ਪੜਚੋਲ ਕਰੋ
Advertisement
ਆਈਫੋਨ ਲਾਂਚ ਤੋਂ ਬਾਅਦ ਐਪਲ ਦਾ ਹੋਰ ਧਮਾਕਾ
ਗੁਰਪ੍ਰੀਤ ਕੌਰ
ਚੰਡੀਗੜ੍ਹ: ਮੋਬਾਈਲ ਕੰਪਨੀ ਐਪਲ ਨੂੰ ਕੌਣ ਨਹੀਂ ਜਾਣਦਾ। ਲੋਕ ਐਪਲ ਦੇ ਆਈਫੋਨ ਤੇ ਹੋਰ ਗੈਜੇਟਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਹਾਲ ਹੀ ਵਿੱਚ ਐਪਲ ਨੇ ਆਈਫੋਨ xs, ਆਈਫੋਨ XS ਮੈਕਸ ਤੇ ਆਈਫੋਨ XR ਲਾਂਚ ਕੀਤੇ ਹਨ। ਹੁਣ ਐਪਲ 30 ਅਕਤੂਬਰ, ਯਾਨੀ ਕੱਲ੍ਹ ਆਪਣੇ ਨਵੇਂ ਆਈਪੈਡ, ਮੈਕਬੁੱਕ ਪ੍ਰੋ ਤੇ ਹੋਰ ਡਿਵਾਇਸ ਲਾਂਚ ਕਰ ਸਕਦਾ ਹੈ। ਮੀਡੀਓ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਮੈਕ ਸਣੇ ਆਪਣੀ ਪੂਰੀ ਹਾਰਡਵੇਅਰ ਰੇਂਜ ਨੂੰ ਰੀਫਰੈਸ਼ ਕਰੇਗੀ।
ਐਪਲ ਦਾ ਇਹ ਇਵੈਂਟ ਅਮਰੀਕਾ ਦੇ ਨਿਊਯਾਰਕ ਵਿੱਚ ਬਰੁਕਲਿਨ ਅਕੈਡਮੀ ਆਫ ਹਾਵਰਡ ਗਿਲਮੈਨ ਦੇ ਓਪੇਰਾ ਹਾਊਸ ਵਿੱਚ ਹਏਗਾ। ਇਵੈਂਟ ਨਿਊਯਾਰਕ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਸ਼ੁਰੂ ਹੋਏਗਾ ਤੇ ਸ਼ਾਮ ਦੇ 7 ਵਜੇ ਤਕ ਚੱਲੇਗਾ। ਇਸ ਇਵੈਂਟ ਨੂੰ ਯੂਜ਼ਰਸ ਆਪਣੇ ਆਈਫੋਨ, ਆਈਪੈਡ, ਮੈਕ ਤੇ ਵਿੰਡੋਜ਼ 10 ਡਿਵਾਇਸ ’ਤੇ ਵੇਖ ਸਕਦੇ ਹਨ। ਐਪਲ ਦਾ ਲਾਈਵ ਇਵੈਂਟ ਦੇਖਣ ਲਈ ਇਸ ਲਿੰਕ ਉੱਤੇ ਜਾਓ- https://www.apple.com/apple-events/
ਆਈਪੈਡ ਪ੍ਰੋ ਦੀਆਂ ਫੀਚਰਸ
ਜਾਣਕਾਰੀ ਮੁਤਾਬਕ ਨਵਾਂ ਆਈਪੈਡ ਪ੍ਰੋ ਪੁਰਾਣੇ ਆਈਪੈਡ ਨਾਲੋਂ ਬਿਲਕੁੱਲ ਵੱਖਰਾ ਹੋਏਗਾ। ਇਸ ਦੀ ਡਿਸਪਲੇਅ 12.9 ਇੰਚ ਦੀ ਹੋਏਗੀ। ਆਈਪੈਡ ਪ੍ਰੋ ਦੋ ਸਟੋਰੇਜ਼ ਆਪਸ਼ਨ ਨਾਲ ਆਏਗਾ- ਪਹਿਲਾ 32 GB ਤੇ ਦੂਜਾ 128 GB। 128 GB ਵਰਸ਼ਨ ਵੀ ਦੋ ਵਿਕਲਪਾਂ ਨਾਲ ਆਏਗਾ, ਪਹਿਲਾ LTE ਤੇ Wi-Fi ਤੇ ਦੂਜਾ ਇਕੱਲੀ Wi-Fi ਸਹੂਲਤ ਨਾਲ।
ਕੀਮਤ ਦੀ ਗੱਲ ਕੀਤੀ ਜਾਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਬੇਸਿਕ 32 GB Wi-Fi ਸੁਵਿਧਾ ਵਾਲੇ ਵਰਸ਼ਨ ਦੀ ਕੀਮਤ ਯੂਐਸ ਵਿੱਚ $799 (ਲਗਪਗ 58,674 ਰੁਪਏ) ਦੱਸੀ ਜਾ ਰਹੀ ਹੈ ਤੇ ਇਕੱਲੇ Wi-Fi ਦੀ ਸੁਵਿਧਾ ਵਾਲੇ 128 GB ਵਰਸ਼ਨ ਦੀ ਕੀਮਤ $949 (ਲਗਪਗ 69,689 ਰੁਪਏ) ਹੈ। LTE ਤੇ Wi-Fi ਦੋਵਾਂ ਦੀ ਸੁਵਿਧਾ ਵਾਲੇ ਵਰਸ਼ਨ ਦੀ ਕੀਮਤ $1079 (ਲਗਪਗ 79,236 ਰੁਪਏ) ਹੈ। ਭਾਰਤ ਵਿੱਚ ਇਹ ਗੈਜੇਟਸ ਵੱਖਰੀਆਂ ਕੀਮਤਾਂ ਨਾਲ ਲਾਂਚ ਕੀਤੇ ਜਾਣਗੇ।
ਇਸ ਵਿੱਚ ਨਵੀਂ ਫੇਸ ਆਈਡੀ ਦਾ ਫੀਚਰ ਦਿੱਤਾ ਜਾ ਸਕਦਾ ਹੈ। ਡਿਸਪਲੇਅ ਨੂੰ ਵੱਡਾ ਕਰਨ ਦੇ ਨਾਲ-ਨਾਲ ਟੱਚ ਆਈਡੀ, ਫਿੰਗਰਪਿੰਟ ਸੈਂਸਰ ਤੇ ਹੋਮ ਬਟਨ ਹਟਾਇਆ ਜਾ ਸਕਦਾ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਸਿੰਪਲ ਕੁਨੈਕਟੀਵਿਟੀ ਲਈ ਇਸ ਆਈਪੈਡ ਵਿੱਚ USB ਟਾਈਪ ਸੀ ਕੁਨੈਕਟੀਵਿਟੀ ਦਾ ਫੀਚਰ ਵੀ ਦਿੱਤਾ ਜਾ ਸਕਦਾ ਹੈ।
ਹੋਰ ਡਿਵਾਇਸਿਸ
ਆਈਪੈਡ ਦੇ ਇਲਾਵਾ ਕੰਪਨੀ ਐਪਲ ਪੈਂਸਿਲ ਦਾ ਨਵਾਂ ਵਰਸ਼ਨ 2 ਵੀ ਲਾਂਚ ਕਰ ਸਕਦੀ ਹੈ ਪਰ ਕੁਝ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਪਲ ਪੈਂਸਿਲ ਤੇ ਸਮਾਰਟ ਕੀਬੋਰਡ ਫਿਲਹਾਲ ਲਾਂਚ ਨਹੀਂ ਕੀਤੇ ਜਾਣਗੇ, ਕਿਉਂਕਿ ਇਨ੍ਹਾਂ ਦੀ ਸਪਲਾਈ ਵਿੱਚ ਕਮੀ ਵੇਖੀ ਗਈ ਹੈ। ਯੂਜ਼ਰਸ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ ਕਿ ਐਪਲ ਏਅਰ ਪਾਵਰ ਕਦੋਂ ਲਾਂਚ ਹੋਏਗਾ। ਕੰਪਨੀ ਨੇ ਫਿਲਹਾਲ ਇਸ ਸਬੰਧੀ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਪਰ ਲੀਕ ਰਿਪੋਰਟਾਂ ਮੁਤਾਬਕ ਕੱਲ੍ਹ ਦੇ ਇਵੈਂਟ ਵਿੱਚ ਇਸ ਏਅਰ ਪਾਵਰ ਵਿੱਚ ਵੱਡੀ ਅਪਡੇਟ ਵੇਖਣ ਨੂੰ ਮਿਲ ਸਕਦੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement