ਪੜਚੋਲ ਕਰੋ
ਫੇਸਬੁਕ ਦਾ ਨਵਾਂ ਫੀਚਰ, ਹੁਣ ਦੋਸਤਾਂ ਨਾਲ ਇਕੱਠੇ ਵੇਖੋ ਵੀਡੀਓ

ਨਵੀਂ ਦਿੱਲੀ: ਹਾਲ ਹੀ ਵਿੱਚ ਖੁਲਾਸਾ ਹੋਇਆ ਸੀ ਕਿ ਫੇਸਬੁੱਕ ਆਪਣੇ ਮੈਸੈਂਜਰ ‘ਚ ਨਵੇਂ ਫੀਚਰ ਨੂੰ ਰੋਲਆਊਟ ਕਰਨ ਲਈ ਟੈਸਟ ਕਰ ਰਿਹਾ ਹੈ ਜਿਸ ‘ਚ ਯੂਜ਼ਰਸ ਆਪਣੇ ਵੱਲੋਂ ਭੇਜੇ ਮੈਸੇਜ਼ ਨੂੰ 10 ਮਿੰਟ ਦੇ ਅੰਦਰ ਡੀਲੀਟ ਫਾਰ ਆਲ ਕਰ ਸਕਦੇ ਹਨ। ਇਸ ਤੋਂ ਬਾਅਦ ਹੁਣ ਫੇਸਬੁਕ ਆਪਣੇ ਯੂਜ਼ਰਸ ਨੂੰ ਇੱਕ ਹੋਰ ਸੌਗਾਤ ਦੇਣ ਜਾ ਰਿਹਾ ਹੈ। ਇਸ ‘ਚ ਤੁਸੀਂ ਆਪਣੇ ਦੋਸਤਾਂ ਨਾਲ ਇਕੱਠੇ ਕਿਸੇ ਵੀ ਵੀਡੀਓ ਨੂੰ ਦੇਖ ਸਕਦੇ ਹੋ।
ਇਸ ਫੀਚਰ ਨੂੰ ਸਭ ਤੋਂ ਪਹਿਲਾਂ ਅਨਨਿਆ ਅਰੋੜਾ ਨੇ ਸਪੋਟ ਕੀਤਾ ਜਿਸ ਨੇ ਕੋਡ ਦੇ ਕੁਝ ਸਕਰੀਨ ਸ਼ੌਟ ਲਏ, ਜਿਨ੍ਹਾਂ ‘ਚ ‘ਟੈਪ ਟੂ ਵਾਚ ਟੂ ਗੈਦਰ ਨਾਊ’ ਤੇ ‘ਚੈਟ ਅਬਾਊਟ ਦ ਸੇਮ ਵੀਡੀਓ’ ਸੀ। ਫੇਸਬੁਕ ਨੇ ਆਪਣਾ ਨਵਾਂ ਵੀਡੀਓ ਐਪ ਵੀ ਲੌਂਚ ਕੀਤਾ ਜਿਸ ਦੀ ਟੱਕਰ ਫੇਮ ਟਿਕ ਟੌਕ ਐਪ ਨਾਲ ਹੈ। ਇਸ ਐਪ ਦਾ ਨਾਂ ਲਾਸਸੋ ਹੈ ਜਿਸ ਦੀ ਮਦਦ ਨਾਲ ਤੁਸੀਂ ਛੋਟੇ ਪਲੇਟਫਾਰਮ ਵਾਲੇ ਵੀਡੀਓ ਨੂੰ ਸਪੈਸ਼ਲ ਇਫੈਕਟਸ ਤੇ ਫਿਲਟਰਸ ਨਾਲ ਸ਼ੇਅਰ ਕਰ ਸਕਦੇ ਹੋ।
ਇਸ ਫੀਚਰ ਨੂੰ ਵੀ ਫੇਸਬੁੱਕ ਮੈਸੇਂਜਰ ‘ਤੇ ਰੋਲਆਊਟ ਕੀਤਾ ਜਾਵੇਗਾ ਨਾ ਕਿ ਫੇਸਬੁੱਕ ਪਲੇਟਫਾਰਮ ‘ਤੇ। ਟੈਕਕ੍ਰੰਚ ਮੁਤਾਬਕ ਫੇਸਬੁੱਕ ਪਹਿਲਾਂ ਹੀ ‘ਵੌਚ ਵੀਡੀਓ ਫੀਚਰ’ ਨੂੰ ਟੈਸਟ ਕਰ ਰਿਹਾ ਹੈ। ਫੇਸਬੁੱਕ ਬੁਲਾਰੇ ਨੇ ਇਸ ਫੀਚਰ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਫਿਲਹਾਲ ਅਸੀਂ ਇਸ ਫੀਚਰ ਨੂੰ ਟੈਸਟ ਕਰ ਰਹੇ ਹਾਂ। ਇਹ ਕਦੋਂ ਰੋਲਆਊਟ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ।.@Facebook is testing watch party for @messenger! pic.twitter.com/30Hpuo9Ccp
— Ananay Arora (@ananay_arora) November 14, 2018
ਇਸ ਫੀਚਰ ਨੂੰ ਸਭ ਤੋਂ ਪਹਿਲਾਂ ਅਨਨਿਆ ਅਰੋੜਾ ਨੇ ਸਪੋਟ ਕੀਤਾ ਜਿਸ ਨੇ ਕੋਡ ਦੇ ਕੁਝ ਸਕਰੀਨ ਸ਼ੌਟ ਲਏ, ਜਿਨ੍ਹਾਂ ‘ਚ ‘ਟੈਪ ਟੂ ਵਾਚ ਟੂ ਗੈਦਰ ਨਾਊ’ ਤੇ ‘ਚੈਟ ਅਬਾਊਟ ਦ ਸੇਮ ਵੀਡੀਓ’ ਸੀ। ਫੇਸਬੁਕ ਨੇ ਆਪਣਾ ਨਵਾਂ ਵੀਡੀਓ ਐਪ ਵੀ ਲੌਂਚ ਕੀਤਾ ਜਿਸ ਦੀ ਟੱਕਰ ਫੇਮ ਟਿਕ ਟੌਕ ਐਪ ਨਾਲ ਹੈ। ਇਸ ਐਪ ਦਾ ਨਾਂ ਲਾਸਸੋ ਹੈ ਜਿਸ ਦੀ ਮਦਦ ਨਾਲ ਤੁਸੀਂ ਛੋਟੇ ਪਲੇਟਫਾਰਮ ਵਾਲੇ ਵੀਡੀਓ ਨੂੰ ਸਪੈਸ਼ਲ ਇਫੈਕਟਸ ਤੇ ਫਿਲਟਰਸ ਨਾਲ ਸ਼ੇਅਰ ਕਰ ਸਕਦੇ ਹੋ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















