550ਵੇਂ ਪ੍ਰਕਾਸ਼ ਪੁਰਬ ਸਬੰਧੀ ਮੋਬਾਈਲ ਐਪ, ਬਗੈਰ ਇੰਟਰਨੈੱਟ ਹੀ ਚੱਲੇਗੀ
ਸ੍ਰੀ ਗੁਰੂ ਨਾਨਕੇ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 'ਪ੍ਰਕਾਸ਼ ਉਤਸਵ 550' ਮੋਬਾਈਲ ਐਪ ਜਾਰੀ ਕੀਤੀ ਗਈ। ਇਹ ਐਪ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਈਲ ਡਾਟਾ ਆਫ ਲਾਈਨ ਹੋਣ 'ਤੇ ਵੀ ਕੰਮ ਕਰੇਗੀ। ਇਸ ਲਈ ਇੰਟਰਨੈੱਟ ਕੁਨੈਕਟਿਵਿਟੀ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕੇ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 'ਪ੍ਰਕਾਸ਼ ਉਤਸਵ 550' ਮੋਬਾਈਲ ਐਪ ਜਾਰੀ ਕੀਤੀ ਗਈ। ਇਹ ਐਪ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਈਲ ਡਾਟਾ ਆਫ ਲਾਈਨ ਹੋਣ 'ਤੇ ਵੀ ਕੰਮ ਕਰੇਗੀ। ਇਸ ਲਈ ਇੰਟਰਨੈੱਟ ਕੁਨੈਕਟਿਵਿਟੀ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਇਹ ਮੋਬਾਈਲ ਐਪ ਵਿਸ਼ਵ ਭਰ ਤੋਂ ਆਉਣ ਵਾਲੇ ਸਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਅਵਾਜਾਈ ਰੂਟ, ਰੇਲਵੇ, ਰਿਹਾਇਸ਼, ਸੁਰੱਖਿਆ, ਇਤਿਹਾਸਿਕ ਗੁਰਦੁਆਰੇ, ਡਾਕਟਰੀ ਸਹੂਲਤ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ। ਐਂਡ੍ਰੌਇਡ ਫੋਨ ਦੀ ਵਰਤੋਂ ਕਰਨ ਵਾਲੇ ਗੂਗਲ ਪਲੇਅ ਸਟੋਰ ਵਿੱਚ ਜਾ ਕੇ ਇਹ ਮੋਬਾਈਲ ਐਪ ਡਾਉੂਨ ਲੋਡ ਕਰ ਸਕਦੇ ਹਨ ਜਦਕਿ ਆਈਫੋਨ ਵਰਤਣ ਵਾਲੇ ਅਗਲੇ ਤਿੰਨ ਦਿਨਾਂ ਤੋਂ ਐਪਲ ਸਟੋਰ ਵਿੱਚ ਜਾ ਕੇ ਐਪ ਡਾਊਨਲੋਡ ਕਰ ਸਕਦੇ ਹਨ।
ਇਸ ਮੋਬਾਈਲ ਐਪ 'ਤੇ ਸਿੰਗਲ ਕਲਿੱਕ ਨਾਲ ਇਤਿਹਾਸਕ ਗੁਰਦੁਆਰਿਆਂ, ਟਰਾਂਸਪੋਰਟ, ਸਿਹਤ ਸੇਵਾਵਾਂ, ਪ੍ਰਬੰਧਨ, ਭੋਜਨ ਤੇ ਪਾਣੀ ਪ੍ਰਬੰਧਨ, ਪਖਾਨੇ ਅਤੇ ਕੂੜੇ ਦੀ ਸੰਭਾਲ, ਪੁਲਿਸ ਚੈਕ ਪੋਸਟ ਮੇਨੈਜਮੈਂਟ, ਆਈਟੀ ਸੂਚਨਾ ਕੇਂਦਰ, ਕੀ ਮੈ ਤੁਹਾਡੀ ਮਦਦ ਕਰ ਸਕਦਾ ਹਾਂ ਡੈਸਕ, ਪਾਰਕਿੰਗ, ਗੁਆਚਿਆਂ ਦੀ ਭਾਲ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ਰਧਾਲੂ 37 ਵੱਖ-ਵੱਖ ਲੰਗਰਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।
ਜੀਪੀਐਸ ਲੋਕੇਸ਼ਨ ਰਾਹੀਂ ਤਿੰਨ ਟੈਂਟ ਸਿਟੀ ਤੇ 9 ਪਾਰਕਿੰਗ ਸਥਾਨਾਂ ਦੀ ਵੀ ਜਾਣਕਾਰੀ ਵੀ ਐਪ 'ਤੇ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਸੜਕੀ ਰਾਸਤੇ ਤੋਂ ਆਉਣ ਵਾਲੇ ਸ਼ਰਧਾਲੂ ਉਨ੍ਹਾਂ ਨੂੰ ਅਲਾਟ ਹੋਏ ਟੈਂਟ ਸਿਟੀ ਤੇ ਪਾਰਕਿੰਗ ਸਥਾਨਾਂ ਦੀ ਚੋਣ ਕਰ ਸਕਣ। ਕਿਸੇ ਵੀ ਹੰਗਾਮੀ ਸਥਿਤੀ ਦੇ ਪੈਦਾ ਹੋਣ 'ਤੇ ਹਰ ਤਰ੍ਹਾਂ ਦੀਆਂ ਹੈਲਪਲਾਈਨਾਂ, ਏਟੀਐਮ ਪੁਆਇੰਟਾਂ ਬਾਰੇ ਇਸ ਐਪ 'ਤੇ ਜ਼ਿਕਰ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ, ਲੋਹੀਆਂ, ਕਪੂਰਥਲਾ ਅਤੇ ਜਲੰਧਰ ਦੇ 44 ਹਸਪਤਾਲਾਂ ਦੀਆਂ ਥਾਵਾਂ ਬਾਰੇ ਵੀ ਐਪ 'ਤੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਸ਼ਰਧਾਲੂਆਂ ਦੀ ਸਹੂਲਤ ਤੋਂ ਇਲਾਵਾ ਮਨੁੱਖੀ ਸਰੋਤਾਂ ਦੇ ਪ੍ਰਬੰਧਨ ਤੇ ਸਾਰੇ ਸੈਕਟਰਾਂ ਵਿੱਚ ਤਾਇਨਾਤ ਕੀਤੇ ਗਏ ਅਧਿਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਇਹ ਐਪ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕਮਿਊਨੀਕੇਸ਼ਨ ਕੰਪਨੀਆਂ ਵਲੋਂ 20 ਹਾਈ ਫ੍ਰਿਕਿਊਐਂਸੀ ਵਾਲੇ ਮੋਬਾਈਲ ਸਿਗਨਲ ਟਾਵਰ ਲਾਏ ਜਾਣਗੇ ਜੋ ਕਿ ਲੱਖਾਂ ਸ਼ਰਧਾਲਆਂ ਨੂੰ ਇੰਟਰਨੈਟ ਡਾਟਾ ਦੀ ਸਹੂਲਤ ਮੁਹੱਈਆ ਕਰਵਾਉਣਗੇ ਜਦਕਿ ਇਸ ਤੋਂ ਪਹਿਲਾਂ 16000 ਸ਼ਹਿਰ ਵਾਸੀਆਂ ਨੂੰ ਡਾਟਾ ਮੁਹੱਈਆ ਕਰਵਾਇਆ ਜਾ ਰਿਹਾ ਸੀ।