(Source: ECI/ABP News/ABP Majha)
Apple Event 2022: ਨਵਾਂ ਮਾਡਲ ਲਾਂਚ ਕਰਨ ਤੋਂ ਤੁਰੰਤ ਬਾਅਦ ਬੰਦ ਹੋ ਜਾਵੇਗੀ ਐਪਲ ਵਾਚ ਸੀਰੀਜ਼ 3
Apple Watch Series 3 Discontinued: ਮੰਨਿਆ ਜਾ ਰਿਹਾ ਹੈ ਕਿ ਐਪਲ ਵਾਚ ਸੀਰੀਜ਼ 8 ਦੇ ਲਾਂਚ ਹੋਣ ਤੋਂ ਬਾਅਦ ਐਪਲ, ਐਪਲ ਵਾਚ ਸੀਰੀਜ਼ 3 ਬਣਾਉਣਾ ਬੰਦ ਕਰ ਦੇਵੇਗਾ।
Apple Watch Series 3 To be Discontinued: ਬੁੱਧਵਾਰ ਨੂੰ ਐਪਲ, ਐਪਲ ਆਈਫੋਨ 14 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ ਦੇ ਨਾਲ ਹੀ ਐਪਲ ਨਵੀਂ ਐਪਲ ਵਾਚ ਸੀਰੀਜ਼ ਵੀ ਲਾਂਚ ਕਰਨ ਜਾ ਰਹੀ ਹੈ। ਨਵੀਂ ਐਪਲ ਵਾਚ ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਐਪਲ ਐਪਲ ਵਾਚ ਸੀਰੀਜ਼ 3 ਬਣਾਉਣਾ ਬੰਦ ਕਰ ਦੇਵੇਗਾ। ਕਿਉਂਕਿ ਐਪਲ ਦੁਆਰਾ ਹਾਲ ਹੀ ਵਿੱਚ ਲਾਂਚ ਕੀਤਾ ਗਿਆ watchOS 9 ਅਪਡੇਟ Apple Watch Series 3 ਨਾਲ ਕੰਮ ਨਹੀਂ ਕਰਦਾ ਹੈ। ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਪਲ ਵਾਚ ਸੀਰੀਜ਼ 8 ਦੇ ਆਉਣ ਤੋਂ ਬਾਅਦ ਇਸ ਫੋਨ ਦੀ ਵਿਕਰੀ ਬੰਦ ਹੋ ਜਾਵੇਗੀ।
MacRumors ਦੀ ਰਿਪੋਰਟ ਦੇ ਅਨੁਮਾਰ, ਐਪਲ ਦੀ ਵੈੱਬਸਾਈਟ 'ਤੇ ਸੂਚੀਬੱਧ ਸੀਰੀਜ਼ 3 ਕੌਂਫਿਗਰੇਸ਼ਨਾਂ ਦੀ 4 ਵਿੱਚੋਂ ਤਿੰਨ ਵਰਤਮਾਨ ਵਿੱਚ ਯੂਕੇ ਅਤੇ ਆਸਟ੍ਰੇਲੀਆ ਵਿੱਚ ਸਟਾਕ ਤੋਂ ਬਾਹਰ ਹਨ, ਜਦੋਂ ਕਿ ਇੱਕ ਸੀਰੀਜ਼ 3 ਮਾਡਲ ਯੂਐਸ ਬਾਜ਼ਾਰਾਂ ਲਈ ਉਪਲਬਧ ਨਹੀਂ ਹੈ। ਦੱਸ ਦੇਈਏ ਕਿ ਐਪਲ ਬੁੱਧਵਾਰ 07 ਸਤੰਬਰ 2022 ਨੂੰ ਐਪਲ ਵਾਚ ਸੀਰੀਜ਼ 8 ਨੂੰ ਲਾਂਚ ਕਰ ਰਿਹਾ ਹੈ। ਇਸ ਵਿੱਚ ਦੋ ਨਵੇਂ ਮਾਡਲ ਸ਼ਾਮਿਲ ਹਨ, ਜਿਨਾਂ ਦੇ ਨਾਂ Apple Watch Pro ਅਤੇ Apple Watch SE। ਹੈ।
ਦੱਸ ਦੇਈਏ ਕਿ ਐਪਲ ਵਾਚ ਸੀਰੀਜ਼ 3 ਨੂੰ 2017 ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਐਪਲ ਵਾਚ ਸੀਰੀਜ਼ 3, 5 ਸਾਲ ਪੁਰਾਣੀ ਹੈ ਅਤੇ ਇਸ 'ਤੇ watchOS 9 ਨੂੰ ਸਪੋਰਟ ਨਹੀਂ ਕਰਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਪਲ 7 ਸਤੰਬਰ 2022 ਨੂੰ "ਫਾਰ ਆਉਟ" ਈਵੈਂਟ ਵਿੱਚ ਚਾਰ ਨਵੇਂ ਆਈਫੋਨ 14 ਮਾਡਲਾਂ ਦਾ ਐਲਾਨ ਕਰ ਸਕਦਾ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਨਵਾਂ ਆਈਫੋਨ 14 ਲਾਈਨਅੱਪ, ਘੜੀਆਂ ਅਤੇ ਨਵਾਂ ਏਅਰਪੌਡਸ ਪ੍ਰੋ ਲਾਂਚ ਕੀਤਾ ਜਾ ਸਕਦਾ ਹੈ। ਬੁੱਧਵਾਰ ਦਾ ਈਵੈਂਟ ਅਮਰੀਕਾ 'ਚ ਐਪਲ ਦੇ ਕੁਪਰਟੀਨੋ ਕੈਂਪਸ 'ਚ ਹੋਵੇਗਾ। ਇਹ ਈਵੈਂਟ ਕੋਰੋਨਾ ਮਹਾਮਾਰੀ ਦੇ ਦੋ ਸਾਲ ਬਾਅਦ ਆਯੋਜਿਤ ਹੋਣ ਵਾਲਾ ਕੰਪਨੀ ਦਾ ਪਹਿਲਾ ਵੱਡਾ ਈਵੈਂਟ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।