ਪੜਚੋਲ ਕਰੋ
Advertisement
ਆਈਫੋਨ ਦੇ ਫੀਚਰ 'ਚ ਆਈ ਖ਼ਰਾਬੀ, ਸਿਕਿਊਰਟੀ ਨੂੰ ਖ਼ਤਰਾ
ਨਵੀਂ ਦਿੱਲੀ: ਐਪਲ ਦੇ ਆਈਫੋਨ ਦੇ ਫੀਚਰ ਫੇਸਟਾਈਮ ‘ਚ ਇੱਕ ਖ਼ਰਾਬੀ ਸਾਹਮਣੇ ਆਈ ਹੈ ਜਿੱਥੇ ਯੂਜ਼ਰਸ ਦੀ ਸਿਕਿਊਰਟੀ ਇੱਕ ਵਾਰ ਫਿਰ ਖ਼ਤਰੇ ‘ਚ ਆ ਗਈ ਹੈ। ਇਸ ਖ਼ਰਾਬੀ ਦੇ ਚਲਦਿਆਂ ਜਦੋਂ ਵੀ ਕਿਸੇ ਯੂਜ਼ਰ ਦੇ ਸਮਾਰਟਫੋਨ ‘ਤੇ ਕਿਸੇ ਦਾ ਕਾਲ ਆ ਰਿਹਾ ਹੁੰਦਾ ਹੈ ਤਾਂ ਦੂਜੇ ਵਿਅਕਤੀ ਨੂੰ ਉਸ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ।
ਇਸ ਬਗ ਬਾਰੇ ਐਪਲ ਨੂੰ ਜਿਵੇਂ ਹੀ ਪਤਾ ਲੱਗਿਆ ਉਸ ਨੇ ਫੇਸਟਾਈਮ ਫੀਚਰ ਨੂੰ ਆਪਣੇ ਸਰਵਰ ਤੋਂ ਡਿਸੇਬਲ ਕਰ ਦਿੱਤਾ। ਇਸ ਬਾਰੇ ਐਪਲ ਨੇ ਕਿਹਾ ਕਿ ਉਹ ਇਸ ਦਿੱਕਤ ਨੂੰ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਐਪਲ ਦੇ ਇੱਕ ਯੂਜ਼ਰ ਨੇ ਇਸ ਦਾ ਵੀਡੀਓ ਟਵਿਟਰ ‘ਤੇ ਪੋਸਟ ਕੀਤਾ ਹੈ। ਇਸ ਹਫਤੇ ਸਾਫਟਵੇਅਰ ਨੂੰ ਵੀ ਅਪਡੇਟ ਕਰ ਦਿੱਤਾ ਜਾਵੇਗਾ ਤੇ ਮਾਹਿਰਾਂ ਨੇ ਫਿਲਹਾਲ ਫੇਸਟਾਈਮ ਫੀਚਰ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਹੈ। ਮੈਕ ਯੂਜ਼ਰਸ ਫੇਸਟਾਈਮ ਐਪ ਨੂੰ ਓਪਨ ਕਰਕੇ ਇਸ ਨੂੰ ਡਿਸਏਬਲ ਕਰ ਸਕਦੇ ਹਨ। ਫੇਸਟਾਈਮ ਐਪਲ ਦਾ ਵੀਡੀਓ-ਆਡੀਓ ਕਾਲਿੰਗ ਫੀਚਰ ਹੈ। ਕੰਪਨੀ ਨੇ ਪਿਛਲੇ ਸਾਲ ਇਸ ਦਾ ਐਲਾਨ ਕੀਤਾ ਸੀ। ਕੰਪਨੀ ਨੇ ਆਈਓਐਸ 12 ਆਪਰੇਟਿੰਗ ਸਿਸਟਮ ਦੇ ਟੈਸਟ ਵਰਜ਼ਨ ਤੋਂ ਇਸ ਨੂੰ ਹੱਟਾ ਦਿੱਤਾ ਸੀ ਅਤੇ ਬਾਅਦ ‘ਚ ਅਕਤੂਬਰ ‘ਚ ਲੌਂਚ ਕੀਤਾ ਸੀ।Now you can answer for yourself on FaceTime even if they don’t answer🤒#Apple explain this.. pic.twitter.com/gr8llRKZxJ
— Benji Mobb™ (@BmManski) January 28, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement