 ਤੋਂ ਵੱਧ ਇਮਾਰਤਾਂ ਨੂੰ ਸਿਸਟਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP Rajya Sabha Candidate List: ਰਾਜ ਸਭਾ ਚੋਣਾਂ ਲਈ ਭਾਜਪਾ ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਇਨ੍ਹਾਂ ਸੀਨੀਅਰ ਆਗੂਆਂ ਦੇ ਨਾਮ ਲਿਸਟ 'ਚ ਸ਼ਾਮਲ...
ਰਾਜ ਸਭਾ ਚੋਣਾਂ ਲਈ ਭਾਜਪਾ ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਇਨ੍ਹਾਂ ਸੀਨੀਅਰ ਆਗੂਆਂ ਦੇ ਨਾਮ ਲਿਸਟ 'ਚ ਸ਼ਾਮਲ...
Punjab News: ਪੰਜਾਬ ਤੋਂ ਵੱਡੀ ਖਬਰ, ਹਿਰਾਸਤ ਵਿੱਚ ਲਿਆ ਗਿਆ ਸੀਨੀਅਰ ਕਾਂਗਰਸੀ ਆਗੂ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਹਿਰਾਸਤ ਵਿੱਚ ਲਿਆ ਗਿਆ ਸੀਨੀਅਰ ਕਾਂਗਰਸੀ ਆਗੂ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
Embed widget