ਪੜਚੋਲ ਕਰੋ
ਪਹਿਲੀ ਵਾਰ ਸਾਹਮਣੇ ਆਈ 'ਬਲੈਕ ਹੋਲ' ਦੀ ਤਸਵੀਰ, ਜਾਣੋ ਕੀ ਹੁੰਦਾ 'ਬਲੈਕ ਹੋਲ'
ਇਸ ਤਸਵੀਰ ਨੂੰ ਗੋਥ ਯੂਨੀਵਰਸਿਟੀ ਫਰੈਂਕਫਰਟ ਨੇ ਜਾਰੀ ਕੀਤਾ ਹੈ। ਤਸਵੀਰ ਜਾਰੀ ਕਰਦਿਆਂ ਸਿਆਨੋ ਰੇਜੋਲਾ ਨੇ ਦੱਸਿਆ ਕਿ ਸਾਧਾਰਨ ਭਾਸ਼ਾ ਵਿੱਚ ਕਿਹਾ ਜਾਏ ਜਾਂ ਬਲੈਕ ਹੋਲ ਅਜਿਹਾ ਖੱਡਾ ਹੈ, ਜਿਸ ਨੂੰ ਕਦੀ ਭਰਿਆ ਨਹੀਂ ਜਾ ਸਕਦਾ। ਦੱਸ ਦੇਈਏ ਕਈ ਸਾਲਾਂ ਤੋਂ ਦੁਨੀਆ ਭਰ ਦੇ ਵਿਗਿਆਨੀਆਂ ਲਈ ਬਲੈਕ ਹੋਲ ਇੱਕ ਰਹੱਸ ਬਣਿਆ ਹੋਇਆ ਹੈ।

ਚੰਡੀਗੜ੍ਹ: ਵਿਗਿਆਨੀਆਂ ਨੇ ਬਲੈਕ ਹੋਲ ਦੀ ਪਹਿਲੀ ਤਸਵੀਰ ਬੀਤੇ ਬੁੱਧਵਾਰ ਜਾਰੀ ਕੀਤੀ। ਇਸ ਤਸਵੀਰ ਨੂੰ ਗੋਥ ਯੂਨੀਵਰਸਿਟੀ ਫਰੈਂਕਫਰਟ ਨੇ ਜਾਰੀ ਕੀਤਾ ਹੈ। ਤਸਵੀਰ ਜਾਰੀ ਕਰਦਿਆਂ ਸਿਆਨੋ ਰੇਜੋਲਾ ਨੇ ਦੱਸਿਆ ਕਿ ਸਾਧਾਰਨ ਭਾਸ਼ਾ ਵਿੱਚ ਕਿਹਾ ਜਾਏ ਜਾਂ ਬਲੈਕ ਹੋਲ ਅਜਿਹਾ ਖੱਡਾ ਹੈ, ਜਿਸ ਨੂੰ ਕਦੀ ਭਰਿਆ ਨਹੀਂ ਜਾ ਸਕਦਾ। ਦੱਸ ਦੇਈਏ ਕਈ ਸਾਲਾਂ ਤੋਂ ਦੁਨੀਆ ਭਰ ਦੇ ਵਿਗਿਆਨੀਆਂ ਲਈ ਬਲੈਕ ਹੋਲ ਇੱਕ ਰਹੱਸ ਬਣਿਆ ਹੋਇਆ ਹੈ। ਦੁਨੀਆ ਭਰ ਦੀਆਂ ਛੇ ਥਾਵਾਂ 'ਤੇ ਵਿਗਿਆਨੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਬਲੈਕ ਹੋਲ ਦੀ ਤਸਵੀਰ ਜਾਰੀ ਕੀਤੀ। ਇੱਥੇ ਦੱਸਣਯੋਗ ਹੈ ਕਿ ਖਗੋਲ ਸ਼ਾਸਤਰ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਤਸਵੀਰ ਵੱਡੀ ਘਟਨਾ ਮੰਨ ਜਾ ਰਹੀ ਹੈ। ਹੁਣ ਤਕ ਬਲੈਕ ਹੋਲ ਦੇ ਆਕਾਰ-ਪ੍ਰਕਾਰ ਬਾਰੇ ਮਹਿਜ਼ ਕਲਪਨਾ ਹੀ ਕੀਤੀ ਜਾ ਰਹੀ ਸੀ। ਦੁਨੀਆ ਵਿੱਚ ਹੁਣ ਤਕ ਕਿਸੇ ਨੇ ਇਸ ਦੀ ਤਸਵੀਰ ਲੈਣ ਦਾ ਦਾਅਵਾ ਨਹੀਂ ਕੀਤਾ। ਪਰ ਹੁਣ ਵਿਗਿਆਨੀਆਂ ਨੇ ਬਲੈਕ ਹੋਲ ਦੀ ਤਸਵੀਰ ਜਾਰੀ ਕਰਕੇ ਇਸ ਦੇ ਰਹੱਸਾਂ ਤੋਂ ਪਰਦਾ ਚੁੱਕ ਦਿੱਤਾ ਹੈ।
ਦੱਸ ਦੇਈਏ ਬਲੈਕ ਹੋਲ ਦੀ ਤਸਵੀਰ ਲੈਣ ਲਈ ਦੁਨੀਆ ਦੀਆਂ ਛੇ ਥਾਵਾਂ ਹਵਾਈ, ਏਰਿਜ਼ੋਨਾ, ਸਪੇਨ, ਮੈਕਸਿਕੋ, ਚਿਲੀ ਤੇ ਦੱਖਣੀ ਧਰੁਵ ਵਿੱਚ ਈਵੈਂਟ ਹੌਰੀਜ਼ੋਨ ਟੈਲੀਸਕੋਪ ਲਾਇਆ ਗਿਆ ਸੀ। ਇਸ ਦਾ ਨਿਰਮਾਣ ਖ਼ਾਸ ਤੌਰ 'ਤੇ ਬਲੈਕ ਹੋਲ ਦੀ ਤਸਵੀਰ ਲੈਣ ਲਈ ਹੀ ਕੀਤਾ ਗਿਆ ਹੈ। ਕੀ ਹੁੰਦਾ ਹੈ ਬਲੋਕ ਹੋਲ?The first ever image of a black hole.
