ਪੜਚੋਲ ਕਰੋ

ਠੱਗਾਂ ਦਾ ਨਵਾਂ ਢੰਗ! Fake Call ਰਾਹੀਂ ਨੌਜਵਾਨ ਤੋਂ ਲੁੱਟੇ 11 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਅੱਜ ਦੇ ਸਮੇਂ ਸਕੈਮ ਕਰਨ ਵਾਲੇ ਰੋਜ਼ਾਨਾ ਨਵੀਆਂ-ਨਵੀਂਆਂ ਟ੍ਰਿੱਕਸ ਲੱਭਦੇ ਹਨ ਠੱਗੀ ਦੇ ਲਈ। ਇੱਕ ਨੌਜਵਾਨ ਜੋ ਕਿ ਇਨ੍ਹਾਂ ਠੱਗਾਂ ਦੇ ਹੱਥੇ ਚੜ੍ਹ ਗਿਆ ਅਤੇ ਆਪਣੀ ਮਿਹਨਤ ਦੇ 11 ਲੱਖ ਰੁਪਏ ਗੁਆ ਦਿੱਤੇ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ..

Cyber Fraud: ਮੁੰਬਈ ਦੇ ਵਰਲੀ ਇਲਾਕੇ ਦੇ 28 ਸਾਲਾ ਕਾਰਪੋਰੇਟ ਕਰਮਚਾਰੀ ਨਾਲ "ਗੈਰਕਾਨੂੰਨੀ ਪਾਰਸਲ" ਠੱਗੀ ਦੀ ਇੱਕ ਨਵੀਂ ਘਟਨਾ ਵਾਪਰੀ ਹੈ। ਅਣਜਾਣ ਲੋਕਾਂ ਨੇ ਆਪਣੇ ਆਪ ਨੂੰ ਕਾਨੂੰਨੀ ਏਜੰਸੀਆਂ ਦੇ ਅਧਿਕਾਰੀ ਦੱਸਦਿਆਂ ਉਸਨੂੰ ਕਈ ਫੋਨ ਕੀਤੇ। ਠੱਗਾਂ ਨੇ ਪੀੜਤ ਨੂੰ ਯਕੀਨ ਦਵਾਇਆ ਕਿ ਉਸਦੇ ਨਾਮ ਤੇ ਇੱਕ ਗੈਰਕਾਨੂੰਨੀ ਪਾਰਸਲ ਜ਼ਬਤ ਕੀਤਾ ਗਿਆ ਹੈ ਅਤੇ ਉਹ ਮਨੀ ਲਾਂਡਰਿੰਗ ਦੇ ਕੇਸ 'ਚ ਫਸ ਗਏ ਹਨ। ਧਮਕੀਆਂ ਅਤੇ ਲਗਾਤਾਰ ਫੋਨਾਂ ਰਾਹੀਂ ਠੱਗਾਂ ਨੇ 11 ਲੱਖ ਰੁਪਏ ਹੱਥੀਂ ਲੈ ਲਏ।

ਸਾਇਬਰ ਫਰੌਡ ਕਿਵੇਂ ਹੋਇਆ?

ਫਰਜ਼ੀ ਪਾਰਸਲ ਦਾ ਝਾਂਸਾ
ਸਭ ਕੁਝ ਉਸ ਵੇਲੇ ਸ਼ੁਰੂ ਹੋਇਆ ਜਦ ਪੀੜਤ ਨੂੰ ਇੱਕ ਔਰਤ ਨੇ ਆਪਣੇ ਆਪ ਨੂੰ ਮੁੰਬਈ ਡਾਕ ਘਰ ਦੀ ਅਧਿਕਾਰੀ ਦੱਸਦਿਆਂ ਕਹਾ ਕਿ ਉਸਦੇ ਨਾਮ 'ਤੇ ਇੱਕ ਸੰਦਰਭ ਪਾਰਸਲ ਜ਼ਬਤ ਕੀਤਾ ਗਿਆ ਹੈ। ਉਸਨੂੰ ਦੱਸਿਆ ਗਿਆ ਕਿ ਪਾਰਸਲ ਵਿੱਚ 6 ਪਾਸਪੋਰਟ, ਕਈ ਏਟੀਐਮ ਕਾਰਡ, ਇੱਕ ਲੈਪਟਾਪ ਅਤੇ 150 ਗ੍ਰਾਮ MDMA (ਡਰੱਗਜ਼) ਹੈ।

ਸਾਇਬਰ ਕ੍ਰਾਈਮ ਅਧਿਕਾਰੀ ਬਣਕੇ ਡਰਾਇਆ
ਜਦ ਪੀੜਤ ਨੇ ਕਿਸੇ ਵੀ ਪਾਰਸਲ ਤੋਂ ਇਨਕਾਰ ਕੀਤਾ, ਤਾਂ ਕਾਲ ਨੂੰ ਇਕ ਸਾਇਬਰ ਕ੍ਰਾਈਮ ਅਧਿਕਾਰੀ ਕੋਲ ਟਰਾਂਸਫਰ ਕਰ ਦਿੱਤਾ ਗਿਆ। ਫਿਰ ਠੱਗਾਂ ਨੇ ਆਪਣੇ ਆਪ ਨੂੰ CBI, ED ਅਤੇ ਮੁੰਬਈ ਸਾਇਬਰ ਕ੍ਰਾਈਮ ਅਧਿਕਾਰੀ ਦੱਸ ਕੇ ਮਾਮਲੇ ਨੂੰ ਗੰਭੀਰ ਬਣਾ ਦਿੱਤਾ।

