ਪੜਚੋਲ ਕਰੋ
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ 'ਤੇ ਫ਼ੈਲਾਈ ਜਾ ਰਹੀ 'ਫੇਕ ਨਿਊਜ਼' (ਫਰਜ਼ੀ ਖ਼ਬਰਾਂ) ਖ਼ਿਲਾਫ਼ ਜੰਗ 'ਚ ਸਰਚ ਇੰਜਣ ਗੂਗਲ, ਫੇਸਬੁੱਕ ਅਤੇ ਟਵਿੱਟਰ ਸਮੇਤ ਹੋਰ ਵੈੱਬਸਾਈਟਾਂ ਨਾਲ ਮਿਲ ਕੰਮ ਕਰਨਗੇ। ਇਹ ਸਾਰੇ ਫੇਕ ਨਿਊਜ਼ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ 'ਦ ਟਰੱਸਟ ਪ੍ਰਾਜੈਕਟ' ਦਾ ਹਿੱਸਾ ਬਣਨਗੇ। ਇਸ ਦੇ ਜ਼ਰੀਏ ਪਾਠਕ ਖ਼ਬਰ ਦੇ ਵਸੀਲੇ ਦੇ ਬਾਰੇ ਜਾਣ ਸਕਣਗੇ। ਇਹ ਮੁਹਿੰਮ ਸੇਂਟਾ ਕਲਾਰਾ ਯੂਨੀਵਰਸਿਟੀ ਦੇ ਮਾਰਕਕੁਲਾ ਸੈਂਟਰ ਫਾਰ ਅਪਲਾਈਡ ਏ ਥਿਕਸ ਦੀ ਡਾਇਰੈਕਟਰ ਅਤੇ ਪੱਤਰਕਾਰ ਸੈਲੀ ਲੇਹਮਨ ਵੱਲੋਂ ਸ਼ੁਰੂ ਕੀਤਾ ਗਿਆ ਹੈ। ਫੇਸਬੁੱਕ ਦੇ ਇਸ ਨਾਲ ਜੁੜਨ ਦੇ ਬਾਅਦ ਉਸ 'ਤੇ ਆਉਣ ਵਾਲੀ ਹਰ ਖ਼ਬਰ ਜਾਂ ਲੇਖ ਦੇ ਨਾਲ ਇਕ ਆਈਕਨ ਦਿਖੇਗਾ। ਇਸ ਆਈਕਨ ਨੂੰ ਕਲਿੱਕ ਕਰਦੇ ਹੀ ਯੂਜ਼ਰ ਨੂੰ ਖ਼ਬਰ ਜਾਂ ਲੇਖ ਦੇ ਵਸੀਲੇ ਅਤੇ ਲੇਖਕ ਦੇ ਕੰਮ ਕਰਨ ਦਾ ਤਰੀਕਾ ਵੀ ਪਤਾ ਲੱਗੇਗਾ। ਇਸ ਟਰੱਸਟ ਇੰਡੀਕੇਟਰ ਆਈਕਨ 'ਚ ਯੂਜ਼ਰ ਇਹ ਵੀ ਦੇਖ ਸਕਣਗੇ ਕਿ ਉਹ ਜੋ ਪੜ੍ਹ ਰਹੇ ਹਨ ਉਹ ਇਸ਼ਤਿਹਾਰ ਹੈ ਜਾਂ ਲੇਖਕ ਦੀ ਆਪਣੀ ਰਾਇ। ਛੇਤੀ ਹੀ 'ਦ ਇਕੋਨਾਮਿਸਟ', 'ਵਾਸ਼ਿੰਗਟਨ ਪੋਸਟ' ਅਤੇ ਜਰਮਨ ਪ੍ਰੈੱਸ ਏਜੰਸੀ ਸਮੇਤ ਕਈ ਮੀਡੀਆ ਕੰਪਨੀਆਂ ਇਸ ਟਰੱਸਟ ਇੰਡੀਕੇਟਰ ਦਾ ਇਸਤੇਮਾਲ ਸ਼ੁਰੂ ਕਰ ਦੇਣਗੀਆਂ। ਸੈਲੀ ਲੇਹਮਨ ਨੇ ਕਿਹਾ ਕਿ 'ਇੰਡੀਕੇਟਰ' ਦੇ ਇਸਤੇਮਾਲ ਨਾਲ ਖ਼ਬਰ ਹੀ ਨਹੀਂ ਬਲਕਿ ਲੇਖਕ ਦੀ ਜਵਾਬਦੇਹੀ ਵੀ ਵੱਧ ਜਾਵੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