— European Commission 🇪🇺 (@EU_Commission) April 10, 2019
Taken by Event Horizon Telescope. #EUFunded.#RealBlackHole. pic.twitter.com/seOgqfkuYL
ਆਮ ਸਾਪੇਖਤਾ ਦੇ ਸਿਧਾਂਤ ਮੁਤਾਬਕ ਬਲੈਕ ਹੋਲ ਅਜਿਹਾ ਖਗੋਲੀ ਵਸਤੂ ਹੈ ਜਿਸ ਦਾ ਗੁਰੂਤਾਕਰਸ਼ਣ ਖੇਤਰ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਪ੍ਰਕਾਸ਼ ਸਮੇਤ ਕੁਝ ਵੀ ਇਸ ਦੀ ਖਿੱਚ ਤੋਂ ਨਹੀਂ ਬਚ ਸਕਦਾ। ਇਸ ਦੇ ਨਾਲ ਹੀ ਇਸ ਦੇ ਬਲੈਕ ਹੋਲ ਕਹਿਣ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਉਪਰ ਪੈਣ ਵਾਲੇ ਸਾਰੇ ਪ੍ਰਕਾਸ਼ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਤੇ ਇਸ ਤੋਂ ਕੁਝ ਰਿਫਲੈਕਟ ਨਹੀਂ ਹੁੰਦਾ। ਇਸੇ ਲਈ ਇਸ ਨੂੰ ਬਲੈਕ ਹੋਲ ਕਿਹਾ ਜਾਂਦਾ ਹੈ। ਦੱਸ ਦੇਈਏ ਇਸ ਤੋਂ ਪਹਿਲਾਂ, ਯੂਰਪੀਅਨ ਪੁਲਾੜ ਏਜੰਸੀ ਦੇ ਖਗੋਲੀ ਵਿਗਿਆਨੀ ਪਾਲ ਮੈਕਨਮਾਰਾ ਨੇ ਕਿਹਾ ਸੀ ਕਿ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵਿਗਿਆਨੀਆਂ ਨੇ ਦੇਖਿਆ ਹੈ ਕਿ ਸਾਡੀ ਗਲੈਕਸੀ ਦੇ ਕੇਂਦਰ ਵਿੱਚ ਕੁਝ ਬਹੁਤ ਹੀ ਚਮਕੀਲਾ ਹੈ। ਮੈਕਨਾਮਾ ਨੇ ਦੱਸਿਆ ਸੀ ਕਿ ਬਲੈਕ ਹੋਲ ਵਿੱਚ ਇੰਨਾ ਮਜ਼ਬੂਤਗੁਰੂਤਾ ਬਲ ਹੈ ਕਿ ਤਾਰੇ 20 ਸਾਲਾਂ ਵਿੱਚ ਇਸ ਦਾ ਪ੍ਰਕਰਮਾ ਕਰਦੇ ਹਨ।EU funding has provided crucial support to this ground-breaking discovery:
— European Commission 🇪🇺 (@EU_Commission) April 10, 2019
Live: @Moedas and five leading scientists #RealBlackHole #EUfunded https://t.co/KQGGiArzQE
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















