ਪੜਚੋਲ ਕਰੋ
16MP ਸੈਲਫੀ ਕੈਮਰਾ ਤੇ 4GB RAM ਵਾਲਾ ਸਮਾਰਟਫੋਨ ਲਾਂਚ, ਕੀਮਤ 15,999

ਨਵੀਂ ਦਿੱਲੀ: ਜਿਓਨੀ ਕੰਪਨੀ ਆਪਣੇ ਗਾਹਕਾਂ ਲਈ ਨਵੇਂ ਸਾਲ 'ਤੇ ਬਜਟ ਸਮਾਰਟਫੋਨ ਦਾ ਤੋਹਫਾ ਲੈ ਕੇ ਆਈ ਹੈ। ਜਿਓਨੀ ਨੇ ਭਾਰਤ ਵਿੱਚ ਜਿਓਨੀ S10 ਲਾਈਟ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜਿਸ ਨਾਲ ਫਲੈਸ਼ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਵਟਸਐਪ ਕਲੋਨ ਫੀਚਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਇਸ ਸਮਾਰਟਫੋਨ ਵਿੱਚ ਤਿੰਨ ਵਟਸਐਪ ਅਕਾਉਂਟ ਚਲਾਏ ਜਾ ਸਕਦੇ ਹਨ। ਇਸ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਜਿਓਨੀ S10 23 ਦਸੰਬਰ ਤੋਂ ਔਫਲਾਈਨ ਬਜ਼ਾਰ ਵਿੱਚ ਸੇਲ ਲਈ ਮੌਜੂਦ ਹੈ। ਇਸ ਦਾ ਗੋਲਡ ਤੇ ਬਲੈਕ ਕਲਰ ਵੈਰੀਐਂਟ ਮੌਜੂਦ ਹੈ। ਜਿਓਨੀ S10 ਲਾਈਟ ਡੁਅਲ ਨੈਨੋ ਸਿਮ ਸਲੌਟ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1 ਨੂਗਾ ਸਪੋਰਟਿਵ ਹੈ ਜੋ ਕੰਪਨੀ ਨੇ ਇਨਹਾਊਸ 4.0 ਯੂਆਈ ਦੇ ਨਾਲ ਆਉਂਦਾ ਹੈ। ਸਮਾਰਟਫੋਨ ਵਿੱਚ 5.2 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਪਿਕਸਲ ਦੇ ਨਾਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ 1.4GHz ਸਨੈਪਡ੍ਰੈਗਨ 427 ਪ੍ਰੋਸੈਸਰ ਦੇ ਨਾਲ ਹੀ 4 ਜੀਬੀ ਦੀ ਰੈਮ ਦਿੱਤੀ ਗਈ ਹੈ। ਕੈਮਰਾ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ ਹੈ ਜੋ 16 ਮੈਗਾਪਿਕਸਲ ਦਾ ਫਰੰਟ ਕੈਮਰਾ ਫਲੈਸ਼ ਨਾਲ ਦਿੱਤਾ ਗਿਆ ਹੈ। 32 ਜੀਬੀ ਸਟੋਰੇਜ ਵਾਲੇ ਇਸ ਸਮਾਰਟਫੋਨ ਦੀ ਸਟੋਰੇਜ਼ 256 ਜੀਬੀ ਤੱਕ ਵਧਾਈ ਜਾ ਸਕਦੀ ਹੈ। ਜਿਓਨੀ ਦੇ ਇਸ ਸਮਾਰਟਫੋਨ ਵਿੱਚ ਹੋਮਬਟਨ ਵਿੱਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਜਿਓਨੀ S10 ਲਾਇਟ ਨੂੰ ਪਾਵਰ ਦੇਣ ਲਈ 3100mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟਿਵਿਟੀ ਲਈ ਇਸ ਵਿੱਚ 4G, VoLTE, ਵਾਈ-ਫਾਈ 802.11, ਬਲੂਟੂਥ, ਮਾਇਕ੍ਰੋ-ਯੂਐਸਬੀ ਵੀ ਦਿੱਤੀ ਗਈ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















