Apple iPhone 11 'ਚ 6.1 ਇੰਚ ਦਾ ਲਿਕਵਡ ਰੈਟੀਨਾ ਡਿਸਪਲੇਅ ਦਿੱਤਾ ਗਿਆ ਹੈ। ਇਸ ਵਿੱਚ ਐਪਲ ਦੀ ਨਵੀਂ ਏ13 ਬਾਇਓਨਿਕ ਚਿੱਪ ਦੀ ਵਰਤੋਂ ਕੀਤੀ ਹੈ। ਇਹ ਨਵੇਂ iOS 13 ਓਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਹੈ। ਆਈਫੋਨ 11 ਦੇ ਕੈਮਰਾ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। [mb]1595589891[/mb] ਫੋਨ 'ਚ 12 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ। ਇਸ ਦੇ ਨਾਲ ਹੀ 12 ਮੈਗਾਪਿਕਸਲ ਦਾ ਸੈਕੰਡਰੀ ਅਲਟਰਾ ਵਾਈਡ ਸੈਂਸਰ ਹੈ। ਇਸ ਵਿੱਚ, ਐਫ/2.4 ਦੇ ਅਪਰਚਰ ਵਾਲਾ ਸੈਂਸਰ ਵਰਤਿਆ ਗਿਆ ਹੈ, ਜਿਸ ਦਾ ਵਿਊ ਨੂੰ 120 ਡਿਗਰੀ ਹੈ। ਫੋਨ ਦੇ ਰੀਅਰ ਕੈਮਰਾ 'ਚ ਸਮਾਰਟ ਐਚਡੀਆਰ, ਇੰਪਰੋਵੇਡ ਨਾਈਟ ਮੋਡ, ਇਨਹਾਂਸਡ ਪ੍ਰੋਟੈੱਕਟਰ ਮੋਡ ਤੇ 60 ਕੇਐਫਪੀ ਨਾਲ 4ਕੇ ਵੀਡੀਓ ਰਿਕਾਰਡਿੰਗ ਸੁਵਿਧਾ ਹੈ। ਆਈਫੋਨ 11 ਤਿੰਨ ਵੇਰੀਐਂਟ 'ਚ ਉਪਲੱਬਧ ਹੈ। ਇਸ ਵਿੱਚ 4 ਜੀਬੀ ਰੈਮ + 64 ਜੀਬੀ ਸਟੋਰੇਜ, 4 ਜੀਬੀ ਰੈਮ + 128 ਜੀਬੀ ਸਟੋਰੇਜ ਤੇ 4 ਜੀਬੀ ਰੈਮ + 256 ਜੀਬੀ ਸਟੋਰੇਜ ਨਾਲ ਵੇਰੀਐਂਟ ਸ਼ਾਮਲ ਹਨ। ਇਹ ਫੋਨ ਕਾਲੇ, ਹਰੇ, ਪੀਲੇ, ਜਾਮਨੀ, ਲਾਲ, ਚਿੱਟੇ ਰੰਗ ਦੇ ਵਿਕਲਪਾਂ ਵਿੱਚ ਉਪਲਬਧ ਹੈ। ਇਸ ਫੋਨ 'ਚ 3110 mAh ਦੀ ਬੈਟਰੀ ਹੈ।