ਵੀਡੀਓ ਕਾਲ ਅਤੇ ਨਕਲੀ ਦਸਤਾਵੇਜ਼ ਰਾਹੀਂ ਫਸਾਇਆ
ਠੱਗਾਂ ਨੇ ਵੀਡੀਓ ਕਾਲ 'ਤੇ ਪੁਲਿਸ ਵਰਦੀ ਪਹਿਨੇ ਹੋਏ ਇਕ ਵਿਅਕਤੀ ਨੂੰ ਦਿਖਾਇਆ, ਜਿਸ ਨੇ ਆਪਣੇ ਆਪ ਨੂੰ ਉੱਚ ਅਧਿਕਾਰੀ ਦੱਸਿਆ ਅਤੇ ਪੀੜਤ ਨੂੰ ਹਾਈ-ਪ੍ਰੋਫਾਈਲ ਮਨੀ ਲਾਂਡਰਿੰਗ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ, ਤਿੰਨ ਨਕਲੀ ਕਾਨੂੰਨੀ ਚਿੱਠੀਆਂ ਭੇਜੀਆਂ ਗਈਆਂ ਜਿਨ੍ਹਾਂ 'ਚ ਜਾਲੀ ਮੋਹਰਾਂ ਅਤੇ ਕੇਸ ਦੀਆਂ ਡੀਟੇਲਸ ਸੀ।

ਪੈਸੇ ਟਰਾਂਸਫਰ ਕਰਵਾਏ
ਇੱਕ ਵਿਅਕਤੀ, ਜਿਸਨੇ ਆਪਣੇ ਆਪ ਨੂੰ IPS ਅਧਿਕਾਰੀ ਬਲ ਸਿੰਘ ਰਾਜਪੂਤ ਦੱਸਿਆ, ਨੇ ਪੀੜਤ ਨੂੰ "ਐਸਕ੍ਰੋ ਅਕਾਉਂਟ" ਵਿਚ ਪੈਸੇ ਭੇਜਣ ਦਾ ਹੁਕਮ ਦਿੱਤਾ। ਪੀੜਤ ਨੇ 5 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (FD) ਤੁੜਵਾਕੇ ਕੈਨਰਾ ਬੈਂਕ ਤੋਂ ਭੇਜੇ। 99,000 ਰੁਪਏ ਬੰਧਨ ਬੈਂਕ ਅਤੇ 10 ਲੱਖ ਰੁਪਏ ਫੈਡਰਲ ਬੈਂਕ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ।

ਠੱਗੀ ਦਾ ਅਹਿਸਾਸ ਅਤੇ ਸ਼ਿਕਾਇਤ ਦਰਜ
ਜਦ ਪੀੜਤ ਨੇ ਕੁੱਲ 11 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਮੁੜ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕੋਈ ਜਵਾਬ ਨਹੀਂ ਮਿਲਿਆ। ਤਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਬਾਅਦ ਉਹਨਾਂ ਨੇ ਸਾਇਬਰ ਹੈਲਪਲਾਈਨ (1930) ਅਤੇ ਮੁੰਬਈ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ।

ਠੱਗੀ ਤੋਂ ਬਚਾਅ ਕਿਵੇਂ ਕਰੀਏ?
ਇਸ ਤਰ੍ਹਾਂ ਦੀ ਠੱਗੀ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕਈ ਲੋਕ ਇਸ ਜਾਲਸਾਜੀ ਦੇ ਚਲਦੇ ਲੱਖਾਂ ਤੇ ਕਰੋੜਾਂ ਰੁਪਏ ਗੁਆ ਚੁੱਕੇ ਹਨ। ਭਾਰਤ ਸਰਕਾਰ ਵੱਲੋਂ ਲਗਾਤਾਰ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਪਰ ਠੱਗ ਨਵੇਂ-ਨਵੇਂ ਤਰੀਕੇ ਲੱਭ ਕੇ ਲੋਕਾਂ ਨੂੰ ਫੰਸਾ ਰਹੇ ਹਨ।

ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ

  • ਕਦੇ ਵੀ ਕੋਈ ਸਰਕਾਰੀ ਏਜੰਸੀ ਫੋਨ ਜਾਂ ਮੈਸੇਜ ਰਾਹੀਂ ਬੈਂਕ ਡੀਟੇਲ ਜਾਂ ਪੈਸੇ ਟਰਾਂਸਫਰ ਕਰਨ ਦੀ ਮੰਗ ਨਹੀਂ ਕਰੇਗੀ।
  • ਇਸ ਤਰ੍ਹਾਂ ਦੇ ਕਿਸੇ ਵੀ ਕਾਲ ਨੂੰ ਤੁਰੰਤ ਕੱਟ ਦਿਓ।
  • ਜੇ ਕਾਲ ਅਸਲੀ ਲੱਗੇ, ਤਾਂ official channels ਰਾਹੀਂ ਪੁਸ਼ਟੀ ਕਰੋ।
  • ਕਿਸੇ ਅਣਜਾਣ ਵਿਅਕਤੀ ਨਾਲ ਬੈਂਕ ਡੀਟੇਲ, ਪਾਸਵਰਡ ਜਾਂ OTP ਸਾਂਝੇ ਨਾ ਕਰੋ।
  • ਕੋਈ ਵੀ ਸ਼ੱਕ ਹੋਵੇ ਤਾਂ ਨੰਬਰ ਬਲੌਕ ਕਰੋ ਅਤੇ ਰਿਪੋਰਟ ਕਰੋ।

ਟਾਪ ਹੈਡਲਾਈਨ

iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ
iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget