(Source: ECI/ABP News/ABP Majha)
Rog Phone 5S: ਗੇਮਿੰਗ ਦੇ ਦੀਵਾਨਿਆਂ ਲਈ ਆ ਗਿਆ ਜਬਰਦਸਤ ਫ਼ੋਨ, 18GB ਰੈਮ ਨਾਲ ਬੇਹੱਦ ਪਾਵਰਫੁੱਲ
ਅਸੂਸ ਨੇ ਭਾਰਤ 'ਚ ਬਿਲਕੁਲ ਨਵੇਂ ROG Phone 5s ਤੇ ROG Phone 5s Pro ਸਮਾਰਟਫ਼ੋਨ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ROG ਸਮਾਰਟਫ਼ੋਨ ਸੀਰੀਜ਼ ਦਾ ਵਿਸਤਾਰ ਕੀਤਾ ਹੈ।
Asus ROG Phone 5s first look: Design, specs, features, and all you need to know
Rog Phone 5S, 5S Pro Features: ਅਸੂਸ ਨੇ ਭਾਰਤ 'ਚ ਬਿਲਕੁਲ ਨਵੇਂ ROG Phone 5s ਤੇ ROG Phone 5s Pro ਸਮਾਰਟਫ਼ੋਨ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ROG ਸਮਾਰਟਫ਼ੋਨ ਸੀਰੀਜ਼ ਦਾ ਵਿਸਤਾਰ ਕੀਤਾ ਹੈ। ਇਨ੍ਹਾਂ ਨੂੰ 'ਭਵਿੱਖ ਦਾ ਹਥਿਆਰ' ਕਹਿੰਦੇ ਹੋਏ ਕੰਪਨੀ ਨੇ ਨਵੇਂ ਗੇਮਿੰਗ ਫ਼ੋਨ ਲਾਂਚ ਕੀਤੇ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸੈਗਮੈਂਟ 'ਚ ਸਭ ਤੋਂ ਤੇਜ਼ ਹਨ। ਨਵੇਂ ROG ਡਿਵਾਈਸ 3GHz ਚਿੱਪਸੈੱਟ, 18GB ਤੱਕ LPDDR5 ਰੈਮ ਦੇ ਨਾਲ-ਨਾਲ 512GB ਤੱਕ UFS 3.1 ਸਟੋਰੇਜ਼ ਨਾਲ ਆਉਂਦੇ ਹਨ।
ਡਿਸਪਲੇ
ਦੋਵੇਂ ਫੋਨ 'ਚ 6.78-ਇੰਚ ਸੈਮਸੰਗ E4 AMOLED ਡਿਸਪਲੇਅ ਦੇ ਨਾਲ 20.4:9 ਆਸਪੈਕਟ ਰੇਸ਼ੋ, 2448 x 1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੇ ਹਨ। ਡਿਸਪਲੇਅ 144 Hz ਰਿਫਰੈਸ਼ ਰੇਟ ਦੇ ਨਾਲ-ਨਾਲ 360 Hz ਨੇਟਿਵ ਟੱਚ-ਸੈਂਪਲਿੰਗ ਰੇਟ ਦਾ ਵਾਅਦਾ ਕਰਦਾ ਹੈ। ਸਿਖਰ 'ਤੇ ਇੱਕ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਹੈ ਅਤੇ HDR 10 ਤੇ HDR 10+ ਦਾ ਸਪੋਰਟ ਵੀ ਹੈ।
ਬੈਟਰੀ ਤੇ ਪ੍ਰੋਸੈਸਰ
ਫ਼ੋਨ 'ਚ 5nm, 64-ਬਿਟ ਆਕਟਾ-ਕੋਰ ਪ੍ਰੋਸੈਸਰ ਅਤੇ ਇੱਕ Qualcomm Adreno 660 GPU ਨਾਲ 3.0 GHz Qualcomm Snapdragon 888+ ਚਿਪਸੈੱਟ ਦਿੱਤਾ ਗਿਆ ਹੈ। ਇਹ ਆਊਟ-ਆਫ਼-ਬਾਕਸ ROG UI ਦੇ ਨਾਲ Android 11 'ਤੇ ਕੰਮ ਕਰਦੇ ਹਨ। ਡਿਵਾਈਸ ਨੂੰ ਪਾਵਰ ਦੇਣ ਲਈ 6000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 65W ਤੱਕ ROG ਹਾਈਪਰਚਾਰਜ ਸਪੋਰਟ ਦੇ ਨਾਲ ਆਉਂਦੀ ਹੈ।
ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜਦਕਿ ਦੂਜਾ ਕੈਮਰਾ 13 ਮੈਗਾਪਿਕਸਲ ਅਤੇ ਤੀਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ ਸੈਲਫ਼ੀ ਤੇ ਵੀਡੀਓ ਕਾਲਿੰਗ ਲਈ 24 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫ਼ੋਨ 'ਤੇ ਕਨੈਕਟੀਵਿਟੀ ਆਪਸ਼ਨ 'ਚ Wi-Fi 6, ਬਲੂਟੁੱਥ 5.2, Wi-Fi ਡਾਇਰੈਕਟ, NFC, USB ਟਾਈਪ-ਸੀ ਅਤੇ 3.5mm ਮਿਮੀ ਹੈੱਡਫੋਨ ਜੈਕ ਸ਼ਾਮਲ ਹਨ।
ਕੀਮਤ
Asus ਨੇ ROG Phone 5s ਨੂੰ 49,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਬੇਸ ਕੀਮਤ 8GB ਰੈਮ ਅਤੇ 128GB ਸਟੋਰੇਜ਼ ਵਾਲੇ ਵੇਰੀਐਂਟ ਲਈ ਹੈ। ਇੱਕ ਸਟੈਪ-ਅੱਪ ਆਪਸ਼ਨ 57,999 ਰੁਪਏ 'ਚ ਉਪਲੱਬਧ ਹਨ ਅਤੇ ਇਹ 12GB ਰੈਮ ਅਤੇ 256GB ਸਟੋਰੇਜ਼ ਦੇ ਨਾਲ ਆਉਂਦਾ ਹੈ। ਫ਼ੋਨ ਦੋ ਰੰਗਾਂ ਦੇ ਆਪਸ਼ਨਾਂ 'ਚ ਉਪਲੱਬਧ ਹੋਵੇਗਾ - ਸਟੋਰਮ ਵ੍ਹਾਈਟ ਤੇ ਫੈਂਟਮ ਬਲੈਕ।
ਦੂਜੇ ਪਾਸੇ, ROG Phone 5s Pro ਸਿੰਗਲ ਮੈਮਰੀ ਅਤੇ ਸਿੰਗਲ ਕਲਰ ਕੌਂਫੀਗਰੇਸ਼ਨ 'ਚ ਉਪਲੱਬਧ ਹੋਵੇਗਾ। ਡਿਵਾਈਸ ਫੈਂਟਮ ਬਲੈਕ ਕਲਰ 'ਚ ਆਵੇਗੀ ਤੇ ਇਸ ਦੀ ਕੀਮਤ 18GB ਰੈਮ ਅਤੇ 512GB ਸਟੋਰੇਜ਼ ਦੇ ਨਾਲ 79,999 ਰੁਪਏ ਹੋਵੇਗੀ। ਦੋਵੇਂ ਫ਼ੋਨ 18 ਫ਼ਰਵਰੀ ਨੂੰ ਦੁਪਹਿਰ 12 ਵਜੇ ਤੋਂ ਫਲਿੱਪਕਾਰਟ 'ਤੇ ਵਿਸ਼ੇਸ਼ ਤੌਰ 'ਤੇ ਵਿਕਰੀ ਲਈ ਉਪਲੱਬਧ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin