ਪੜਚੋਲ ਕਰੋ
ਆਈਫੋਨ ਦੀ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਆ ਰਿਹਾ ਸਸਤਾ iPhone SE3, ਫੋਨ 'ਚ ਕਮਾਲ ਦੇ ਫੀਚਰ
ਤਾਜ਼ਾ ਰਿਪੋਰਟ ਦੀ ਮੰਨੀਏ, ਤਾਂ ਨਵੇਂ iPhone SE3 ਦੀ ਕੀਮਤ 30,000 ਰੁਪਏ ਤੋਂ 35,000 ਰੁਪਏ ਦੇ ਵਿਚਕਾਰ ਹੋਵੇਗੀ। ਇਸ ਨੂੰ ਅਗਲੇ ਸਾਲ ਦੀ ਦੂਜੀ ਛਮਾਹੀ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ: ਅਮਰੀਕਨ ਟੈੱਕ ਕੰਪਨੀ ‘ਐਪਲ’ ਨੇ ਕਿਫ਼ਾਇਤੀ iPhone SE2 ਅਪ੍ਰੈਲ ’ਚ ਪੇਸ਼ ਕੀਤਾ ਸੀ। ਹੁਣ ਖ਼ਬਰ ਹੈ ਕਿ ਕੰਪਨੀ iPhone SE3 ਲਾਂਚ ਕਰਨ ਦੀ ਯੋਜਨਾ ਉਲੀਕ ਰਹੀ ਹੈ। ਇਸ ਨਵੇਂ ਫ਼ੋਨ ਬਾਰੇ ‘91 ਮੋਬਾਈਲ’ ਨੇ ਕੁਝ ਜਾਣਕਾਰੀ ਦਿੰਦਿਆਂ ਦੱਸਿਆ ਕਿ iPhone SE3 ਵਿੱਚ iPhone SE2 ਦੇ ਮੁਕਾਬਲੇ ਵੱਡਾ ਡਿਸਪਲੇਅ ਦੇਵੇਗੀ। ਇਸ ਦੀ ਸਕ੍ਰੀਨ 6 ਇੰਚ ਦੀ ਹੋਵੇਗੀ। ਨਾਲ ਇਸ ਫ਼ੋਨ ਨੂੰ A13 Bionic ਚਿੱਪਸੈਟ ਨਾਲ ਡਿਊਏਲ ਰੀਅਰ ਕੈਮਰਾ ਮਿਲੇਗਾ; ਭਾਵੇਂ ਇਸ ਦੇ ਸੈਂਸਰ ਦੀ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ। ਇਸ ਤੋਂ ਇਲਾਵਾ ਇਸ ਫ਼ੋਨ ਵਿੱਚ 5ਜੀ ਕੁਨੈਕਟੀਵਿਟੀ ਸਮੇਤ ਸਾਈਡ-ਮਾਊਂਟਿਡ ਫ਼ਿੰਗਰ-ਪ੍ਰਿੰਗ ਸਕੈਨਰ ਦਿੱਤਾ ਜਾਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਇਸ ਸੈਂਸਰ ਦਾ ਸਪੋਰਟ ਨਵੇਂ iPAD Air ਵਿੱਚ ਦਿੱਤੀ ਜਾ ਚੁੱਕੀ ਹੈ। iPhone SE2 ਵਿੱਚ 4.7 ਇੰਚ ਦੀ ਰੈਟਿਨਾ ਐੱਚਡੀ ਡਿਸਪਲੇਅ ਵਰਤਿਆ ਗਿਆ ਹੈ। ਨਾਲ ਹੀ ਇਹ ਟੱਚ ਆਈਡੀ ਜਿਹੇ ਸਕਿਓਰਿਟੀ ਫ਼ੀਚਰ ਨਾਲ ਲੈਸ ਹੈ। ਇਸ ਦਾ ਡਿਜ਼ਾਇਨ ਕਾਫ਼ੀ ਹੱਦ ਤੱਕ 2017 ’ਚ ਲਾਂਚ ਹੋਏ iPhone 8 ਨਾਲ ਮਿਲਦਾ ਹੈ। ਇਸ ਵਿੱਚ ਨਵਾਂ A13 ਬਾਇਓਨਿਕ ਚਿੱਪ ਵਰਤਿਆ ਗਿਆ ਹੈ। iPhone SE 2 ਵਾਇਰਲੈੱਸ ਚਾਰਜਿੰਗ ਸਪੋਰਟ ਤੇ Qi ਸਰਟੀਫ਼ਾਈਡ ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਫ਼ੋਨ ਨੂੰ 30 ਮਿੰਟਾਂ ਵਿੱਚ 50 ਫ਼ੀ ਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਹ WiFi-6, ਬਲੂਟੁੱਥ ਜਿਹੇ ਕੁਨੈਕਟੀਵਿਟੀ ਫ਼ੀਚਰਜ਼ ਨਾਲ ਲੈਸ ਹੈ। ਫ਼ੋਨ ਡਿਊਏਲ ਸਿਮ ਕਾਰਡ ਨਾਲ ਆਉਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















