ਪੜਚੋਲ ਕਰੋ
WhatsApp ਨੂੰ ਟੱਕਰ ਦੇਣ ਲਈ ਆਇਆ Allo

ਨਵੀਂ ਦਿੱਲੀ: WhatsApp ਦਾ ਮੁਕਾਬਲਾ ਕਰਨ ਲਈ ਗੂਗਲ ਨੇ ਹੁਣ ਤੱਕ ਦਾ ਸਭ ਤੋਂ ਐਡਵਾਂਸ ਮੈਸੇਜਿੰਗ ਐਪ Allo ਲਾਂਚ ਕਰ ਦਿੱਤਾ ਹੈ। @google ਫੰਕਸ਼ਨ ਦੇ ਨਾਲ ਇਹ ਸਿੱਧਾ ਸਰਚ ਇੰਜਨ ਨਾਲ ਜੁੜਕੇ ਅਜਿਹੇ ਟੀਚਰਜ਼ ਨਾਲ ਆਇਆ ਹੈ ਜੋ ਐਪਲ, ਫੇਸਬੁੱਕ ਤੇ ਸਨੈਪਚੈਟ ਮੈਸੰਜਰ ਉੱਤੇ ਭਾਰੀ ਪੈ ਸਕਦਾ ਹੈ। ਸਭ ਤੋਂ ਜ਼ਿਆਦਾ ਚਰਚਾ ਆਰਟੀਫੀਸ਼ਲ ਇੰਟੈਲੀਜੈਂਸ ਵਾਲੇ Google Assistan ਦੀ ਹੈ, ਜੋ ਯੂਜ਼ਰ ਦੀ ਹਰ ਉਸ ਕੰਮ ਵਿੱਚ ਮਦਦ ਕਰੇਗਾ ਜਿਸ ਲਈ ਹੁਣ ਤੱਕ ਡੈਸਕਟਾਪ ਜਾਂ ਲੈਪਟਾਪ ਦੀ ਲੋੜ ਪੈਂਦੀ ਸੀ। ਯੂਜ਼ਰ ਇਸ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਗੂਗਲ ਨੇ ਫ਼ਿਲਹਾਲ ਇਸ ਐਪ ਦਾ ਮੁੱਢਲਾ ਰੂਪ ਪੇਸ਼ ਕੀਤਾ ਹੈ। ਗੂਗਲ ਦੀ ਨਵੀਂ ਨੀਤੀ ਅਨੁਸਾਰ ਇਸ ਦਾ ਡੈਸਕਟਾਪ ਤੇ ਟੈਬ ਵਰਜਨ ਨਹੀਂ ਆਵੇਗਾ ਕਿਉਂਕਿ ਗੂਗਲ ਆਪਣੇ ਨੈਕਸਸ ਤੇ ਪਿਕਸਲ ਸਮਾਰਟਫ਼ੋਨ ਜ਼ਰੀਏ ਇਸ ਦਾ ਬੇਸ ਬਣਾਏਗਾ। Google Assistant ਜ਼ਰੀਏ ਕੰਪਨੀ ਸਭ ਤੋਂ ਤੇਜ਼ ਆਪਰੇਟਿੰਗ ਸਿਸਟਮ Siri ਨੂੰ ਟੱਕਰ ਦੇਵੇਗਾ ਤੇ ਯੂਜ਼ਰ ਬੇਸ ਵਿੱਚ WhatsApp + Facebook ਦੀ ਜੁਗਲਬੰਦੀ ਨੂੰ ਤੋੜੇਗਾ। ਇਸ ਐਪ ਦੀ ਖ਼ਾਸ ਗੱਲ ਇਹ ਹੈ ਕਿ ਇਸ ਦਾ ਸਾਰਾ ਡਾਟਾ ਗੂਗਲ ਸਰਵਰ ਉੱਤੇ ਸੇਵ ਹੋਵੇਗਾ। ਇਸ ਤੋਂ ਇਲਾਵਾ Google Assistant ਜ਼ਰੀਏ ਕੋਈ ਵੀ ਜਾਣਕਾਰੀ ਇਸ ਐਪ ਤੋਂ ਮਿਲੇਗੀ। Google Assistant ਯੂਜ਼ਰ ਦੀ ਲੋਕੇਸ਼ਨ ਯੂਜ਼ ਕਰਕੇ ਉਸ ਦੀ ਪ੍ਰੋਫਾਈਲ ਬਣੇਗਾ, ਪਰ ਇਸ ਨੂੰ ਸ਼ੇਅਰ ਕਰਨ ਦੀ ਮਰਜ਼ੀ ਯੂਜ਼ਰ ਦੀ ਹੋਵੇਗੀ। ਇੱਕ ਵਾਰ ਲੋਕੇਸ਼ਨ ਸ਼ੇਅਰ ਕਰਨ ਤੋਂ ਬਾਅਦ ਇਹ ਯੂਜ਼ਰ ਨੂੰ ਇੱਕ ਲੋਕਲ ਗਾਰਡ ਦੀ ਤਰ੍ਹਾਂ ਮਦਦ ਕਰੇਗਾ। ਇਸ ਤੋਂ ਇਲਾਵਾ ਵੈਦਰ, ਗੇਮ, ਸਪੋਰਟਸ, ਫਨ ਤੇ ਟਰਾਂਸਲੇਸ਼ਨ ਵਰਗੇ ਗੂਗਲ ਦੇ ਪ੍ਰੋਡਕਟ ਸਿੱਧੇ ਇਸਤੇਮਾਲ ਕਰਨ ਦਾ ਮੌਕਾ ਮਿਲੇਗਾ। ਇਸ ਲਈ ਵਾਰ-ਵਾਰ ਵਿੰਡੋ ਵੀ ਨਹੀਂ ਖੋਲ੍ਹਣੀ ਹੋਵੇਗੀ। ਜੇਕਰ ਕਿਸੇ ਖੇਡ ਦਾ ਬਾਰੇ ਵਿੱਚ ਪਤਾ ਕਰਨਾ ਹੈ ਤਾਂ ਤੁਸੀਂ ਗੇਮਜ਼ ਉੱਤੇ ਕਲਿੱਕ ਕਰੋਗੇ ਤੇ ਗੂਗਲ Google Assistant ਤੁਹਾਡੀ ਪੂਰੀ ਮਦਦ ਕਰੇਗਾ। ਇਸ ਐਪ ਦੀ ਸਭ ਤੋਂ ਵੱਡੀ ਖ਼ੂਬੀ ਹੈ, ਇਸ ਦਾ ਤੇਜ਼ ਜਵਾਬ ਦੇਣਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















