ਹੁਣ ਸਹੀ ਬੋਲਣਾ ਵੀ ਸਿਖਾਏਗਾ Google, ਜਾਣੋ ਗੂਗਲ ਦੀ ਖਾਸ ਫੀਚਰ
ਬਹੁਤ ਸਾਰੇ ਲੋਕਾਂ ਨੂੰ ਕਈ ਸ਼ਬਦ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਹੁਣ ਗੂਗਲ ਇਨ੍ਹਾਂ ਲੋਕਾਂ ਲਈ ਇੱਕ ਨਵੀਂ ਫੀਚਰ ਲੈ ਕੇ ਆਇਆ ਹੈ। ਇਸ ਦੇ ਤਹਿਤ ਤੁਸੀਂ ਇਸ ਨੂੰ ਦੇਖ ਕੇ ਆਪਣੇ ਉਚਾਰਨ ਨੂੰ ਠੀਕ ਕਰ ਸਕਦੇ ਹੋ। ਤੁਸੀਂ ਸਪੀਕ ਨਾਓ (Speak Now) ਦੇ ਵਿਕਲਪ ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਹੋ।
ਚੰਡੀਗੜ੍ਹ: ਬਹੁਤ ਸਾਰੇ ਲੋਕਾਂ ਨੂੰ ਕਈ ਸ਼ਬਦ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਹੁਣ ਗੂਗਲ ਇਨ੍ਹਾਂ ਲੋਕਾਂ ਲਈ ਇੱਕ ਨਵੀਂ ਫੀਚਰ ਲੈ ਕੇ ਆਇਆ ਹੈ। ਇਸ ਦੇ ਤਹਿਤ ਤੁਸੀਂ ਇਸ ਨੂੰ ਦੇਖ ਕੇ ਆਪਣੇ ਉਚਾਰਨ ਨੂੰ ਠੀਕ ਕਰ ਸਕਦੇ ਹੋ। ਤੁਸੀਂ ਸਪੀਕ ਨਾਓ (Speak Now) ਦੇ ਵਿਕਲਪ ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਹੋ।
ਗੂਗਲ 'ਤੇ ਤੁਸੀਂ ਇੱਕ ਸ਼ਬਦ ਲਿਖ ਕੇ ਖੋਜ ਕਰਦੇ ਹੋ ਜਿਸ ਸ਼ਬਦ ਦੇ ਉਚਾਰਨ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ, ਜਾਂ ਅਜਿਹਾ ਲਗਦਾ ਹੈ ਕਿ ਤੁਸੀਂ ਇਸ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਪਾ ਰਹੇ। ਇੱਥੇ ਤੁਹਾਨੂੰ Speak Now ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰੋ ਤੇ ਉਹ ਸ਼ਬਦ ਕਹੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਤਾਂ ਗੂਗਲ ਤੁਹਾਨੂੰ ਦੱਸੇਗਾ ਕਿ ਤੁਸੀਂ ਇਹ ਸਹੀ ਬੋਲਿਆ ਹੈ ਜਾਂ ਨਹੀਂ।
ਫਿਲਹਾਲ ਗੂਗਲ ਨੇ ਇਸ ਫੀਚਰ ਨੂੰ ਪ੍ਰਯੋਗਾਤਮਕ ਤੌਰ 'ਤੇ ਲਾਂਚ ਕੀਤਾ ਹੈ ਅਤੇ ਇਹ ਸਿਰਫ ਮੋਬਾਈਲ ਲਈ ਉਪਲੱਬਧ ਹੋਵੇਗਾ। ਇਸ ਵਿਚ ਹੋਰ ਸੁਧਾਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਫੀਚਰ ਵਿੱਚ ਕੁਝ ਵਿਕਲਪ ਸ਼ਾਮਲ ਕੀਤੇ ਜਾ ਸਕਦੇ ਹਨ। ਗੂਗਲ ਨੇ ਇਸ ਫੀਚਰ ਦੇ ਨਾਲ ਸ਼ਬਦ ਅਨੁਵਾਦ ਤੇ ਪਰਿਭਾਸ਼ਾ ਵਿੱਚ ਵੀ ਕੁਝ ਬਦਲਾਅ ਕੀਤੇ ਹਨ।