ਪੜਚੋਲ ਕਰੋ
Advertisement
ਐਪਲ ਦਾ ਵੱਟਸਅਪ ਨੂੰ ਝਟਕਾ, ਐਪ ਸਟੋਰ ਤੋਂ ਸਟਿਕਰ ਡੀਲੀਟ, ਜਣੋ ਕਿਉਂ
ਨਵੀਂ ਦਿੱਲੀ: ਐਪਲ ਆਪਣੇ ਐਪ ਸਟੋਰ ਤੋਂ ਵੱਟਸਅਪ ਦੇ ਸਾਰੇ ਸਟਿਕਰਸ ਨੂੰ ਡੀਲੀਟ ਕਰ ਰਿਹਾ ਹੈ। ਐਪਲ ਨੇ ਕਿਹਾ ਕਿ ਉਸ ਦੇ ਨਿਯਮਾਂ ਦੀ ਉਲੰਘਣਆ ਹੋਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਇਸ ਦਾ ਖੁਲਾਸ WABetaInfo ਨੇ ਕੀਤਾ ਹੈ ਜੋ ਵੱਟਸਅਪ ਦੇ ਫੀਚਰਜ਼ ਨੂੰ ਲੈ ਕੇ ਹਮੇਸ਼ਾਂ ਸਹੀ ਹੀ ਸਾਬਤ ਹੋਇਆ ਹੈ।
WABetaInfo ਦੀ ਰਿਪੋਰਟ ਮੁਤਾਬਕ ਇਨ੍ਹਾਂ ਵੱਟਸਅਪ ਸਟੀਕਰਸ ਐਪ ‘ਚ ਕਈਆਂ ਦਾ ਡਿਜ਼ਾਈਨ ਇੱਕੋ ਜਿਹਾ ਹੈ, ਜੋ ਐਪਲ ਦੇ ਨਿਯਮਾਂ ਦਾ ਉਲੰਘਣ ਹੈ। ਜਦਕਿ ਐਪਲ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਔਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ।
ਐਪਲ ਕੋਲ ਆਪਣੇ ਸਟਿਕਰ ਨਹੀਂ ਹਨ, ਉਹ ਵਟਸਅੱਪ ਪਲੇਟਫਾਰਮ ‘ਤੇ ਥਰਡ ਪਾਰਟੀ ਐਪ ਦਾ ਸਪੋਰਟ ਲੈਂਦਾ ਹੈ ਤੇ ਇਹ ਥਰਡ ਪਾਰਟੀ ਐਪਲ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇਸ ਕਰਕੇ ਐਪਲ ਨੇ ਇਨ੍ਹਾਂ ਐਪਸ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਐਂਡ੍ਰਾਈਡ ਤੇ iOS ਪਲੇਟਫਾਰਮ ਲਈ ਵਟਸਅੱਪ ਸਟੀਕਰਸ ਪਿੱਛਲੇ ਮਹੀਨੇ ਹੀ ਲਾਂਚ ਹੋਏ ਸੀ। ਲੌਂਚ ਤੋਂ ਬਾਅਦ ਹੀ ਇਨ੍ਹਾਂ ਦੀ ਪ੍ਰਸਿੱਧੀ ਵੀ ਕਾਫੀ ਹੋ ਗਈ ਸੀ। ਇਸ ਤੋਂ ਇਲਾਵਾ ਸਟਿਕਰਸ ‘ਚ ਯੂਜ਼ਰਸ ਖੁਦ ਦਾ ਸਟਿਕਰ ਵੀ ਬਣਾ ਸਕਦੇ ਹਨ। ਇਸ ਲਈ ਪਲੇਅ ਸਟੋਰ ਤੇ ਐਪ ਸਟੋਰ ‘ਚ ਕਈ ਐਪਸ ਮੌਜੂਦ ਹਨ।Apple is reporting that all WhatsApp Stickers are violating their guidelines. The main reasons: 1) There are too much apps with similar behavior. 2) It requires WA to be installed. Apps should not require another apps. 3) The design of these apps is the same. https://t.co/L86KCYeSBV
— WABetaInfo (@WABetaInfo) November 18, 2018
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement