ਏਅਰਟੈੱਲ ਵੱਲੋਂ 126 ਜੀਬੀ ਤੱਕ ਡੇਟਾ ਦਾ ਐਲਾਨ
ਏਅਰਟੈੱਲ ਦੂਜੇ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਲਗਾਤਾਰ ਨਵੀਆਂ-ਨਵੀਆਂ ਸਕੀਮਾਂ ਕੱਢ ਰਹੀ ਹੈ। ਇਸ ‘ਚ ਸਭ ਤੋਂ ਵੱਡੀ ਸਕੀਮ ਯੂਜ਼ਰਸ ਨੂੰ ਫਰੀ ‘ਚ ਡੇਟਾ ਤੇ ਕਾਲ ਸੇਵਾ ਦੇਣਾ ਹੈ। ਇਸ ਨੂੰ ਦੇਖਦੇ ਹੋਏ ਹੁਣ ਕੰਪਨੀ ਇੱਕ ਹੋਰ ਡੀਲ ਨਾਲ ਆਈ ਹੈ। 4ਜੀ ਹੌਟਸਪੌਟ ਦੇ ਡਿਵਾਈਸ ਨੂੰ ਹੁਣ ਬਦਲ ਦਿੱਤਾ ਗਿਆ ਹੈ।
ਨਵੀਂ ਦਿੱਲੀ: ਏਅਰਟੈੱਲ ਦੂਜੇ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਲਗਾਤਾਰ ਨਵੀਆਂ-ਨਵੀਆਂ ਸਕੀਮਾਂ ਕੱਢ ਰਹੀ ਹੈ। ਇਸ ‘ਚ ਸਭ ਤੋਂ ਵੱਡੀ ਸਕੀਮ ਯੂਜ਼ਰਸ ਨੂੰ ਫਰੀ ‘ਚ ਡੇਟਾ ਤੇ ਕਾਲ ਸੇਵਾ ਦੇਣਾ ਹੈ। ਇਸ ਨੂੰ ਦੇਖਦੇ ਹੋਏ ਹੁਣ ਕੰਪਨੀ ਇੱਕ ਹੋਰ ਡੀਲ ਨਾਲ ਆਈ ਹੈ। 4ਜੀ ਹੌਟਸਪੌਟ ਦੇ ਡਿਵਾਈਸ ਨੂੰ ਹੁਣ ਬਦਲ ਦਿੱਤਾ ਗਿਆ ਹੈ। ਯੂਜ਼ਰਸ ਜੇਕਰ ਇਸ ਨਵੀਂ ਡਿਵਾਇਸ ਨੂੰ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਆਫਰ ਮਿਲਦਾ ਹੈ। ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਯੂਜ਼ਰਸ ਨੂੰ 399 ਰੁਪਏ ‘ਚ 50 ਜੀਬੀ ਡੇਟਾ ਮਿਲਦਾ ਸੀ ਪਰ ਹੁਣ ਇਹ ਦੋ ਨਵੇਂ ਪਲਾਨ ਦਾ ਫਾਇਦਾ ਉਦੋਂ ਮਿਲੇਗਾ ਜਦੋਂ ਉਹ 4ਜੀ ਹੌਟਸਪੌਟ ਡਿਵਾਇਸ ਨੂੰ 1500 ਰੁਪਏ ‘ਚ ਖਰੀਦਦਾ ਹੈ। ਡਿਵਾਇਸ ਨਾਲ ਯੂਜ਼ਰਸ ਨੂੰ 499 ਦਾ ਇੰਫਿਨਟੀ ਪੋਸਟਪੇਡ ਪਲਾਨ ਚੁਣਨਾ ਹੋਵੇਗਾ। ਇੱਥੇ ਯੂਜ਼ਰਸ ਨੂੰ 75 ਜੀਬੀ ਡੇਟਾ ਦਿੱਤਾ ਜਾ ਰਿਹਾ ਹੈ। ਇਸ ਡੇਟਾ ਦਾ ਫਾਇਦਾ ਚੁੱਕਣ ਲਈ ਗਾਹਕਾਂ ਨੂੰ ਆਪਣਾ ਹੌਟਸਪੌਟ ਨੰਬਰ 499 ਰੁਪਏ ਦੇ ਇੰਫਿਨਟੀ ਪੋਸਟਪੇਡ ਪਲਾਨ ਨਾਲ ਰਿਚਾਰਜ ਕਰਨਾ ਹੋਵੇਗਾ।
ਇਸੇ ਤਰ੍ਹਾਂ ਏਅਰਟੇਲ 4ਜੀ ਹੌਟਸਪੌਟ ਡਿਵਾਇਸ ਦੇ ਯੂਜ਼ਰਸ ਲਈ ਦੂਜਾ ਆਪਸ਼ਨ ਵੀ ਪੇਸ਼ ਹੈ। ਇਸ ‘ਚ ਯੂਜ਼ਰਸ ਨੂੰ ਪ੍ਰੀਪੇਡ ਪਲਾਨ ਰਿਚਾਰਜ ਕਰਨਾ ਹੋਵੇਗਾ। ਇਸ ਪਲਾਨ ‘ਚ ਯੂਜ਼ਰਸ ਨੂੰ ਹਰ ਦਿਨ 1.5ਜੀਬੀ ਡੇਟਾ ਮਿਲੇਗਾ ਤੇ ਇਸ ਦੀ ਵੈਲਡਿਟੀ 84 ਦਿਨਾਂ ਦੀ ਹੋਵੇਗੀ। ਇਸ ਨਾਲ ਯੂਜ਼ਰਸ ਇਕੱਠੇ 10 ਡਿਵਾਇਸਾਂ ਨੂੰ ਕਨੈਕਟ ਕਰ ਸਕਦੇ ਹਨ। ਇਨ੍ਹਾਂ ‘ਚ ਯੂਜ਼ਰਸ 4ਜੀ ਦੀ ਥਾਂ 3ਜੀ ਚਲਾ ਸਕਣਗੇ।